Pulwama Encounter : ਪੁਲਵਾਮਾ ਦੇ ਕਾਕਾਪੋਰਾ ਇਲਾਕੇ ’ਚ 1 ਅੱਤਵਾਦੀ ਢੇਰ, ਇੰਟਰਨੈੱਟ ਸੇਵਾ ਕੀਤੀ ਬੰਦ  

By  Shanker Badra April 2nd 2021 11:28 AM

ਸ੍ਰੀਨਗਰ :  ਜੰਮੂ ਕਸ਼ਮੀਰ 'ਚ ਪੁਲਵਾਮਾ ਦੇ ਕਾਕਾਪੋਰਾ ਇਲਾਕੇ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਕਾਰ ਮੁੱਠਭੇੜ ਹੋ ਰਹੀ ਹੈ। ਇਸ ਮੁੱਠਭੇੜ ਵਿਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਘੇਰ ਰੱਖਿਆ ਹੈ ਅਤੇ ਹੁਣ ਤੱਕ 1 ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ ਹੈ। ਵਾਰ ਵਾਰ ਆਤਮ ਸਮਰਪਣ ਕਰਨ ਦਾ ਮੌਕਾ ਦਿੱਤੇ ਜਾਣ ਤੋਂ ਬਾਅਦ ਵੀ ਅੱਤਵਾਦੀ ਫਾਇਰਿੰਗ ਕਰਦੇ ਰਹੇ ਹਨ। ਇਲਾਕੇ ਵਿਚ ਮੁੱਠਭੇੜ ਜਾਰੀ ਹੈ।

jammu and kashmir : pulwama encounter security forces killed one militant in pulwama encounter ,internet service shut down Pulwama Encounter : ਪੁਲਵਾਮਾ ਦੇ ਕਾਕਾਪੋਰਾ ਇਲਾਕੇ ’ਚ 1 ਅੱਤਵਾਦੀ ਢੇਰ, ਇੰਟਰਨੈੱਟ ਸੇਵਾ ਕੀਤੀ ਬੰਦ

ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਘਾਟ ਮੁਹੱਲਾ ’ਚ ਕੁਝ ਅਣਪਛਾਤੇ ਅੱਤਵਾਦੀ ਲੁਕੇ ਹੋਏ ਹਨ ਤਾਂ ਉਨ੍ਹਾਂ ਨੇ ਐੱਸਓਜੀ ਸੈਨਾ ਦੀ 50 ਆਰਆਰ ਤੇ ਸੀਆਰਪੀਐੱਫ ਦੇ ਸੰਯੁਕਤ ਦਲ ਦੇ ਨਾਲ ਇਲਾਕੇ ’ਚ ਪਹੁੰਚ ਕੇ ਘੇਰਾਬੰਦੀ ਸ਼ੁਰੂ ਕਰ ਦਿੱਤੀ। ਇਸੇ ਵਿਚ ਅੱਤਵਾਦੀਆਂ ਨੇ ਵੀ ਜਦੋਂ ਸੁਰੱਖਿਆ ਬਲਾਂ ਨੂੰ ਆਪਣੇ ਵੱਲ ਆਉਂਦਾ ਦੇਖਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

jammu and kashmir : pulwama encounter security forces killed one militant in pulwama encounter ,internet service shut down Pulwama Encounter : ਪੁਲਵਾਮਾ ਦੇ ਕਾਕਾਪੋਰਾ ਇਲਾਕੇ ’ਚ 1 ਅੱਤਵਾਦੀ ਢੇਰ, ਇੰਟਰਨੈੱਟ ਸੇਵਾ ਕੀਤੀ ਬੰਦ

ਉਨ੍ਹਾਂ ਨੇ ਦੱਸਿਆ ਕਿ ਅਜੇ ਤਕ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਇਲਾਕੇ ’ਚ ਅਭਿਆਨ ਅਜੇ ਵੀ ਜਾਰੀ ਹੈ। ਸੂਚਨਾ ਦੇ ਆਧਾਰ ’ਤੇ ਇਲਾਕੇ ’ਚੋਂ ਤਿੰਨ ਅੱਤਵਾਦੀ ਹੋਣ ਦੀ ਸੰਭਾਵਨਾ ਹੈ। ਆਪ੍ਰੇਸ਼ਨ ਜਾਰੀ ਹੈ, ਉਥੇ ਮਾਰੇ ਗਏ ਅੱਤਾਵਾਦੀ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਕਾਬਲਾ ਸਮਾਪਤ ਹੋਣ ਤੋਂ ਬਾਅਦ ਸਥਾਨਕ ਲੋਕਾਂ ਨਾਲ ਉਸ ਦੀ ਪਛਾਣ ਕਰਵਾਈ ਜਾਵੇਗੀ।

jammu and kashmir : pulwama encounter security forces killed one militant in pulwama encounter ,internet service shut down Pulwama Encounter : ਪੁਲਵਾਮਾ ਦੇ ਕਾਕਾਪੋਰਾ ਇਲਾਕੇ ’ਚ 1 ਅੱਤਵਾਦੀ ਢੇਰ, ਇੰਟਰਨੈੱਟ ਸੇਵਾ ਕੀਤੀ ਬੰਦ

ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਮਕਾਨ ’ਚ ਲੁਕੇ ਇਨ੍ਹਾਂ ਅੱਤਵਾਦੀਆਂ ਨੂੰ ਆਤਮਸਮਪਰਣ ਕਰਨ ਦਾ ਵਾਰ-ਵਾਰ ਮੌਕਾ ਦਿੱਤਾ। ਇਥੋਂ ਤਕ ਕਿ ਅੱਤਵਾਦੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਕਾਬਲੇ ਵਾਲੀ ਜਗ੍ਹਾ ’ਤੇ ਲਿਆ ਕੇ ਉਨ੍ਹਾਂ ਵੱਲੋਂ ਕਹਿਲਵਾਇਆ ਗਿਆ ਪਰ ਉਹ ਹਥਿਆਰ ਸੁੱਟਣ ਲਈ ਤਿਆਰ ਨਹੀਂ ਹਨ। ਅਜੇ ਵੀ ਦੋ ਅੱਤਵਾਦੀ ਸੁਰੱਖਿਆ ਘੇਰੇ ’ਚ ਹਨ। ਸੁਰੱਖਿਆ ਬਲਾਂ ਨੇ ਕਿਹਾ ਕਿ ਜੇਕਰ ਉਹ ਹਥਿਆਰ ਨਹੀਂ ਸੁੱਟਦੇ ਤਾਂ ਜਲਦ ਹੀ ਉਨ੍ਹਾਂ ਨੂੰ ਵੀ ਮਾਰ ਦਿੱਤਾ ਜਾਵੇਗਾ।

-PTCNews

Related Post