ਜੰਮੂ ਕਸ਼ਮੀਰ 'ਚ ਨਗਰ ਨਿਗਮ ਚੋਣਾਂ ਦੇ ਤੀਸਰੇ ਪੜਾਅ ਤਹਿਤ ਵੋਟਿੰਗ ਜਾਰੀ, ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ

By  Shanker Badra October 13th 2018 09:48 AM -- Updated: October 13th 2018 11:37 AM

ਜੰਮੂ ਕਸ਼ਮੀਰ 'ਚ ਨਗਰ ਨਿਗਮ ਚੋਣਾਂ ਦੇ ਤੀਸਰੇ ਪੜਾਅ ਤਹਿਤ ਵੋਟਿੰਗ ਜਾਰੀ, ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ:ਸ੍ਰੀਨਗਰ : ਜੰਮੂ ਕਸ਼ਮੀਰ 'ਚ ਨਗਰ ਨਿਗਮ ਚੋਣਾਂ ਦੇ ਤੀਸਰੇ ਪੜਾਅ ਤਹਿਤ ਵੋਟਿੰਗ ਹੋ ਰਹੀ ਹੈ।ਜਿਸ ਸਬੰਧੀ ਲੋਕ ਲਾਇਨਾਂ ਬਣਾ ਕੇ ਵੋਟਿੰਗ ਪ੍ਰਕਿਰਿਆ 'ਚ ਹਿੱਸਾ ਲੈ ਰਹੇ ਹਨ।

ਜੰਮੂ ਕਸ਼ਮੀਰ 'ਚ ਚੋਣਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਪਰ ਜ਼ਿਆਦਾਤਰ ਵਾਰਡ ਵੱਖਵਾਦੀਆਂ ਦੇ ਦਬਦਬੇ ਵਾਲੇ ਖੇਤਰਾਂ ਅਤੇ ਦੱਖਣੀ ਕਸ਼ਮੀਰ ’ਚ ਪੈਂਦੇ ਹਨ।

ਜੰਮੂ ਕਸ਼ਮੀਰ ਦੀ ਘਾਟੀ ’ਚ ਅੱਜ ਜਿਨ੍ਹਾਂ 44 ਵਾਰਡਾਂ ਵਿਚ ਵੋਟਾਂ ਪੈਣੀਆਂ ਹਨ, ਉਨ੍ਹਾਂ ਵਿਚੋਂ 20 ਸ਼ਹਿਰ ਦੇ ਵਪਾਰਕ ਖੇਤਰ ’ਚ ਆਉਂਦੇ ਹਨ।ਸੂਬੇ ਵਿਚ ਤੀਸਰੇ ਗੇੜ ’ਚ 207 ਵਾਰਡਾਂ ਵਿਚ ਚੋਣਾਂ ਦਾ ਪ੍ਰੋਗਰਾਮ ਹੈ ਪਰ 100 ਵਾਰਡਾਂ ਵਿਚ ਹੀ ਵੋਟਾਂ ਪੈਣਗੀਆਂ।

-PTCNews

Related Post