ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਢੇਰ ਕੀਤੇ 3 ਅੱਤਵਾਦੀ

By  Shanker Badra January 20th 2020 01:45 PM

ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਢੇਰ ਕੀਤੇ 3 ਅੱਤਵਾਦੀ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੈਂਦੇ ਸ਼ੋਪੀਆਂ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ।

Jammu and Kashmir : Three terrorists Encounter with security forces in Shopian ਜੰਮੂ-ਕਸ਼ਮੀਰ ਦੇਸ਼ੋਪੀਆਂ 'ਚ ਸੁਰੱਖਿਆ ਬਲਾਂ ਨੇਮੁਠਭੇੜ ਦੌਰਾਨ ਢੇਰ ਕੀਤੇ 3 ਅੱਤਵਾਦੀ 

ਕਸ਼ਮੀਰ ਜ਼ੋਨ ਦੀ ਪੁਲਿਸ ਮੁਤਾਬਕ ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਅੱਤਵਾਦੀ ਦੀ ਮੌਜੂਦਗੀ ਦੀ ਖ਼ੁਫ਼ੀਆ ਜਾਣਕਾਰੀ ਸੁਰੱਖਿਆ ਬਲਾਂ ਨੂੰ ਮਿਲੀ ਸੀ। ਇਸੇ ਲਈ ਸੁਰੱਖਿਆਬਲਾਂ ਨੇ ਅਵਾਂਤੀਪੁਰਾ ਦੇ ਚੁਰੂਸਵੂ ਪਿੰਡ ’ਚ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਸੀ।

Jammu and Kashmir : Three terrorists Encounter with security forces in Shopian ਜੰਮੂ-ਕਸ਼ਮੀਰ ਦੇਸ਼ੋਪੀਆਂ 'ਚ ਸੁਰੱਖਿਆ ਬਲਾਂ ਨੇਮੁਠਭੇੜ ਦੌਰਾਨ ਢੇਰ ਕੀਤੇ 3 ਅੱਤਵਾਦੀ 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੰਮੂ–ਕਸ਼ਮੀਰ ਦੇ ਪੁਲਵਾਮਾ ’ਚ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਮੁਕਾਇਆ ਸੀ। ਸੁਰੱਖਿਆ ਬਲਾਂ ਨੇ ਉਸ ਅੱਤਵਾਦੀ ਕੋਲੋਂ ਹਥਿਆਰ ਤੇ ਗੋਲ਼ੀ ਸਿੱਕਾ ਵੀ ਬਰਾਮਦ ਕੀਤਾ ਸੀ।

-PTCNews

Related Post