ਆਰਥਕ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਨੇ ਬੋਰਡ ਤੋਂ ਦਿੱਤਾ ਅਸਤੀਫ਼ਾ

By  Shanker Badra March 25th 2019 06:02 PM

ਆਰਥਕ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਨੇ ਬੋਰਡ ਤੋਂ ਦਿੱਤਾ ਅਸਤੀਫ਼ਾ:ਨਵੀਂ ਦਿੱਲੀ : ਆਰਥਕ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਨੇ ਅੱਜ ਬੋਰਡ ਦੀ ਮੈਂਬਰਸਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।ਨਰੇਸ਼ ਗੋਇਲ ਜੈਟ ਏਅਰਵੇਜ਼ ਦੇ ਪ੍ਰਮੁੱਖ ਪ੍ਰਮੋਟਰਾਂ 'ਚ ਸ਼ਾਮਲ ਸਨ।ਇਸ ਸਮੇਂ ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ 'ਤੇ ਬਹੁਤ ਹੀ ਮਾੜਾ ਅਸਰ ਦਿਖਾਈ ਦੇ ਰਿਹਾ ਹੈ।

Jet Airways Chairman Naresh Goyal board Resignation ਆਰਥਕ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਨੇ ਬੋਰਡ ਤੋਂ ਦਿੱਤਾ ਅਸਤੀਫ਼ਾ

ਇਸ ਤੋਂ ਪਹਿਲਾਂ ਵੀ ਨਰੇਸ਼ ਗੋਇਲ ਖ਼ੁਦ ਅਸਤੀਫ਼ੇ ਦੀ ਪੇਸ਼ਕਸ਼ ਕਰ ਚੁੱਕੇ ਸਨ।ਉਨ੍ਹਾਂ ਨੇ ਆਰਥਕ ਸੰਕਟ ਤੋਂ ਪ੍ਰੇਸ਼ਾਨ ਮੁਲਾਜ਼ਮਾਂ ਨੂੰ ਇਕ ਭਾਵੁਕ ਚਿੱਠੀ ਲਿਖੀ ਸੀ।ਇਸ 'ਚ ਨਰੇਸ਼ ਨੇ ਕਿਹਾ ਸੀ ਕਿ ਉਹ ਕਿਸੇ ਵੀ ਬਲਿਦਾਨ ਲਈ ਤਿਆਰ ਹਨ।ਸੂਤਰਾਂ ਮੁਤਾਬਕ ਡੀਲ ਦੇ ਤਹਿਤ ਏਤਿਹਾਦ ਦਾ ਹਿੱਸਾ 24 ਫੀਸਦੀ ਤੋਂ ਘਟਾ ਕੇ 12 ਫੀਸਦੀ ਕੀਤਾ ਜਾਵੇਗਾ।ਨਰੇਸ਼ ਗੋਇਲ ਦਾ ਹਿੱਸਾ 51 ਫੀਸਦੀ ਤੋਂ ਘਟਾ ਕੇ 25.5 ਫੀਸਦੀ ਕੀਤਾ ਜਾਵੇਗਾ।ਕਰਜ਼ਾ ਦੇਣ ਵਾਲਿਆਂ ਦਾ ਹਿੱਸਾ 50.5 ਫੀਸਦੀ ਹੋਵੇਗਾ।ਇਸ ਦਾ ਮਤਲਬ ਕੰਪਨੀ ਹੁਣ ਬੈਂਕ ਦੀ ਹੋ ਜਾਵੇਗੀ।

Jet Airways Chairman Naresh Goyal board Resignation ਆਰਥਕ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਨੇ ਬੋਰਡ ਤੋਂ ਦਿੱਤਾ ਅਸਤੀਫ਼ਾ

ਜ਼ਿਕਰਯੋਗ ਹੈ ਕਿ ਜੈਟ ਏਅਰਵੇਜ਼ ਲੰਮੇ ਸਮੇਂ ਤੋਂ ਵਿੱਤੀ ਸੰਕਟ 'ਚੋਂ ਗੁਜਰ ਰਹੀ ਹੈ।ਜਿਸ ਕਰਕੇ ਕਈ ਮੁਲਾਜ਼ਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਅਤੇ ਕੰਪਨੀ ਲਗਾਤਾਰ ਉਡਾਨਾਂ ਰੱਦ ਕਰ ਰਹੀ ਹੈ।ਦੱਸ ਦੇਈਏ ਕਿ ਜੈਟ ਏਅਰਵੇਜ਼ ਨੇ 26 ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਹੈ ਅਤੇ ਜੈਟ ਏਅਰਵੇਜ਼ ਨੇ 8000 ਕਰੋੜ ਰੁਪਏ ਦੇ ਕਰਜ਼ਾ ਲਿਆ ਹੋਇਆ ਹੈ।ਇਨ੍ਹਾਂ ਬੈਂਕਾਂ 'ਚ ਕੈਨਰਾ ਬੈਂਕ, ਬੈਂਕ ਆਫ਼ੀ ਇੰਡੀਆ, ਸਿੰਡੀਕੇਟ ਬੈਂਕ, ਇਲਾਹਾਬਾਦ ਬੈਂਕ ਆਦਿ ਸ਼ਾਮਲ ਹਨ।ਹੁਣ ਜੈਟ 'ਚ ਨਵੇਂ ਸਿਰੇ ਤੋਂ ਨਿਵੇਸ਼ ਕੀਤਾ ਜਾਵੇਗਾ।ਇਸ ਕਦਮ ਤੋਂ ਬਾਅਦ ਜੈਟ ਦੇ ਸੰਕਟ 'ਚੋਂ ਨਿਕਲਣ ਦੀ ਉਮੀਦ ਵਧੀ ਹੈ।

-PTCNews

Related Post