ਜੇਪੀ ਨੱਢਾ ਨੂੰ ਬਣਾਇਆ ਭਾਜਪਾ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ

By  Shanker Badra June 17th 2019 09:49 PM

ਜੇਪੀ ਨੱਢਾ ਨੂੰ ਬਣਾਇਆ ਭਾਜਪਾ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ:ਨਵੀਂ ਦਿੱਲੀ : ਸਾਬਕਾ ਕੇਂਦਰੀ ਸਿਹਤ ਮੰਤਰੀ ਅਤੇ ਹਿਮਾਚਲ ਪ੍ਰਦੇਸ਼ ਦੇ ਭਾਜਪਾ ਨੇਤਾ ਜੇ ਪੀ ਨੱਢਾ ਨੂੰ ਅੱਜ ਭਾਜਪਾ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਉਹ ਇਸ ਅਹੁਦੇ 'ਤੇ ਦਸੰਬਰ ਤੱਕ ਬਣੇ ਰਹਿਣਗੇ। ਇਹ ਐਲਾਨ ਕੇਂਦਰੀ ਕੈਬਨਿਟ ਮੰਤਰੀ ਨਿਤੀਨ ਗਡਕਰੀ ਨੇ ਕੀਤਾ ਹੈ।

JP Nadda appointed BJP working national president
ਜੇਪੀ ਨੱਢਾ ਨੂੰ ਬਣਾਇਆ ਭਾਜਪਾ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ

ਮਿਲੀ ਜਾਣਕਾਰੀ ਅਨੁਸਾਰ ਅੱਜ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਭਾਜਪਾ ਦੀ ਦਿੱਲੀ 'ਚ ਸੰਸਦੀ ਬੋਰਡ ਦੀ ਮੀਟਿੰਗ ਹੋਈ ਹੈ।ਇਸ ਮੀਟਿੰਗ 'ਚ ਪੀਐੱਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਥਾਵਰ ਚੰਦ ਗਹਿਲੋਤ ਸਮੇਤ ਹੋਰ ਆਗੂ ਹਾਜ਼ਰ ਸਨ।

JP Nadda appointed BJP working national president
ਜੇਪੀ ਨੱਢਾ ਨੂੰ ਬਣਾਇਆ ਭਾਜਪਾ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ

ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਦੀ ਅਗਵਾਈ 'ਚ ਭਾਜਪਾ ਨੇ ਕਈ ਚੋਣਾਂ ਜਿੱਤੀਆਂ ਹਨ ਪਰ ਜਦੋਂ ਤੋਂ ਪੀਐੱਮ ਮੋਦੀ ਨੇ ਉਨ੍ਹਾਂ ਨੂੰ ਗ੍ਰਹਿ ਮੰਤਰੀ ਨਿਯੁਕਤ ਕੀਤਾ ਹੈ, ਉਸ ਤੋਂ ਬਾਅਦ ਅਮਿਤ ਸ਼ਾਹ ਨੇ ਖ਼ੁਦ ਹੀ ਕਿਹਾ ਕਿ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੱਤੀ ਜਾਣੀ ਚਾਹੀਦੀ ਹੈ।ਜਿਸ ਤੋਂ ਬਾਅਦ ਅੱਜ ਭਾਜਪਾ ਸੰਸਦੀ ਬੋਰਡ ਨੇ ਜੇਪੀ ਨੱਢਾ ਨੂੰ ਕਾਰਜਕਾਰੀ ਪ੍ਰਧਾਨ ਚੁਣਿਆ ਹੈ।

-PTCNews

Related Post