ਖੇਤੀ ਬਿਲਾਂ 'ਤੇ ਚੁੱਪ ਰਹਿਣ ਵਾਲੇ ਕਲਾਕਾਰਾਂ ਨੂੰ ਜੱਸ ਬਾਜਵਾ ਨੇ ਸੁਣਾਈਆਂ ਖਰੀਆਂ -ਖਰੀਆਂ   

By  Jagroop Kaur September 30th 2020 05:23 PM

ਬਟਾਲਾ : ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਇਸ ਸੰਘਰਸ਼ ਦੀ ਹਿਮਾਇਤ ਕਰ ਰਹੇ ਹਨ। ਜਿਥੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਕਲਾਕਾਰ ਕੇਂਦਰ ਸਰਕਾਰ ਦੀ ਨਿੰਦਿਆ ਕਰ ਰਹੇ ਹਨ ,ਉਥੇ ਹੀ ਕੁਝ ਕਲਾਕਾਰ ਆਪਣੇ ਹੀ ਭਾਈਚਾਰੇ ਨੂੰ ਵੀ ਕੋਸਦੇ ਨਜ਼ਰ ਆ ਰਹੇ ਹਨ। Jass Bajwa

ਦਰਅਸਲ 'ਚ ਬੀਤੇ ਦਿਨੀਂ ਬਟਾਲਾ ਵਿਖੇ ਖੇਤੀ ਬਿਲਾਂ ਨੂੰ ਲੈ ਕੇ ਗਾਇਕ ਰਣਜੀਤ ਬਾਵਾ ਤੇ ਹੋਰਨਾਂ ਗਾਇਕਾਂ ਦੀ ਅਗਵਾਈ 'ਚ ਵੱਡਾ ਇੱਕਠ ਕੀਤਾ ਗਿਆ ਹੈ। ਇਸ ਇੱਕਠ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਜੱਸ ਬਾਜਵਾ ਨੇ ਵੀ ਸ਼ਿਰਕਤ ਕੀਤੀ ਸੀ। ਇਸ ਮੌਕੇ ਸਟੇਜ 'ਤੇ ਬੋਲਦਿਆਂ ਜੱਸ ਬਾਜਵਾ ਨੇ ਬਾਲੀਵੁੱਡ ਅਦਾਕਾਰ ਧਰਮਿੰਦਰ, ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਤੇ ਪ੍ਰਸਿੱਧ ਗਾਇਕ ਗੁਰੂ ਰੰਧਾਵਾ ਨੂੰ ਲੰਮੇ ਹੱਥੀਂ ਲਿਆ ਅਤੇ ਭਰੀ ਸਟੇਜ 'ਤੇ ਹੀ ਇਨ੍ਹਾਂ ਪੰਜਾਬ ਦੇ ਪੁੱਤਰਾਂ ਨੂੰ ਖਰੀਆਂ ਖੋਟੀਆਂ ਸੁਣਾਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਪੁੱਤਰ ਅਖਵਾਉਣ ਵਾਲੇ ਸੰਨੀ ਦਿਓਲ ਅਜੇ ਤੱਕ ਕਿਸਾਨਾਂ ਦੇ ਹੱਕ 'ਚ ਖੜੇ ਨਜ਼ਰ ਨਹੀਂ ਆਏ। Jass Bajwa

