ਸਿੱਖ ਲੜਕੀ ਕਰੇਗੀ ਆਪਣੀ ਮੁਸਲਮਾਨ ਸਹੇਲੀ ਲਈ ਇਹ ਪੁੰਨ ਵਾਲਾ ਕੰਮ, ਪੜ੍ਹੋ ਖ਼ਬਰ

By  Jashan A December 1st 2018 03:34 PM -- Updated: December 1st 2018 03:45 PM

ਸਿੱਖ ਲੜਕੀ ਕਰੇਗੀ ਆਪਣੀ ਮੁਸਲਮਾਨ ਸਹੇਲੀ ਲਈ ਇਹ ਪੁੰਨ ਵਾਲਾ ਕੰਮ, ਪੜ੍ਹੋ ਖ਼ਬਰ,ਕਹਿੰਦੇ ਹਨ ਕਿ ਸੱਚਾ ਦੋਸਤ ਉਹ ਹੁੰਦਾ ਹੈ ਜੋ ਆਪਣੇ ਦੋਸਤ ਨਾਲ ਔਖੇ ਸਮੇਂ ਖੜਦਾ ਹੈ। ਇਸ ਤਰ੍ਹਾਂ ਦੀ ਦੋਸਤੀ ਦੀ ਮਿਸਾਲ ਜੰਮੂ ਕਸ਼ਮੀਰ ਦੀਆਂ ਹਸੀਨ ਵਾਦੀਆ 'ਚ ਦੇਖਣ ਨੂੰ ਮਿਲੀ ਹੈ। ਜੰਮੂ ਕਸ਼ਮੀਰ 'ਚ ਸਿੱਖ ਪਰਿਵਾਰ ਦੀ ਇੱਕ ਕੁੜੀ ਨੇ ਆਪਣੀ ਦੋਸਤ ਨੂੰ ਆਪਣੀ ਇੱਕ ਕਿਡਨੀ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।

sikh girl ਸਿੱਖ ਲੜਕੀ ਕਰੇਗੀ ਆਪਣੀ ਮੁਸਲਮਾਨ ਸਹੇਲੀ ਲਈ ਇਹ ਪੁੰਨ ਵਾਲਾ ਕੰਮ, ਪੜ੍ਹੋ ਖ਼ਬਰ

ਦੱਸ ਦੇਈਏ ਕਿ ਕਿਡਨੀ ਦਾਨ ਕਰਨ ਵਾਲੀ ਲੜਕੀ ਦਾ ਨਾਮ ਮਨਜੋਤ ਕੌਰ ਹੈ।ਮਨਜੋਤ ਨੇ ਆਪਣੀ ਦੋਸਤ ਸਮਰੀਨ ਅਖਤਰ ਨੂੰ ਆਪਣੀ ਇੱਕ ਕਿਡਨੀ ਦੇਣ ਦਾ ਫ਼ੈਸਲਾ ਕੀਤਾ ਹੈ। ਮਨਜੋਤ ਦੇ ਇਸ ਫ਼ੈਸਲੇ ਤੋਂ ਉਸ ਦਾ ਪਰਿਵਾਰ ਖਿਲਾਫ ਹੈ। ਦੱਸ ਦੇਈਏ ਕਿ ਇਹ ਉਹਨਾਂ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਵਾਂਗ ਹੈ ਜੋ ਧਰਮ ਦੇ ਨਾਮ 'ਤੇ ਵੰਡੀਆਂ ਪਾਉਣ ਦੀਆਂ ਸਾਜਿਸ਼ਾਂ ਰਚਦੇ ਰਹਿੰਦੇ ਹਨ।

