ਕੰਗਨਾ ਰਣੌਤ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਸਾਨ ਅੰਦੋਲਨ ਤੇ ਬੀਬੀਆਂ ਬਾਰੇ ਦਿੱਤਾ ਵਿਵਾਦਿਤ ਬਿਆਨ

By  Shanker Badra December 19th 2020 02:57 PM -- Updated: December 19th 2020 03:02 PM

ਕੰਗਨਾ ਰਣੌਤ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਸਾਨ ਅੰਦੋਲਨ ਤੇ ਬੀਬੀਆਂ ਬਾਰੇ ਦਿੱਤਾ ਵਿਵਾਦਿਤ ਬਿਆਨ:ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਕਿਸਾਨ ਅੰਦੋਲਨ ਦੇ ਖਿਲਾਫ਼ ਕੂੜ ਪ੍ਰਚਾਰ ਕਰ ਰਹੀ ਹੈ। ਕੰਗਨਾ ਰਣੌਤ ਪੰਜਾਬੀਆਂ ਨਾਲ ਪੰਗਾ ਲੈ ਕੇ ਕਸੂਤੀ ਘਿਰ ਗਈ ਹੈ। ਇਨ੍ਹੀਂ ਦਿਨੀਂ ਕੰਗਨਾ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇਕਿਸਾਨਾਂ ਬਾਰੇ ਲਗਾਤਾਰ ਵਿਵਾਦਿਤ ਬਿਆਨ ਦੇ ਰਹੀ ਹੈ ,ਜਿਸ ਤੋਂ ਬਾਅਦ ਆਮ ਲੋਕਾਂ ਤੋਂ ਲੈ ਕੇ ਪੰਜਾਬ ਦੇ ਕਲਾਕਾਰਾਂ ਨੇ ਵੀ ਠੋਕਵਾਂ ਜਵਾਬ ਦਿੱਤਾ ਹੈ। ਕੁਝ ਦਿਨ ਪਹਿਲਾਂ ਵੀ ਕੰਗਨਾਕਿਸਾਨ ਅੰਦੋਲਨ ਬਾਰੇ ਗਲਤ ਟਵੀਟ ਕਾਰਨ ਬੁਰੀ ਤਰ੍ਹਾਂ ਫਸ ਗਈ ਸੀ।

Kangana Ranaut new video, controversial statement on kisan andolan and women ਕੰਗਨਾ ਰਣੌਤ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਸਾਨ ਅੰਦੋਲਨ ਤੇ ਬੀਬੀਆਂ ਬਾਰੇ ਦਿੱਤਾਵਿਵਾਦਿਤ ਬਿਆਨ

ਹੁਣ ਫ਼ਿਰ ਕੰਗਨਾ ਰਣੌਤ ਨੇ ਹਾਲ ਹੀ 'ਚ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਕਾਫ਼ੀ ਕੁੱਝ ਆਖ ਰਹੀ ਹੈ। ਇਸ ਵੀਡੀਓ 'ਚ ਕੰਗਨਾ ਰਣੌਤ ਨੇ ਕਿਹਾ, 'ਮੈਂ ਵਾਅਦਾ ਕੀਤਾ ਸੀ ਕਿ ਜਦੋਂ ਇਸ ਕਿਸਾਨ ਅੰਦੋਲਨ ਦਾ ਭਾਂਡਾ ਫੁੱਟ ਜਾਵੇਗਾ, ਜਿਵੇਂ ਸ਼ਾਹੀਨ ਬਾਗ ਦਾ ਫੁੱਟਿਆ ਸੀ, ਉਦੋਂ ਮੈਂ ਤੁਹਾਡੇ ਨਾਲ ਇਸ ਸਬੰਧੀ ਗੱਲ ਕਰਾਂਗੀ।

Kangana Ranaut new video, controversial statement on kisan andolan and women ਕੰਗਨਾ ਰਣੌਤ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਸਾਨ ਅੰਦੋਲਨ ਤੇ ਬੀਬੀਆਂ ਬਾਰੇ ਦਿੱਤਾਵਿਵਾਦਿਤ ਬਿਆਨ

