ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦਾ ਵੱਜਿਆ ਬਿਗਲ , ਪੰਜ ਪੜਾਵਾਂ ਵਿੱਚ ਹੋਣਗੀਆਂ ਚੋਣਾਂ , 23 ਦਸੰਬਰ ਨੂੰ ਆਉਣਗੇ ਨਤੀਜੇ

By  Shanker Badra November 1st 2019 06:30 PM -- Updated: November 1st 2019 06:32 PM

ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦਾ ਵੱਜਿਆ ਬਿਗਲ , ਪੰਜ ਪੜਾਵਾਂ ਵਿੱਚ ਹੋਣਗੀਆਂ ਚੋਣਾਂ , 23 ਦਸੰਬਰ ਨੂੰ ਆਉਣਗੇ ਨਤੀਜੇ :ਨਵੀਂ ਦਿੱਲੀ : ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਹੁਣ ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਚੋਣਾਂ ਦੇ ਨਤੀਜੇ 23 ਦਸੰਬਰ ਨੂੰ ਆਉਣਗੇ।

Jharkhand Election : EC announces five-phase polling from 30 Nov, votes to be counted on 23 Dec ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦਾ ਵੱਜਿਆ ਬਿਗਲ , ਪੰਜ ਪੜਾਵਾਂ ਵਿੱਚ ਹੋਣਗੀਆਂਚੋਣਾਂ,23 ਦਸੰਬਰ ਨੂੰ ਆਉਣਗੇ ਨਤੀਜੇ

ਚੋਣ ਕਮਿਸ਼ਨਰ ਅਨੁਸਾਰ ਸੂਬੇ ਵਿਚ ਪੰਜ ਪੜਾਵਾਂ ਵਿਚ ਚੋਣਾਂ ਹੋਣਗੀਆਂ। ਇਸ ਦੇ ਲਈ 30 ਨਵੰਬਰ ਨੂੰ ਪਹਿਲੇ ਪੜਾਅ ,7 ਦਸੰਬਰ ਨੂੰ ਦੂਜੇਪੜਾਅ ,12 ਦਸੰਬਰ ਨੂੰ ਤੀਜੇ ਪੜਾਅ ,16 ਦਸੰਬਰ ਨੂੰਚੌਥੇ ਪੜਾਅ ਅਤੇ 20 ਦਸੰਬਰ ਨੂੰ ਪੰਜਵੇਂ ਪੜਾਅ ਤਹਿਤਵੋਟਿੰਗ ਹੋਵੇਗੀ। ਇਸ ਦੌਰਾਨ ਪਹਿਲੇ ਪੜਾਅ ਵਿਚ 13 ਸੀਟਾਂ 'ਤੇ ,ਦੂਜੇ ਪੜਾਅ ਵਿਚ 20 ਸੀਟਾਂ, ਤੀਜੇ ਪੜਾਅ ਵਿਚ 17 ਸੀਟਾਂ, ਚੌਥੇ ਪੜਾਅ ਵਿਚ 15 ਸੀਟਾਂ ਅਤੇ ਪੰਜਵੇਂ ਪੜਾਅ ਵਿਚ 16 ਸੀਟਾਂ ਲਈ ਮਤਦਾਨ ਹੋਵੇਗਾ।

Jharkhand Election : EC announces five-phase polling from 30 Nov, votes to be counted on 23 Dec ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦਾ ਵੱਜਿਆ ਬਿਗਲ , ਪੰਜ ਪੜਾਵਾਂ ਵਿੱਚ ਹੋਣਗੀਆਂਚੋਣਾਂ,23 ਦਸੰਬਰ ਨੂੰ ਆਉਣਗੇ ਨਤੀਜੇ

ਦੱਸ ਦੇਈਏ ਕਿ ਝਾਰਖੰਡ ਵਿੱਚ ਕੁੱਲ 81 ਵਿਧਾਨ ਸਭਾ ਸੀਟਾਂ ਹਨ ਅਤੇ ਝਾਰਖੰਡ ਵਿਚ ਵਿਧਾਨ ਸਭਾ ਦਾ ਕਾਰਜ ਕਾਲ 5 ਜਨਵਰੀ 2020 ਨੂੰ ਪੂਰਾ ਹੋ ਰਿਹਾ ਹੈ। ਉਸ ਤੋਂ ਪਹਿਲਾਂ ਨਵੀਂ ਸਰਕਾਰ ਦਾ ਗਠਨ ਕੀਤਾ ਜਾਣਾ ਹੈ। ਇਸ ਦੌਰਾਨ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਝਾਰਖੰਡ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਸਾਲ 2014 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 37 ਸੀਟਾਂ ਜਿੱਤੀਆਂ ਸਨ।

-PTCNews

Related Post