ਝਾਰਖੰਡ 'ਚ ਠੰਡ ਦਾ ਕਹਿਰ ਜਾਰੀ, 5 ਲੋਕਾਂ ਦੀ ਹੋਈ ਮੌਤ

By  Jashan A December 23rd 2018 09:18 AM

ਝਾਰਖੰਡ 'ਚ ਠੰਡ ਦਾ ਕਹਿਰ ਜਾਰੀ, 5 ਲੋਕਾਂ ਦੀ ਹੋਈ ਮੌਤ,ਰਾਂਚੀ: ਦੇਸ਼ ਭਰ 'ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਠੰਡ ਅਤੇ ਕੋਹਰੇ ਦਾ ਕਹਿਰ ਪੂਰੇ ਦੇਸ਼ ਭਰ 'ਚ ਜਾਰੀ ਹੈ। ਇਸੇ ਤਰ੍ਹਾਂ ਝਾਰਖੰਡ 'ਚ ਹੱਡਚੀਰਵੀਂ ਠੰਡ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰਕੇ ਰੱਖਿਆ ਹੈ। ਸੂਬੇ 'ਚ ਠੰਡ ਦਾ ਕਹਿਰ ਇੰਨ੍ਹਾਂ ਜ਼ਿਆਦਾ ਵਧ ਗਿਆ ਹੈ ਕਿ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। [caption id="attachment_231552" align="aligncenter" width="300"]jharkand ਝਾਰਖੰਡ 'ਚ ਠੰਡ ਦਾ ਕਹਿਰ ਜਾਰੀ, 5 ਲੋਕਾਂ ਦੀ ਹੋਈ ਮੌਤ[/caption] ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਠੰਡ ਕਾਰਨ ਸੂਬੇ 'ਚ 5 ਲੋਕਾਂ ਦੀ ਮੌਤ ਦੀ ਹੋ ਚੁੱਕੀ ਹੈ। ਹੋਰ ਪੜ੍ਹੋ:ਸ਼ਿਮਲਾ : ਕਾਰ ਖਾਈ ‘ਚ ਡਿੱਗਣ ਨਾਲ ਵਾਪਰਿਆ ਦਰਦਨਾਕ ਹਾਦਸਾ, 5 ਲੋਕਾਂ ਦੀ ਮੌਤ ਇਨ੍ਹਾਂ 'ਚ 2 ਲੋਕ ਹਜਾਰੀਬਾਗ ਇਲਾਕੇ, 1 ਪਲਾਮੂ ਦੇ ਪਾਂਕੀ, 1 ਪੱਛਮੀ ਸਿੰਘਭੂਮ ਜ਼ਿਲੇ ਦੇ ਗੀਤੀਕੇਂਦੁ ਅਤੇ 1 ਧਨਵਾਦ ਦੇ ਨਿਰਸਾ ਦੇ ਦੱਸੇ ਜਾ ਰਹੇ ਹਨ।ਤੇਜ਼ ਹਵਾ ਦੇ ਕਾਰਨ ਰਾਤ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। [caption id="attachment_231551" align="aligncenter" width="300"]jharkhand ਝਾਰਖੰਡ 'ਚ ਠੰਡ ਦਾ ਕਹਿਰ ਜਾਰੀ, 5 ਲੋਕਾਂ ਦੀ ਹੋਈ ਮੌਤ[/caption] ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਇਸ ਤੋਂ ਵੀ ਜ਼ਿਆਦਾ ਠੰਡ ਪੈ ਸਕਦੀ ਹੈ ਜਿਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। -PTC News

Related Post