ਉਸ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡੀ ਹੈ ਤਾਂ ਇਹ ਗੱਲ ਸਾਫ ਹੈ ਕਿ ਰਾਜਨੀਤਕ ਪਾਰਟੀਆਂ ਵਲੋਂ ਇਸ ਅੰਦੋਲਨ ਨੂੰ ਭਖਾਇਆ ਜਾ ਰਿਹਾ ਹੈ। ਇਸ 'ਚ ਅੱਤਵਾਦੀਆਂ ਨੇ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।ਕੰਗਨਾ ਨੇ ਕਿਹਾ ਕਿ 'ਮੈਂ ਪੰਜਾਬ 'ਚ ਪੜ੍ਹੀ ਹਾਂ, ਸਕੂਲਿੰਗ ਉਥੋਂ ਕੀਤੀ ਹੈ, ਉਥੇ ਵੱਡੀ ਹੋਈ ਹਾਂ। ਮੈਂ ਜਾਣਦੀ ਹਾਂ ਕਿ 99.9 ਫੀਸਦੀ ਪੰਜਾਬ ਦੇ ਲੋਕ ਖਾਲਿਸਤਾਨ ਨਹੀਂ ਚਾਹੁੰਦੇ, ਉਹ ਦੇਸ਼ ਦਾ ਟੁਕੜਾ ਨਹੀਂ ਚਾਹੁੰਦੇ।

Kangana Ranaut new video, controversial statement on kisan andolan and women ਕੰਗਨਾ ਰਣੌਤ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਸਾਨ ਅੰਦੋਲਨ ਤੇ ਬੀਬੀਆਂ ਬਾਰੇ ਦਿੱਤਾਵਿਵਾਦਿਤ ਬਿਆਨ

ਉਸ ਨੇ ਕਿਹਾ ਕਿਮੈਨੂੰ ਉਨ੍ਹਾਂ ਮਾਸੂਮ ਲੋਕਾਂ ਤੋਂ ਸ਼ਿਕਾਇਤ ਹੈ, ਜੋ ਇਸ ਤਰ੍ਹਾਂ ਦੇ ਲੋਕਾਂ ਦੀਆਂ ਗੱਲਾਂ 'ਚ ਆ ਜਾਂਦੇ ਹਨ। ਜਿਵੇਂ ਸ਼ਾਹੀਨ ਬਾਗ ਦੀ ਦਾਦੀ, ਉਹ ਪੜ੍ਹ ਨਹੀਂ ਸਕਦੀ, ਫਿਰ ਵੀ ਆਪਣੀ ਨਾਗਰਿਕਤਾ ਬਚਾਉਣ ਲਈ ਅੰਦੋਲਨ ਕਰ ਰਹੀ ਹੈ। ਪੰਜਾਬ ਦੀ ਦਾਦੀ ਮੈਨੂੰ ਇੰਨੀਆਂ ਗਾਲ੍ਹਾਂ ਕੱਢ ਰਹੀ ਹੈ ਤੇ ਸਰਕਾਰ ਕੋਲੋਂ ਆਪਣੀ ਜ਼ਮੀਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਗਨਾ ਨੇ ਆਪਣੀ ਇਸ ਵੀਡੀਓ 'ਚਦਿਲਜੀਤ ਦੋਸਾਂਝ ਤੇ ਪ੍ਰਿਅੰਕਾ ਚੋਪੜਾ ਦਾ ਵੀ ਜ਼ਿਕਰ ਕੀਤਾ ਹੈ।

ਦੱਸ ਦੇਈਏ ਕਿ ਕੰਗਨਾ ਨੇ ਬੀਤੇ ਦਿਨੀਂ ਕਿਸਾਨ ਬੀਬੀ ਮਹਿੰਦਰ ਕੌਰ ਦੀ ਤਸਵੀਰ 'ਤੇ ਲਿਖਿਆ ਸੀ ਕਿ ਸ਼ਾਹੀਨ ਬਾਗ਼ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਵਾਲੀ ਦਾਦੀ 100 ਰੁਪਏ ਦਿਹਾੜੀ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ ਹੈ। ਇਸ ਤੋਂ ਬਾਅਦ ਕਿਸਾਨ ਬੀਬੀਆਂ ਨੇ ਕੰਗਨਾ ਨੂੰ ਖਰੀਆਂ ਖਰੀਆਂ ਸੁਣਾਈਆਂ ਸੀ।ਇੱਕ ਬੀਬੀ ਨੇ ਕਿਹਾ 'ਮੈਂ ਤੈਨੂੰ 1000 ਰੁਪਏ ਦਿਆਂਗੀ, ਤੂੰ ਸਾਡੇ ਨਾਲ ਕੰਮ ਕਰ। ਇਸ ਤੋਂ ਇਲਾਵਾ ਇਕ ਹੋਰ ਬੀਬੀ ਨੇ ਕਿਹਾ 'ਅਸੀਂ ਜਿਮੀਦਾਰ ਬੰਦੇ ਹਾਂ, ਤੂੰ ਸਾਡੇ ਟੱਬਰ ਦੀਆਂ ਰੋਟੀਆਂ ਪਕਾ, ਸਾਡਾ ਕੰਮ ਕਰ ਤੈਨੂੰ ਮੈਂ 10,000 ਦਿਆਂਗੀ।

-PTCNews

Related Post