ਸ਼੍ਰੀਨਗਰ 'ਚ ਪੁਲਿਸ ਬੱਸ 'ਤੇ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ , 12 ਗੰਭੀਰ ਜ਼ਖਮੀ

By  Shanker Badra December 13th 2021 09:24 PM

ਕਸ਼ਮੀਰ : ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਜੇਵਾਨ ਇਲਾਕੇ 'ਚ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਪੁਲਿਸ ਬੱਸ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ। ਇਸ ਗੋਲੀਬਾਰੀ ਦੀ ਘਟਨਾ 'ਚ 2 ਜਵਾਨ ਸ਼ਹੀਦ ਹੋ ਗਏ ਅਤੇ 12 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਹਮਲਾ ਜੰਮੂ-ਕਸ਼ਮੀਰ ਦੀ 9ਵੀਂ ਬਟਾਲੀਅਨ ਆਰਮਡ ਪੁਲਿਸ ਦੀ ਬੱਸ 'ਤੇ ਹੋਇਆ ਹੈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਫੌਜ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। [caption id="attachment_558051" align="aligncenter" width="299"] ਸ਼੍ਰੀਨਗਰ 'ਚ ਪੁਲਿਸ ਬੱਸ 'ਤੇ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ , 12 ਗੰਭੀਰ ਜ਼ਖਮੀ[/caption] ਜਾਣਕਾਰੀ ਅਨੁਸਾਰ ਬਾਈਕ ਸਵਾਰ ਅੱਤਵਾਦੀਆਂ ਨੇ ਗੋਲੀਬਾਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਜੰਮੂ-ਕਸ਼ਮੀਰ ਪੁਲਿਸ ਦੀ ਇਹ ਬੱਸ ਬੁਲੇਟ ਪਰੂਫ਼ ਨਹੀਂ ਸੀ, ਜਿਸ ਕਾਰਨ ਇਸ ਹਮਲੇ ਵਿੱਚ ਪੁਲਿਸ ਫੋਰਸ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ 'ਤੇ ਪਹੁੰਚੇ ਭਾਰੀ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਸੈਲਾਨੀਆਂ 'ਤੇ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ। [caption id="attachment_558052" align="aligncenter" width="290"] ਸ਼੍ਰੀਨਗਰ 'ਚ ਪੁਲਿਸ ਬੱਸ 'ਤੇ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ , 12 ਗੰਭੀਰ ਜ਼ਖਮੀ[/caption] ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੀ ਜਾਣਕਾਰੀ ਮੰਗੀ ਹੈ। ਉਨ੍ਹਾਂ ਨੇ ਹਮਲੇ 'ਚ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਵੀ ਪ੍ਰਗਟਾਈ ਹੈ। ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਹਮਲੇ 'ਚ ਪੁਲਿਸ ਦਾ ਇੱਕ ਏਐੱਸਆਈ ਅਤੇ ਇੱਕ ਕਾਂਸਟੇਬਲ ਸ਼ਹੀਦ ਹੋ ਗਿਆ ਹੈ। ਡੀਜੀਪੀ ਮੁਤਾਬਕ ਲਗਾਤਾਰ ਹੋ ਰਹੀ ਕਾਰਵਾਈ ਤੋਂ ਦਹਿਸ਼ਤਗਰਦ ਡਰੇ ਹੋਏ ਹਨ ਅਤੇ ਨਿਰਾਸ਼ ਹੋ ਕੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰ ਰਹੇ ਹਨ। [caption id="attachment_558050" align="aligncenter" width="259"] ਸ਼੍ਰੀਨਗਰ 'ਚ ਪੁਲਿਸ ਬੱਸ 'ਤੇ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ , 12 ਗੰਭੀਰ ਜ਼ਖਮੀ[/caption] ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਮੁਹਿੰਮ ਛੇੜੀ ਹੋਈ ਹੈ। ਐਤਵਾਰ ਨੂੰ ਹੀ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਸੀ। ਮਾਰਿਆ ਗਿਆ ਅੱਤਵਾਦੀ ਸਮੀਰ ਅਹਿਮਦ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ। -PTCNews

Related Post