ਜੰਮੂ-ਕਸ਼ਮੀਰ 'ਚ ਹਵਾਈ ਫੌਜ ਤੇ ਭਾਰਤੀ ਸੈਨਾ "ਹਾਈ ਅਲਰਟ" 'ਤੇ, ਘਾਟੀ 'ਚ 8,000 ਅਡੀਸ਼ਨਲ ਜਵਾਨ ਤਾਇਨਾਤ

By  Jashan A August 5th 2019 02:16 PM

ਜੰਮੂ-ਕਸ਼ਮੀਰ 'ਚ ਹਵਾਈ ਫੌਜ ਤੇ ਭਾਰਤੀ ਸੈਨਾ "ਹਾਈ ਅਲਰਟ" 'ਤੇ, ਘਾਟੀ 'ਚ 8,000 ਅਡੀਸ਼ਨਲ ਜਵਾਨ ਤਾਇਨਾਤ,ਸ਼੍ਰੀਨਗਰ: ਕੇਂਦਰ ਸਰਕਾਰ ਵੱਲੋਂ ਅੱਜ ਜੰਮੂ-ਕਸ਼ਮੀਰ 'ਚ ਧਾਰਾ 370 ਹਟਾ ਦਿੱਤੀ ਗਈ ਹੈ। ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਅਲੱਗ-ਅਲੱਗ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣਗੇ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੂਬੇ 'ਚ ਭਾਰਤੀ ਫੌਜ ਅਤੇ ਹਵਾਈ ਫੌਜ ਹਾਈ ਅਲਰਟ 'ਤੇ ਹਨ।

ਕੇਂਦਰ ਸਰਕਾਰ ਵੱਲੋਂ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੀ.ਆਰ.ਪੀ.ਐੱਫ. ਦੇ ਐਡੀਸ਼ਨਲ 8 ਹਜ਼ਾਰ ਜਵਾਨ ਕਸ਼ਮੀਰ ਘਾਟੀ 'ਚ ਤਾਇਨਾਤ ਕੀਤੇ ਗਏ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀ ਹਵਾਈ ਫੌਜ ਦੇ ਸੀ-17 ਜਹਾਜ਼ ਦੇ ਮਾਧਿਅਮ ਨਾਲ ਫੌਜੀਆਂ ਨੂੰ ਕਸ਼ਮੀਰ ਭੇਜਿਆ ਗਿਆ ਹੈ।

https://twitter.com/ANI/status/1158278711105458176?s=20

ਹੋਰ ਪੜ੍ਹੋ:ਹਾਈ ਕੋਰਟ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਮਾਮਲੇ 'ਤੇ ਸੁਣਵਾਈ 10 ਦਸੰਬਰ 'ਤੇ ਪਾਈ

ਇੰਝ ਕਸ਼ਮੀਰ ਵਾਦੀ ਵਿੱਚ ਤਾਇਨਾਤ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਦੀ ਗਿਣਤੀ 48,000 ਹੋ ਗਈ ਹੈ।

https://twitter.com/ANI/status/1158272574402568193?s=20

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੰਮੂ ਕਸ਼ਮੀਰ 'ਚ ਇੰਟਰਨੈੱਟ ਤੇ ਮੋਬਾਇਲ ਸੇਵਾਵਾਂ ਤਾਂ ਕੱਲ੍ਹ ਦੇਰ ਸ਼ਾਮ ਨੂੰ ਹੀ ਬੰਦ ਕਰ ਦਿੱਤੀਆਂ ਗਈਆਂ ਸਨ। ਧਾਰਾ 144 ਲਾਗੂ ਹੈ। ਸੜਕਾਂ ਉੱਤੇ ਹਾਲਾਤ ਕਰਫ਼ਿਊ ਵਰਗੇ ਹਨ।ਸਕੂਲ, ਕਾਲਜ ਤੇ ਹੋਰ ਕਾਰੋਬਾਰੀ ਅਦਾਰੇ ਵੀ ਅੱਜ ਬੰਦ ਹਨ। ਸਾਰੇ ਲੋਕ ਘਰਾਂ ਵਿੱਚ ਹੀ ਬੈਠੇ ਹਨ।

-PTC News

Related Post