ਇਤਿਹਾਸਿਕ ਪਲ, ਪਹਿਲੀ ਮਹਿਲਾ ਉਪ ਰਾਸ਼ਟਰਪਤੀ ਵੱਜੋਂ ਕਮਲਾ ਹੈਰਿਸ ਨੇ ਚੁੱਕੀ ਸਹੁੰ

By  Jagroop Kaur January 20th 2021 10:40 PM

ਭਾਰਤ ਦਾ ਨਾਮ ਵਿਦੇਸ਼ੀ ਧਰਤੀ 'ਤੇ ਰੋਸ਼ਨ ਕਰਦੇ ਹੋਏ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਇਤਿਹਾਸ ਰਚਦੇ ਹੋਏ ਅਮਰੀਕਾ ਦੇ 49ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਉਹ ਸੰਯੁਕਤ ਰਾਸ਼ਟਰ ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣ ਗਈ ।

ਪੜ੍ਹੋ ਹੋਰ ਖ਼ਬਰਾਂ ਬਾਈਡੇਨ ਦੀ ਤਾਜਪੋਸ਼ੀ ਤੋਂ ਪਹਿਲਾਂ ਟ੍ਰੰਪ ਨੇ ਵ੍ਹਾਈਟ ਹਾਊਸ ਨੂੰ ਕਿਹਾ ਅਲਵਿਦਾ

ਦੱਸਦੀਏ ਕਿ 56 ਸਾਲਾ ਕਮਲਾ ਹੈਰਿਸ ਦੇ ਨਾਮ ਨਾਲ ਕਈ ਖਿਤਾਬ ਜੁੜ ਗਏ ਹਨ। ਉਹ ਪਹਿਲੀ ਗੈਰ-ਗੋਰੀ ਅਮਰੀਕੀ ਅਤੇ ਪਹਿਲੀ ਭਾਰਤੀ ਮੂਲ ਦੀ ਮਹਿਲਾ ਹੈ, ਜੋ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਦੇ ਉਪ ਰਾਸ਼ਟਰਪਤੀ ਅਹੁਦੇ 'ਤੇ ਵਿਰਾਜਮਾਨ ਹੋਈ ਹੈ। ਇਸ ਤੋਂ ਪਹਿਲਾ ਕੋਈ ਵੀ ਭਾਰਤੀ ਮੂਲ ਦੀ ਮਹਿਲਾ ਨੇ ਇਸ ਅਹੁਦੇ 'ਤੇ ਆਪਣੀ ਜਗ੍ਹਾ ਨਹੀਂ ਬਣਾਈ ਸੀ।

Kamala Harris sworn in as vice president of the United States

ਇਤਿਹਾਸ ਰਚਣ ਵਾਲੀ ਕੈਲੀਫੋਰਨੀਆ ਦੇ ਓਕਲੈਂਡ ਵਿਚ ਜੰਮੀ ਕਮਲਾ ਹੈਰਿਸ ਦੀ ਮਾਂ ਭਾਰਤੀ ਸੀ ਅਤੇ ਉਨ੍ਹਾਂ ਦੇ ਪਿਤਾ ਅਫਰੀਕੀ ਦੇਸ਼ ਜਮਾਇਕਾ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਮਾਂ ਸ਼ਿਯਾਮਲਨ ਗੋਪਾਲਨ ਦਾ ਜਨਮ ਚੇਨੱਈ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਡੋਨਾਲਡ ਹੈਰਿਸ ਸੀ।A new turn in history: Kamala Harris sworn in as 49th VP - Los Angeles Timesਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਰੰਗ ਅਤੇ ਨਸਲ ਦੇ ਆਧਾਰ 'ਤੇ ਭੇਦਭਾਵ ਦਾ ਇਤਿਹਾਸ ਵੀ ਰਿਹਾ ਹੈ ਪਰ ਹੁਣ ਭਾਰਤੀ ਮੂਲ ਦੀ ਗੈਰ ਗੋਰੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਆਉਣ ਨਾਲ ਹੋ ਸਕਦਾ ਹੈ ਕਿ ਇਹ ਭੇਦਭਾਵ ਵੀ ਖਤਮ ਹੋ ਜਾਵੇ ਜਾਂ ਘੱਟ ਹੋ ਜਾਵੇ ।

ਹਾਲਾਂਕਿ 1960 ਦੇ ਦਹਾਕੇ ਦੇ ਉਸ ਡਰਾਉਣੇ ਦੌਰ ਤੋਂ ਬਹੁਤ ਅੱਗੇ ਆ ਚੁੱਕਾ ਹੈ ਜਦੋਂ ਗੈਰ-ਗੋਰੇ ਲੋਕਾਂ ਨੂੰ ਰੰਗ ਅਤੇ ਨਸਲ ਦੇ ਆਧਾਰ 'ਤੇ ਨਿਸ਼ਾਨਾ ਬਣਾਇਆ ਜਾਂਦਾ ਸੀ। ਅਮਰੀਕਾ ਵਿਚ ਨਸਲੀ ਅਤੇ ਰੰਗ ਭੇਦਭਾਵ ਵਿਚ ਆਈ ਕਮੀ ਦਾ ਸਭ ਤੋਂ ਵੱਡਾ ਉਦਾਹਰਣ ਸਾਲ 2008 ਵਿਚ ਦਿਸਿਆ ਜਦੋਂ ਇਕ ਗੈਰ-ਗੋਰੇ ਅਮਰੀਕੀ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਅਹੁਦੇ ਲਈ ਚੁਣਿਆ ਗਿਆ।

Related Post