ਕਲਯੁੱਗੀ ਮਾਂ ਦੀ ਕਰਤੂਤ , ਕੁੱਖੋਂ ਜੰਮੀ ਧੀ ਨੂੰ ਗੰਦੇ ਨਾਲੇ ‘ਚ ਸੁੱਟਿਆ , ਆਵਾਰਾ ਕੁੱਤਿਆਂ ਨੇ ਬਚਾਈ ਜਾਨ, ਵੀਡੀਓ ਵਾਇਰਲ

By  Shanker Badra July 20th 2019 11:53 AM -- Updated: July 20th 2019 11:55 AM

ਕਲਯੁੱਗੀ ਮਾਂ ਦੀ ਕਰਤੂਤ , ਕੁੱਖੋਂ ਜੰਮੀ ਧੀ ਨੂੰ ਗੰਦੇ ਨਾਲੇ ‘ਚ ਸੁੱਟਿਆ , ਆਵਾਰਾ ਕੁੱਤਿਆਂ ਨੇ ਬਚਾਈ ਜਾਨ, ਵੀਡੀਓ ਵਾਇਰਲ:

ਕੈਥਲ : ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਡੋਗਰਾ ਗੇਟ ’ਤੇ ਸਵੇਰੇ ਲੱਗਭੱਗ 4:00 ਵਜੇ ਇੱਕ ਮਾਂ ਨੇ ਪੈਦਾ ਹੁੰਦੇ ਹੀ ਆਪਣੀ ਧੀ ਨੂੰ ਪਾਲੀਥੀਨ ‘ਚ ਬੰਦ ਕਰਕੇ ਗੰਦੇ ਨਾਲੇ ‘ਚ ਸੁੱਟ ਦਿੱਤਾ ਹੈ। ਇਸ ਨੂੰ ਦੇਖ ਕੇ ਕੁੱਤੇ ਭੌਂਕਣ ਲੱਗੇ ਤੇ ਬੱਚੀ ਨੂੰ ਕੁੱਤਿਆਂ ਨੇ ਗੰਦੇ ਨਾਲੇ ਵਿੱਚੋਂ ਬਾਹਰ ਕੱਢ ਲਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।

kaithal mother baby girl after birth throw ,video viral
ਕਲਯੁੱਗੀ ਮਾਂ ਦੀ ਕਰਤੂਤ , ਕੁੱਖੋਂ ਜੰਮੀ ਧੀ ਨੂੰ ਗੰਦੇ ਨਾਲੇ ‘ਚ ਸੁੱਟਿਆ , ਆਵਾਰਾ ਕੁੱਤਿਆਂ ਨੇ ਬਚਾਈ ਜਾਨ, ਵੀਡੀਓ ਵਾਇਰਲ

ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਨਵਜਾਤ ਬੱਚੀ ਨੂੰ ਕੈਥਲ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਹੈ , ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਕਲਯੁੱਗੀ ਮਾਂ ਦੀ ਇਹ ਹਰਕਤ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਕੈਮਰੇ ‘ਚ ਰਿਕਾਰਡ ਹੋਈ ਵੀਡੀਓ ਦੇ ਆਧਾਰ ‘ਤੇ ਔਰਤ ਦੀ ਭਾਲ ਕੀਤੀ ਜਾ ਰਹੀ ਹੈ।

kaithal mother baby girl after birth throw ,video viral
ਕਲਯੁੱਗੀ ਮਾਂ ਦੀ ਕਰਤੂਤ , ਕੁੱਖੋਂ ਜੰਮੀ ਧੀ ਨੂੰ ਗੰਦੇ ਨਾਲੇ ‘ਚ ਸੁੱਟਿਆ , ਆਵਾਰਾ ਕੁੱਤਿਆਂ ਨੇ ਬਚਾਈ ਜਾਨ, ਵੀਡੀਓ ਵਾਇਰਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੁਣੇ- ਸੋਲਾਪੁਰ ਹਾਈਵੇ ‘ਤੇ ਵਾਪਰਿਆ ਦਰਦਨਾਕ ਹਾਦਸਾ , 9 ਵਿਦਿਆਰਥੀਆਂ ਦੀ ਮੌਤ

ਓਧਰ ਇਸ ਬੱਚੀ ਦਾ ਇਲਾਜ ਕਰ ਰਹੇ ਡਾ. ਦਿਨੇਸ਼ ਕਾਂਸਲ ਦਾ ਕਹਿਣਾ ਹੈ ਕਿ ਬੱਚੀ ਦੀ ਸਿਹਤ ‘ਚ ਸੁਧਾਰ ਹੋਣ ਤੋਂ ਬਾਅਦ ਇਸ ਨੂੰ ਬਾਲ ਕਲਿਆਣ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ।ਇਸ ਤੋਂ ਬਾਅਦ ਇਸ ਨੂੰ ਪੰਚਕੂਲਾ ਅਨਾਥ ਆਸ਼ਰਮ ਭੇਜ ਦਿੱਤਾ ਜਾਵੇਗਾ।

-PTCNews

Related Post