ਝਾਰਖੰਡ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਪੈ ਰਹੀਆਂ ਨੇ ਵੋਟਾਂ , ਸਵੇਰੇ 9 ਵਜੇ ਤੱਕ ਹੋਈ 11.85 ਫ਼ੀਸਦੀ ਵੋਟਿੰਗ

By  Shanker Badra December 16th 2019 10:35 AM

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਪੈ ਰਹੀਆਂ ਨੇ ਵੋਟਾਂ , ਸਵੇਰੇ 9 ਵਜੇ ਤੱਕ ਹੋਈ 11.85 ਫ਼ੀਸਦੀ ਵੋਟਿੰਗ:ਰਾਂਚੀ : ਝਾਰਖੰਡ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਲਈ 15 ਸੀਟਾਂ ਵਿਧਾਨ ਸਭਾ ਸੀਟਾਂ 'ਤੇ ਅੱਜ ਚੋਣਾਂ ਹੋ ਰਹੀਆਂ ਹਨ। ਜਿਸ ਦੇ ਲਈ ਲੋਕ ਸਵੇਰ 7 ਵਜੇ ਤੋਂ ਹੀ ਵੋਟ ਪਾਉਣ ਦੇ ਲਈ ਕਤਾਰਾਂ ‘ਚ ਖੜ੍ਹੇ ਹੋਏ ਹਨ। ਇਨ੍ਹਾਂ ਸੀਟਾਂ 'ਤੇ ਦੋ ਪ੍ਰਮੁੱਖ ਮੰਤਰੀਆਂ ਸਮੇਤ ਕੁਲ 221 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਓਥੇ ਸਵੇਰੇ 9 ਵਜੇ ਤੱਕ ਕੁੱਲ 11.85 ਪ੍ਰਤੀਸ਼ਤ ਵੋਟਿੰਗ ਹੋਈ ਹੈ।

Jharkhand Assembly Polls : 11.85% voting recorded till 9 am in 4th phase ਝਾਰਖੰਡ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਪੈ ਰਹੀਆਂ ਨੇ ਵੋਟਾਂ , ਸਵੇਰੇ 9 ਵਜੇ ਤੱਕ ਹੋਈ 11.85 ਫ਼ੀਸਦੀ ਵੋਟਿੰਗ

ਮਿਲੀ ਜਾਣਕਾਰੀ ਅਨੁਸਾਰ ਮਧੇਪੁਰ, ਦੇਵਘਰ, ਗੰਡੇ, ਬੋਕਾਰੋ, ਚੰਦਨਕਿਯਾਰੀ, ਸਿੰਦਰੀ, ਨਿਰਸਾ, ਧਨਬਾਦ, ਝਾਰੀਆ ਅਤੇ ਬਾਘਮਾਰਾ ਹਲਕਿਆਂ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਮਤਦਾਨ ਹੋਵੇਗਾ। ਇਸ ਦੇ ਨਾਲ ਹੀ ਬਗੋਦਰ, ਜਮੂਆ, ਗਿਰੀਡੀਹ, ਡੁਮਰੀ ਅਤੇ ਟੁੰਡੀ ਵਿਧਾਨ ਸਭਾ ਹਲਕਿਆਂ ਵਿਚ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਵੋਟਿੰਗ ਹੋਵੇਗੀ।

Jharkhand Assembly Polls : 11.85% voting recorded till 9 am in 4th phase ਝਾਰਖੰਡ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਪੈ ਰਹੀਆਂ ਨੇ ਵੋਟਾਂ , ਸਵੇਰੇ 9 ਵਜੇ ਤੱਕ ਹੋਈ 11.85 ਫ਼ੀਸਦੀ ਵੋਟਿੰਗ