ਇੰਨਾ ਹੀ ਨਹੀਂ ਪੰਜਾਬੀ ਮਸ਼ਹੂਰ ਗਾਇਕ ਗੁਰੂ ਰੰਧਾਵਾ ਜਿੰਨਾਂ ਨੂੰ ਹਾਲੀਵੁੱਡ ਸਟਾਰ ਪਿੱਟ ਬੁੱਲ ਤੱਕ ਫਾਲੋਅ ਕਰਦਾ ਹੈ। ਉਸ ਨੇ ਵੀ ਅਜੇ ਤੱਕ ਕਿਸਾਨਾਂ ਦੇ ਹੱਕ 'ਚ ਖੜੇ ਹੋਣਾ ਤਾਂ ਦੂਰ ਦੀ ਗੱਲ ਹੈ ਅਜੇ ਤੱਕ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੋਈ ਪੋਸਟ ਤੱਕ ਨਹੀਂ ਪਾਈ ਹੈ। ਜੇਕਰ ਗੁਰੂ ਰੰਧਾਵਾ ਇੱਕ ਜਾਂ ਦੋ ਪੋਸਟਾਂ ਕਿਸਾਨਾਂ ਦੇ ਹੱਕ ਵਿੱਚ ਪੋਸਟਾਂ ਪਾ ਦਿੰਦਾ ਤਾਂ ਇਹ ਖ਼ਬਰ ਹਰ ਜਗ੍ਹਾ ਵਾਇਰਲ ਹੋ ਜਾਂਦੀ। ਪਤਾ ਲੱਗਦਾ ਕਿ ਕਲਾਕਾਰ ਆਪਣੀ ਫੈਨ ਫਾਲੋਵਿੰਗ ਦਾ ਕਿੰਨਾ ਕੁ ਸਹਾਰਾ ਲੈਕੇ ਕਿਸਾਨਾਂ ਦੇ ਹੱਕ 'ਚ ਨਿਤਰਦੇ ਹਨ। ਇਸ ਧਰਨੇ 'ਚ ਜੱਸ ਬਾਜਵਾ ਨੇ ਪਾਸ ਹੋਏ ਬਿੱਲਾਂ ਦੀ ਕਾਪੀਆਂ ਵੀ ਪਾੜ ਕੇ ਸੁੱਟੀਆਂ ਅਤੇ ਇਸ ਸੰਘਰਸ਼ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਗੱਲ ਆਖੀ ਹੈ।

Jass Bajwa Jass Bajwa

ਦੱਸਣਯੋਗ ਹੈ ਕਿ ਬਟਾਲਾ 'ਚ ਹੋਏ ਇਸ ਭਾਰੀ ਇੱਕਠ 'ਚ ਰੇਸ਼ਮ ਸਿੰਘ ਅਨਮੋਲ, ਹਰਭਜਨ ਮਾਨ, ਤਰਸੇਮ ਜੱਸੜ, ਐਮੀ ਵਿਰਕ, ਕੰਵਰ ਗਰੇਵਾਲ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਹਰਫ ਚੀਮਾ, ਬੀ ਜੇ ਰੰਧਾਵਾ, ਗੁਰਵਿੰਦਰ ਬਰਾੜ, ਦੀਪ ਸਿੱਧੂ, ਅਵਕਾਸ਼ ਮਾਨ ਵਰਗੇ ਨਾਮੀ ਕਲਾਕਾਰ ਪਹੁੰਚੇ ਸਨ। ਉੱਥੇ ਹੀ ਅੱਜ ਬਠਿੰਡੇ ਦੀ ਗੋਨਿਆਣਾ ਮੰਡੀ ਵਿਚ ਧਰਨਾ ਲੱਗਾ ਹੈ, ਜਿਸ ‘ਚ ਜੱਸ ਬਾਜਵਾ, ਰਾਜਵੀਰ ਜਵੰਦਾ, ਆਰ ਨੇਤ, ਅੰਮ੍ਰਿਤ ਮਾਨ ਸਣੇ ਹੋਰ ਕਈ ਕਲਾਕਾਰ ਸ਼ਾਮਲ ਹੋ ਰਹੇ ਹਨ। ਅੰਮ੍ਰਿਤ ਮਾਨ ਦਾ ਕਾਫ਼ਲਾ ਖੇਤੀ ਬਿੱਲਾਂ ਖ਼ਿਲਾਫ਼ ਗੋਨਿਆਣਾ ਮੰਡੀ ਵੱਲ ਰਵਾਨਾ ਹੋ ਚੁੱਕਿਆ ਹੈ। ਇਸ ਦੌਰਾਨ ਅੰਮ੍ਰਿਤ ਮਾਨ ਨਾਲ ਲੋਕਾਂ ਦਾ ਭਾਰੀ ਇੱਕਠ ਵੇਖਣ ਨੂੰ ਮਿਲ ਰਿਹਾ ਹੈ।

Amrit Maan Amrit Maan

Related Post