ਬਿਕਰਮ ਮਜੀਠੀਆ ਨੇ ਕਾਂਗਰਸੀ ਗੁੰਡਿਆਂ ਖਿਲਾਫ ਜੰਡਿਆਲਾ ਗੁਰੂ ਦੇ ਪੁਲਿਸ ਸਟੇਸ਼ਨ ਬਾਹਰ ਦਿੱਤਾ ਧਰਨਾ

By  Shanker Badra September 16th 2018 09:27 PM -- Updated: September 16th 2018 09:52 PM

ਬਿਕਰਮ ਮਜੀਠੀਆ ਨੇ ਕਾਂਗਰਸੀ ਗੁੰਡਿਆਂ ਖਿਲਾਫ ਜੰਡਿਆਲਾ ਗੁਰੂ ਦੇ ਪੁਲਿਸ ਸਟੇਸ਼ਨ ਬਾਹਰ ਦਿੱਤਾ ਧਰਨਾ:ਕਾਂਗਰਸੀ ਗੁੰਡਿਆਂ ਵੱਲੋਂ ਦਲਿਤਾਂ ਦਾ ਅਪਮਾਨ ,ਗੁਰਸਿੱਖਾਂ ਦਾ ਅਪਮਾਨ ਤੇ ਗੁੰਡਾਗਰਦੀ ਖਿਲਾਫ ਜੰਡਿਆਲਾ ਗੁਰੂ ਦੇ ਪੁਲਿਸ ਸਟੇਸ਼ਨ ਬਾਹਰ ਬਿਕਰਮ ਮਜੀਠੀਆ ਨੇ ਧਰਨਾ ਦਿੱਤਾ ਹੈ।

ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸੀ ਆਗੂਆਂ ਵੱਲੋਂ ਇੱਕ ਗੁਰਸਿੱਖ ਅਕਾਲੀ ਸਮਰਥਕ ਦੀ ਦਸਤਾਰ ਲਾਹੀ ਗਈ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ।ਇਸ ਦੇ ਨਾਲ ਹੀ ਦਲਿਤ ਨੂੰ ਜਾਤੀਸੂਚਕ ਗਾਲਾਂ ਕੱਢਣ ਦਾ ਵੀ ਦੋਸ਼ ਲਗਾਇਆ ਹੈ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਬੁਖਲਾਹਟ 'ਚ ਆ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਦਲਿਤ ਭਾਈਚਾਰੇ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ।ਜਿਸ ਦੇ ਲਈ ਉਨ੍ਹਾਂ ਨੇ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

-PTCNews

Related Post