ਖੇਤੀ ਕਾਨੂੰਨ ਰੱਦ ਕਰਨ 'ਤੇ ਭੜਕੀ ਕੰਗਨਾ ਰਣੌਤ , ਸੋਨੂੰ ਸੂਦ ਅਤੇ ਤਾਪਸੀ ਪੰਨੂ ਨੇ ਜਤਾਈ ਖੁਸ਼ੀ

By  Shanker Badra November 19th 2021 01:45 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ 'ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੀ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਨਾਖੁਸ਼ ਹੈ। ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਦੁਖਦ ਅਤੇ ਸ਼ਰਮਨਾਕ ਕਰਾਰ ਦਿੰਦਿਆਂ ਕੰਗਨਾ ਰਣੌਤ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਫੈਸਲਾ ਪੂਰੀ ਤਰ੍ਹਾਂ ਨਾਲ ਗਲਤ ਹੈ।

ਖੇਤੀ ਕਾਨੂੰਨ ਰੱਦ ਕਰਨ 'ਤੇ ਭੜਕੀ ਕੰਗਨਾ ਰਣੌਤ , ਸੋਨੂੰ ਸੂਦ ਅਤੇ ਤਾਪਸੀ ਪੰਨੂ ਨੇ ਜਤਾਈ ਖੁਸ਼ੀ

ਕੰਗਨਾ ਨੇ ਇਕ ਇੰਸਟਾਗ੍ਰਾਮ ਸਟੋਰੀ 'ਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ 'ਤੇ ਨਾਰਾਜ਼ਗੀ ਅਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਲਿਖਿਆ ਹੈ, 'ਦੁਖਦ, ਸ਼ਰਮਨਾਕ ਅਤੇ ਬਿਲਕੁੱਲ ਗਲਤ... ਜੇਕਰ ਸੰਸਦ 'ਚ ਬੈਠੀ ਸਰਕਾਰ ਦੀ ਬਜਾਏ ਸੜਕਾਂ 'ਤੇ ਬੈਠੇ ਲੋਕ ਕਾਨੂੰਨ ਬਣਾਉਣ ਲੱਗ ਜਾਣ ਤਾਂ ਇਹ ਵੀ ਜੇਹਾਦੀ ਦੇਸ਼ ਹੈ... ਉਨ੍ਹਾਂ ਸਾਰਿਆਂ ਨੂੰ ਵਧਾਈ, ਜੋ ਇਹ ਚਾਹੁੰਦੇ ਹਨ।

ਤਾਪਸੀ ਪਿਛਲੇ ਸਮੇਂ ਵਿੱਚ ਵੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਰਹੀ ਹੈ। ਪੰਜਾਬੀ ਫਿਲਮ ਅਭਿਨੇਤਰੀ ਅਤੇ ਬਿੱਗ ਬੌਸ ਦੀ ਪ੍ਰਤੀਯੋਗੀ ਹਿਮਾਂਸ਼ੀ ਖੁਰਾਣਾ ਨੇ ਵੀ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਹਿਮਾਂਸ਼ੀ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਆਖਿਰਕਾਰ ਜਿੱਤ ਤੁਹਾਡੀ ਹੈ। ਸਾਰੇ ਕਿਸਾਨ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ ਵੱਡੀ ਦਾਤ। ਗੁਰੂਪੁਰਬ ਮੁਬਾਰਕ।

-PTCNews

Related Post