sikh girl ਸਿੱਖ ਲੜਕੀ ਕਰੇਗੀ ਆਪਣੀ ਮੁਸਲਮਾਨ ਸਹੇਲੀ ਲਈ ਇਹ ਪੁੰਨ ਵਾਲਾ ਕੰਮ, ਪੜ੍ਹੋ ਖ਼ਬਰ

ਇਸ ਮਾਮਲੇ 'ਚ ਮਨਜੋਤ ਦਾ ਕਹਿਣਾ ਹੈ ਕਿ ਉਹ ਇੱਕ ਸਮਾਜਿਕ ਵਰਕਰ ਹੈ, ਉਹ ਕਈ ਸਾਲਾਂ ਤੋਂ ਜੰਮੂ ਕਸ਼ਮੀਰ 'ਚ ਆਮ ਲੋਕਾਂ ਦੀ ਮਦਦ ਕਰਦੀ ਆ ਰਹੀ ਹੈ 'ਤੇ ਸਮਰੀਨ ਤਾ ਉਸ ਨਾਲ ਪਿਛਲੇ 4 ਸਾਲ ਤੋਂ ਉਸ ਦੇ ਨਾਲ ਹੈ। ਉਸ ਦੀ ਇੱਕ ਵਧੀਆ ਦੋਸਤ ਹੈ। ਅੱਜ ਸਮਰੀਨ ਨੂੰ ਮੇਰੀ ਜਰੂਰਤ ਹੈ ਤੇ ਮੇਰੇ ਕੋਲ ਦੋਸਤੀ ਨਿਭਾਉਣ ਦਾ ਇਸ ਤੋਂ ਵਧੀਆ ਮੌਕਾ ਨਹੀਂ ਮਿਲ ਸਕਦਾ। ਕੁਝ ਵੀ ਹੋ ਜਾਏ ਉਹ ਆਪਣੀ ਦੋਸਤ ਨਾਮ ਖੜੀ ਹੈ ਚਾਹੇ ਉਸ ਦਾ ਪਰਿਵਾਰ ਉਸ ਦੇ ਖਿਲਾਫ ਹੋ ਜਾਏ।

ਸਮਰੀਨ ਦਾ ਕਹਿਣਾ ਹੈ ਕਿ ਮਨਜੋਤ ਬਹੁਤ ਵਧੀਆ ਇਨਸਾਨ ਹੈ। ਉਸ ਨੇ ਮੇਰੇ ਦੁੱਖ ਦੇ ਸਮੇਂ ਮੇਰਾ ਸਾਥ ਦੇ ਕੇ ਦੁਨੀਆਂ ਤੇ ਦੋਸਤੀ ਦੀ ਮਿਸਾਲ ਕਾਇਮ ਕੀਤੀ। ਜਿਸ ਟਾਇਮ ਮਨਜੋਤ ਨੇ ਮੈਨੂੰ ਪਹਿਲੀ ਵਾਰ ਫ਼ੋਨ ਕਾਲ ਕਰ ਕੇ ਬੋਲਿਆ ਸੀ ਕੇ ਮੈ ਤਾਰਾ ਸਾਥ ਦੇਵਾਗੀ ਤਾਂ ਮੈਨੂੰ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ ਤਾਂ ਫਿਰ ਮਨਜੋਤ ਨੇ ਮੈਨੂੰ ਮਿਲ ਕੇ ਕਿਡਨੀ ਦੇਣ ਲਈ ਆਪਣੀ ਇੱਛਾ ਜ਼ਾਹਰ ਕੀਤੀ।

kidney ਸਿੱਖ ਲੜਕੀ ਕਰੇਗੀ ਆਪਣੀ ਮੁਸਲਮਾਨ ਸਹੇਲੀ ਲਈ ਇਹ ਪੁੰਨ ਵਾਲਾ ਕੰਮ, ਪੜ੍ਹੋ ਖ਼ਬਰ

ਮਨਜੋਤ ਤੇ ਸਮਰੀਨ ਦਾ ਕਹਿਣਾ ਹੈ ਕਿ ਹੁਣ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਡਾਕਟਰਾਂ ਦੇ ਰਵਈਆ 'ਤੇ ਸਵਾਲ ਉਠਾਏ ਹਨ ਦੋਹਾਂ ਦਾ ਕਹਿਣਾ ਹੈ ਕਿ ਸਬੰਧਿਤ ਅਥਾਰਟੀ ਵਲੋਂ ਕਿਡਨੀ ਦਾਨ ਕਰਨ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ। ਪਰ ਫਿਰ ਵੀ ਡਾਕਟਰ ਸਰਜਰੀ ਕਰਨ ਵਿੱਚ ਦੇਰੀ ਕਰ ਰਹੇ ਹਨ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਡਾਇਰੈਕਟਰ.ਡਾ ਉਮਰ ਸ਼ਾਹ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ਤੇ ਵਿਚਾਰ ਕਰ ਰਹੇ ਹਨ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨਗੇ।

-PTC News

Related Post