ਓਥੇ ਮਧੂਪੁਰ ਸੀਟ 'ਤੇ ਰਾਜ ਦੇ ਕਿਰਤ ਮੰਤਰੀ ਅਤੇ ਭਾਜਪਾ ਉਮੀਦਵਾਰ ਰਾਜ ਪਾਲੀਵਾਰ ਦਾ ਮੁੱਖ ਮੁਕਾਬਲਾ ਝਾਰਖੰਡ ਮੁਕਤੀ ਮੋਰਚਾ ਦੇ ਉਮੀਦਵਾਰ ਹੁਸੈਨ ਅੰਸਾਰੀ ਨਾਲ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਚੰਦਨਕਿਯਾਰੀ ਸੀਟ 'ਤੇ ਮੁੱਖ ਮੁਕਾਬਲਾ ਮਾਲ ਮੰਤਰੀ ਅਮਰ ਕੁਮਾਰ ਬਾਵਰੀ ਅਤੇ ਏਜੇਐਸਯੂ ਦੇ ਉਮੀਦਵਾਰ ਉਮਕਾਂਤ ਰਾਜਕ ਵਿਚਕਾਰ ਹੋਣ ਦੀ ਸੰਭਾਵਨਾ ਹੈ।

Jharkhand Assembly Polls : 11.85% voting recorded till 9 am in 4th phase ਝਾਰਖੰਡ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਪੈ ਰਹੀਆਂ ਨੇ ਵੋਟਾਂ , ਸਵੇਰੇ 9 ਵਜੇ ਤੱਕ ਹੋਈ 11.85 ਫ਼ੀਸਦੀ ਵੋਟਿੰਗ

ਮੁੱਖ ਚੋਣ ਅਧਿਕਾਰੀ ਵਿਨੈ ਕੁਮਾਰ ਚੌਬੇ ਨੇ ਐਤਵਾਰ ਨੂੰ ਦੱਸਿਆ ਸੀ ਕਿ 15 ਵਿਧਾਨ ਸਭਾ ਹਲਕਿਆਂ ਦੇ ਕੁੱਲ 47,85,009 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ। ਇਨ੍ਹਾਂ ਵਿਚ 22,44,134 ਔਰਤਾਂ ਅਤੇ 81 ਤੀਜੀ-ਲਿੰਗ ਦੇ ਵੋਟਰ ਸ਼ਾਮਲ ਹਨ। ਚੌਥੇ ਪੜਾਅ ਵਿੱਚ 23 ਮਹਿਲਾ ਉਮੀਦਵਾਰਾਂ ਸਮੇਤ ਕੁੱਲ 221 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਬੋਕਾਰੋ ਸੀਟ 'ਤੇ ਸਭ ਤੋਂ ਵੱਧ 25 ਉਮੀਦਵਾਰ ਚੋਣ ਲੜ ਰਹੇ ਹਨ।

Jharkhand Assembly Polls : 11.85% voting recorded till 9 am in 4th phase ਝਾਰਖੰਡ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਪੈ ਰਹੀਆਂ ਨੇ ਵੋਟਾਂ , ਸਵੇਰੇ 9 ਵਜੇ ਤੱਕ ਹੋਈ 11.85 ਫ਼ੀਸਦੀ ਵੋਟਿੰਗ

ਜ਼ਿਕਰਯੋਗ ਹੈ ਕਿ ਝਾਰਖੰਡ ਵਿੱਚ ਕੁੱਲ 81 ਵਿਧਾਨ ਸਭਾ ਸੀਟਾਂ ਹਨ। ਚੋਣ ਕਮਿਸ਼ਨਰ ਅਨੁਸਾਰ ਸੂਬੇ ਵਿਚ ਪੰਜ ਪੜਾਵਾਂ ਵਿਚ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ 16 ਦਸੰਬਰ ਨੂੰ ਯਾਨੀ ਅੱਜ ਚੌਥੇ ਪੜਾਅ ਵਿਚ 15 ਸੀਟਾਂ‘ਤੇ ਮਤਦਾਨ ਹੋ ਰਿਹਾ ਹੈ।ਇਸ ਦੇ ਬਾਅਦ 20 ਦਸੰਬਰ ਨੂੰ ਪੰਜਵੇਂ ਪੜਾਅ ਵਿਚ 16 ਸੀਟਾਂ ਲਈ ਮਤਦਾਨ ਹੋਵੇਗਾ। ਇਨ੍ਹਾਂ ਚੋਣਾਂ ਦੇ ਨਤੀਜੇ 23 ਦਸੰਬਰ ਨੂੰ ਆਉਣਗੇ।

-PTCNews

Related Post