ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ 'ਤੇ ਸੁਖਬੀਰ ਬਾਦਲ ਨੇ ਜਤਾਇਆ ਅਫਸੋਸ, ਹੋਏ ਭਾਵੁਕ

By  Jashan A May 13th 2019 07:57 PM

ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ 'ਤੇ ਸੁਖਬੀਰ ਬਾਦਲ ਨੇ ਜਤਾਇਆ ਅਫਸੋਸ, ਹੋਏ ਭਾਵੁਕ,ਪਟਿਆਲਾ: ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੇ ਖੇਤਰ ‘ਚ ਧਰੂ ਤਾਰੇ ਵਾਂਗ ਚਮਕ ਰਿਹਾ ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦਿਮਾਗ਼ ਦੀ ਨਾੜੀ ਫਟ ਜਾਣ ਕਾਰਨ ਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ।ਪਰ ਬੀਤੇ ਦਿਨ ਉਹ ਇਹ ਜੰਗ ਹਾਰ ਗਿਆ ਅਤੇ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਕਹਿ ਗਿਆ।

ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਕਬੱਡੀ ਜਗਤ 'ਚ ਸੋਗ ਦੀ ਲਹਿਰ ਦੌੜ ਗਈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਬਿੱਟੂ ਦੁਗਾਲ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ, ਉਹਨਾਂ ਆਪਣੇ ਫੇਸਬੁੱਕ ਪੇਜ਼ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਬਿੱਟੂ ਦੁਗਾਲ ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਸੁਣ ਕੇ ਬੜਾ ਦੁੱਖ ਲੱਗਿਆ। ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਪੰਜਾਬ ਦੀ ਧਰਤੀ ਤੇ ਮਾਂ ਖੇਡ ਕਬੱਡੀ ਨੂੰ ਸਦਾ ਉਸ 'ਤੇ ਨਾਜ਼ ਰਹੇਗਾ।

ਹੋਰ ਪੜ੍ਹੋ:ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੇ ਖਿਲਾਫ ਹੋਇਆ ਪਰਚਾ ਦਰਜ!

bittu ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ 'ਤੇ ਸੁਖਬੀਰ ਬਾਦਲ ਨੇ ਜਤਾਇਆ ਅਫਸੋਸ, ਹੋਏ ਭਾਵੁਕ

ਤੁਹਾਨੂੰ ਦੱਸ ਦੇਈਏ ਕਿ ਬਿੱਟੂ ਦੁਗਾਲ ਦੁਨੀਆ ਦਾ ਖੂੰਖਾਰ ਜਾਫੀਆਂ ਵਿੱਚੋਂ ਇੱਕ ਸੀ, ਜਿਸ ਨੂੰ ਅੱਜ ਪਿੰਡ ਵਾਸੀਆਂ ਅਤੇ ਉਸ ਨੂੰ ਚਾਹੁਣ ਵਾਲਿਆਂ ਨੇ ਉਸ ਦੇ ਜੱਦੀ ਪਿੰਡ 'ਚ ਅੰਤਿਮ ਵਿਦਾਈ ਦਿੱਤੀ।

-PTC News

 

Related Post