ਧਾਰਾ-370 ਹਟਣ ਮਗਰੋਂ ਅੱਜ ਜੰਮੂ-ਕਸ਼ਮੀਰ 'ਚ ਖੁੱਲ੍ਹੇ ਬਾਜ਼ਾਰ (ਤਸਵੀਰਾਂ)

By  Jashan A August 11th 2019 10:59 AM -- Updated: August 11th 2019 11:00 AM

ਧਾਰਾ-370 ਹਟਣ ਮਗਰੋਂ ਅੱਜ ਜੰਮੂ-ਕਸ਼ਮੀਰ 'ਚ ਖੁੱਲ੍ਹੇ ਬਾਜ਼ਾਰ (ਤਸਵੀਰਾਂ),ਸ਼੍ਰੀਨਗਰ: ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਲੈ ਕੇ ਵੱਡਾ ਫੈਸਲਾ ਲੈਂਦਿਆਂ ਸੂਬੇ ਵਿੱਚੋਂ ਧਾਰਾ 370 ਹਟਾ ਦਿੱਤੀ ਗਈ ਹੈ। ਜਿਸ ਦੌਰਾਨ ਘਾਟੀ ਦੇ ਹਾਲਾਤ 'ਚ ਹੋਲੀ-ਹੋਲੀ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਜੰਮੂ-ਕਸ਼ਮੀਰ ਦੇ ਬਾਜ਼ਾਰ ਖੋਲ੍ਹੇ ਗਏ ਹਨ।

ਜਿਸ ਦੌਰਾਨ ਲੋਕ ਖਰੀਦਦਾਰੀ ਕਰ ਰਹੇ ਹਨ।12 ਅਗਸਤ ਯਾਨੀ ਕਿ ਕੱਲ ਨੂੰ ਬਕਰੀਦ ਦੇ ਤਿਉਹਾਰ ਨੂੰ ਦੇਖਦਿਆਂ ਕਸ਼ਮੀਰ ਘਾਟੀ ਦੇ ਕਈ ਜ਼ਿਲਿਆਂ ਵਿਚ ਕਰਫਿਊ 'ਚ ਢਿੱਲ ਦਿੱਤੀ ਗਈ ਹੈ।

https://twitter.com/ANI/status/1160381100990054400?s=20

ਹੋਰ ਪੜ੍ਹੋ:ਕੈਨੇਡਾ ਵਿੱਚ ਆਏ ਤੇਜ਼ ਤੂਫ਼ਾਨ ਨੇ ਮਚਾਇਆ ਤਹਿਲਕਾ

ਇੱਥੇ ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਤੋਂ ਪਹਿਲਾਂ ਹੀ ਧਾਰਾ-144 ਲਾ ਦਿੱਤੀ ਗਈ ਸੀ, ਜਿਸ ਨੂੰ ਹੁਣ ਹਟਾ ਲਿਆ ਗਿਆ ਹੈ। ਹਾਲਾਂਕਿ ਪ੍ਰਦੇਸ਼ 'ਚ ਇੰਟਰਨੈੱਟ ਅਤੇ ਟੈਲੀਫੋਨ ਸੇਵਾਵਾਂ 'ਤੇ ਰੋਕ ਅਜੇ ਵੀ ਜਾਰੀ ਹੈ। ਇਨ੍ਹਾਂ ਸੇਵਾਵਾਂ ਦੀ ਬਹਾਲੀ ਦਾ ਫੈਸਲਾ ਅੱਗੇ ਦੇ ਹਲਾਤਾਂ ਦੀ ਸਮੀਖਿਆ ਤੋਂ ਬਾਅਦ ਲਿਆ ਜਾਵੇਗਾ।

-PTC News

Related Post