ਸਿੱਧੂ ਮੂਸੇਵਾਲਾ ਦੀ ਮੌਤ 'ਤੇ ਕੰਗਨਾ ਰਣੌਤ ਨੇ ਦੁੱਖ ਪ੍ਰਗਟਾਇਆ, ਪੰਜਾਬ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

By  Ravinder Singh May 30th 2022 06:23 PM -- Updated: May 30th 2022 06:24 PM

ਨਵੀਂ ਦਿੱਲੀ : ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਹਰ ਕੋਈ ਦੁਖੀ ਅਤੇ ਸਦਮੇ ਵਿੱਚ ਹੈ। ਬਾਲੀਵੁੱਡ ਤੋਂ ਕਈ ਅਦਾਕਾਰਾਂ ਨੇ ਡੂੰਘੇ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਵਿਚਕਾਰ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਸਿੱਧੂ ਮੂਸੇਵਾਲਾ ਦੀ ਮੌਤ ਉਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ। ਕੰਗਣਾ ਰਣੌਤ ਨੇ ਦੁੱਖ ਜ਼ਾਹਿਰ ਕਰਦੇ ਹੋਏ ਪੰਜਾਬ ਸਰਕਾਰ ਉਤੇ ਨਿਸ਼ਾਨਾ ਵੀ ਵਿੰਨ੍ਹਿਆ।

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਪ੍ਰਸਿੱਧ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਗੋਲ਼ੀ ਮਾਰ ਕੇ ਮੌਤ ਹੋ ਜਾਣ ਉਤੇ ਆਪਣੇ ਸਦਮੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਅੱਜ ਆਪਣੇ ਸੋਸ਼ਲ ਮੀਡੀਆ 'ਤੇ ਅਭਿਨੇਤਰੀ ਨੇ ਕਾਨੂੰਨੀ ਵਿਵਸਥਾ 'ਤੇ ਸਵਾਲ ਉਠਾਏ ਹਨ। ਇਸ ਨੂੰ 'ਉਦਾਸ' ਘਟਨਾ ਦੱਸਦਿਆਂ ਉਸ ਨੇ ਮ੍ਰਿਤਕ ਗਾਇਕ ਲਈ ਇੱਕ ਸ਼ੋਕ ਸੰਦੇਸ਼ ਪੋਸਟ ਕੀਤਾ ਹੈ। ਉਸ ਨੇ ਪੋਸਟ 'ਚ ਲਿਖਿਆ ਕਿ ਪੰਜਾਬ ਦੇ ਜਾਣੇ-ਪਛਾਣੇ ਚਿਹਰੇ ਸਿੱਧੂ ਮੂਸੇਵਾਲਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਇੱਕ ਦੁਖਦਾਈ ਘਟਨਾ ਹੈ।

ਮੂਸੇਵਾਲਾ ਦੀ ਮੌਤ 'ਤੇ ਕੰਗਨਾ ਰਣੌਤ ਨੇ ਦੁੱਖ ਪ੍ਰਗਟਾਇਆ, ਪੰਜਾਬ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

ਉਸਨੇ ਅੱਗੇ ਕਿਹਾ, "ਯੇ ਘਟਨਾ ਪੰਜਾਬ ਕੀ ਕਾਨੂੰਨ ਵਿਵਸਥਾ ਕੋ ਸਪੱਸ਼ਟ ਰੂਪ ਸੇ ਬਿਆਨ ਕਰਦੀ ਹੈ (ਇਹ ਘਟਨਾ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦੀ ਹੈ)।" ਇਸ ਮੌਤ ਨਾਲ ਪੰਜਾਬ ਦੇ ਕਲਾਕਾਰਾਂ ਅਤੇ ਅਦਾਕਾਰਾਂ ਵਿੱਚ ਕਾਫੀ ਰੋਸ ਹੈ।

ਮੂਸੇਵਾਲਾ ਦੀ ਮੌਤ 'ਤੇ ਕੰਗਨਾ ਰਣੌਤ ਨੇ ਦੁੱਖ ਪ੍ਰਗਟਾਇਆ, ਪੰਜਾਬ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕੱਲ੍ਹ ਸ਼ਾਮ ਕਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਕ ਦਿਨ ਪਹਿਲਾਂ ਹੀ ਸੁਰੱਖਿਆ ਵਾਪਸ ਲਈ ਸੀ। ਸਿੱਧੂ ਮੂਸੇਵਾਲਾ ਦੀ ਗੱਡੀ ਵਿੱਚ ਦੋ ਹੋਰ ਵੀ ਵਿਅਕਤੀ ਹਾਜ਼ਰ ਸਨ। ਗੋਲੀਬਾਰੀ ਵਿੱਚ ਸਿੱਧੂ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪੰਜਾਬ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਫੜਨ ਲਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਤੇ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ : ਸਿਵਲ ਸੇਵਾਵਾਂ ਪ੍ਰੀਖਿਆ 2021 ਦੇ ਅੰਤਿਮ ਨਤੀਜੇ ਐਲਾਨੇ, ਚੰਡੀਗੜ੍ਹ ਦੀ ਗਾਮਿਨੀ ਤੀਜੇ ਸਥਾਨ 'ਤੇ ਆਈ

Related Post