ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ, ਊਧਮਪੁਰ 'ਚ ਵੋਟ ਪਾਉਣ ਪੁੱਜਿਆ ਨਵ-ਵਿਆਹਿਆ ਜੋੜਾ

By  Jashan A April 18th 2019 11:35 AM

ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ, ਊਧਮਪੁਰ 'ਚ ਵੋਟ ਪਾਉਣ ਪੁੱਜਿਆ ਨਵ-ਵਿਆਹਿਆ ਜੋੜਾ,ਊਧਮਪੁਰ: ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਉਮੀਦਵਾਰਾਂ 'ਚ ਉਤਸੁਕਤਾ ਪਾਈ ਜਾ ਰਹੀ ਹੈ, ਉਥੇ ਹੀ ਵੋਟਰ ਵੀ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

vote ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ, ਊਧਮਪੁਰ 'ਚ ਵੋਟ ਪਾਉਣ ਪੁੱਜਿਆ ਨਵ-ਵਿਆਹਿਆ ਜੋੜਾ

ਅਜਿਹਾ ਹੀ ਕੁਝ ਨਜ਼ਾਰਾ ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਪੋਲਿੰਗ ਬੂਥ 'ਤੇ ਦੇਖਣ ਨੂੰ ਮਿਲਿਆ, ਜਿਥੇ ਇੱਕ ਨਵ ਵਿਆਹਿਆ ਜੋੜਾ ਵਿਆਹ ਵਾਲੇ ਕੱਪੜਿਆਂ 'ਚ ਵੋਟ ਪਾਉਣ ਲਈ ਆਇਆ।

ਹੋਰ ਪੜ੍ਹੋ:ਲੁਧਿਆਣਾ: “ਦ ਐਕਸੀਡੈਂਟਲ ਪ੍ਰਾਈਮ ਮਨਿਸਟਰ” ਫਿਲਮ ਨੂੰ ਲੈ ਕੇ ਕਾਂਗਰਸੀਆਂ ਨੇ ਸਿਨੇਮਾ ਘਰਾਂ ਬਾਹਰ ਕੀਤਾ ਰੋਸ ਪ੍ਰਦਰਸ਼ਨ

ਨਵ ਵਿਆਹੇ ਜੋੜੇ ਨੇ ਕਿਹਾ ਕਿ ਉਹ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਅਤੇ ਆਪਣਾ ਕਰਤੱਵ ਨਿਭਾਉਣ ਲਈ ਵੋਟ ਪਾਉਣ ਪਹੁੰਚੇ ਹਨ।ਇਸ ਤੋਂ ਇਲਾਵਾ ਜੰਮੂ-ਕਸ਼ਮੀਰ 'ਚ ਹੀ 80 ਸਾਲਾ ਬਜ਼ੁਰਗ ਬੀਮਾਰ ਹਸਪਤਾਲ ਤੋਂ ਵੋਟ ਪਾਉਣ ਪੁੱਜੀ।

vote ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ, ਊਧਮਪੁਰ 'ਚ ਵੋਟ ਪਾਉਣ ਪੁੱਜਿਆ ਨਵ-ਵਿਆਹਿਆ ਜੋੜਾ

ਜ਼ਿਕਰਯੋਗ ਹੈ ਕਿ ਅੱਜ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ 'ਚ 11 ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀਆਂ 95 ਸੀਟਾਂ ਲਈ ਵੋਟਿੰਗ ਹੋ ਰਹੀ ਹੈ, ਜਿਸ ਦੌਰਾਨ 15.8 ਕਰੋੜ ਵੋਟਰ ਕੁੱਲ 1635 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਜਿਸ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News

Related Post