ਝਾਰਖੰਡ ਵਿੱਚ ਨਕਸਲੀਆਂ ਨੇ ਬੰਬ ਧਮਾਕੇ ਨਾਲ ਉਡਾਇਆ ਰੇਲਵੇ ਟਰੈਕ ,ਰੇਲ ਗੱਡੀਆਂ ਦੀ ਆਵਾਜਾਈ ਬੰਦ

By  Shanker Badra October 16th 2018 11:16 AM

ਝਾਰਖੰਡ ਵਿੱਚ ਨਕਸਲੀਆਂ ਨੇ ਬੰਬ ਧਮਾਕੇ ਨਾਲ ਉਡਾਇਆ ਰੇਲਵੇ ਟਰੈਕ ,ਰੇਲ ਗੱਡੀਆਂ ਦੀ ਆਵਾਜਾਈ ਬੰਦ:ਝਾਰਖੰਡ 'ਚ ਦਿੱਲੀ-ਗਯਾ-ਹਾਵੜਾ ਰੇਲ ਸੈਕਸ਼ਨ 'ਤੇ ਰੇਲ ਆਵਾਜਾਈ ਉਸ ਵੇਲੇ ਠੱਪ ਹੋ ਗਈ, ਜਦੋਂ ਮਾਓਵਾਦੀਆਂ ਨੇ ਰੇਲ ਟਰੈਕ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ।ਇਹ ਵਾਰਦਾਤ ਝਾਰਖੰਡ ਦੇ ਗਿਰੀਡੀਹ-ਧਨਬਾਦ-ਗਯਾ ਰੇਲਵੇ ਲਾਈਨ 'ਤੇ ਬੀਤੀ ਰਾਤ ਨੂੰ ਵਾਪਰੀ ਹੈ।ਇਸ ਤੋਂ ਬਾਅਦ ਦੋਵੇਂ ਪਾਸੇ ਦੀਆਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਹੈ।ਆਰਪੀਐਫ਼ (ਰੇਲਵੇ ਪ੍ਰੋਟੈਕਸ਼ਨ ਫ਼ੋਰਸ) ਅਤੇ ਜੀਆਰਪੀ (ਗੌਰਮਿੰਟ ਰੇਲਵੇ ਪੁਲਿਸ) ਨੂੰ ਚੌਕਸ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਨਕਸਲੀਆਂ ਨੇ ਕੇਨ ਬੰਬ ਨਾਲ ਪਟੜੀ ਨੂੰ ਉਡਾਇਆ ਹੈ।ਹਜਾਰੀਬਾਗ਼ ਅਤੇ ਪਾਰਸਨਾਥ ਵਿਚਕਾਰ ਸਥਿਤ ਚੇਰੋ ਸਟੇਸ਼ਨ 'ਤੇ ਨਕਸਲੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।ਇਸ ਘਟਨਾ ਕਾਰਨ ਧਨਬਾਦ-ਗਯਾ, ਨਵੀਂ ਦਿੱਲੀ ਰੂਟ `ਤੇ ਆਵਜਾਈ ਬੰਦ ਹੈ।ਗੰਗਾ ਦਾਮੋਦਰ, ਕਾਲਕਾ ਰੇਲ ਗੱਡੀ ਸਣੇ ਅੱਧਾ ਦਰਜਨ ਰੇਲ ਗੱਡੀਆਂ ਫਸੀਆਂ ਹੋਈਆਂ ਹਨ।

ਦੱਸਣਯੋਗ ਹੈ ਕਿ ਨਕਸਲੀਆਂ ਨੇ 16 ਅਤੇ 17 ਅਕਤੂਬਰ ਨੂੰ ਬਿਹਾਰ-ਝਾਰਖੰਡ ਬੰਦ ਦਾ ਸੱਦਾ ਦਿੱਤਾ ਹੈ।ਨਕਸਲੀ ਆਈਪੀਐਸ ਅਮਰਜੀਤ ਸਿੰਘ ਬਲਿਹਾਰ ਦੇ ਕਤਲ 'ਚ ਦੋਸ਼ੀ ਕਰਾਰ ਦੋ ਨਕਸਲੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ਦਾ ਵਿਰੋਧ ਕਰ ਰਹੇ ਹਨ।

-PTCNews

Related Post