ਬਾਲੀਵੁੱਡ ਅਦਾਕਾਰਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਕੋਰੋਨਾ ਪਾਜ਼ੀਟਿਵ, ਕਰਨ ਜੌਹਰ ਦੀ ਪਾਰਟੀ 'ਚ ਹੋਏ ਸੀ ਸ਼ਾਮਲ

By  Shanker Badra December 13th 2021 06:02 PM

ਮੁੰਬਈ : ਕੋਰੋਨਾ ਨੂੰ ਲੈ ਕੇ ਦੇਸ਼ ਭਰ 'ਚ ਇਕ ਵਾਰ ਫਿਰ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ। ਕੁਝ ਸਮਾਂ ਪਹਿਲਾਂ ਅਦਾਕਾਰ ਕਮਲ ਹਾਸਨ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਹੁਣ ਤਾਜ਼ਾ ਰਿਪੋਰਟਾਂ ਮੁਤਾਬਕ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਵੀ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਹਨ। ਬੀਐਮਸੀ (ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ) ਨੇ ਦੋਵਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।

ਬਾਲੀਵੁੱਡ ਅਦਾਕਾਰਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਕੋਰੋਨਾ ਪਾਜ਼ੀਟਿਵ, ਕਰਨ ਜੌਹਰ ਦੀ ਪਾਰਟੀ 'ਚ ਹੋਏ ਸੀ ਸ਼ਾਮਲ

ਦਰਅਸਲ 'ਚ 2 ਦਿਨ ਪਹਿਲਾਂ ਕਰੀਨਾ ਕਪੂਰ ਭੈਣ ਕਰਿਸ਼ਮਾ ਕਪੂਰ ਨਾਲ ਕਰਨ ਜੌਹਰ ਦੀ ਪਾਰਟੀ 'ਚ ਗਈ ਸੀ। ਇਹ ਪਾਰਟੀ ਫਿਲਮ 'ਕਭੀ ਖੁਸ਼ੀ ਕਭੀ ਗਮ' ਦੇ 20 ਸਾਲ ਪੂਰੇ ਹੋਣ 'ਤੇ ਰੱਖੀ ਗਈ ਸੀ। ਇਸ ਤੋਂ ਇਲਾਵਾ ਦੋਵਾਂ ਨੇ ਅਨਿਲ ਕਪੂਰ ਦੀ ਬੇਟੀ ਰੀਆ ਕਪੂਰ ਦੇ ਘਰ ਇੱਕ ਪਾਰਟੀ 'ਚ ਸ਼ਿਰਕਤ ਕੀਤੀ ਸੀ। ਉਨ੍ਹਾਂ ਦੇ ਨਾਲ ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ, ਕਰੀਨਾ ਦੀ ਮੈਨੇਜਰ ਪੂਨਮ ਦਮਾਨੀਆ ਅਤੇ ਮਸਾਬਾ ਗੁਪਤਾ ਮੌਜੂਦ ਸਨ।

ਬਾਲੀਵੁੱਡ ਅਦਾਕਾਰਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਕੋਰੋਨਾ ਪਾਜ਼ੀਟਿਵ, ਕਰਨ ਜੌਹਰ ਦੀ ਪਾਰਟੀ 'ਚ ਹੋਏ ਸੀ ਸ਼ਾਮਲ

ਰੀਆ ਨੇ ਇੰਸਟਾਗ੍ਰਾਮ 'ਤੇ ਇਸ ਨਾਲ ਜੁੜੀ ਇਕ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਕੋਰੋਨਾ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਬੀਐਮਸੀ ਨੇ ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਆਰਟੀਪੀਸੀਟੀ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਹਨ। ANI ਨੇ ਵੀ ਕਰੀਨਾ ਦੇ ਕੋਵਿਡ ਪਾਜ਼ੀਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਬਾਲੀਵੁੱਡ ਅਦਾਕਾਰਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਕੋਰੋਨਾ ਪਾਜ਼ੀਟਿਵ, ਕਰਨ ਜੌਹਰ ਦੀ ਪਾਰਟੀ 'ਚ ਹੋਏ ਸੀ ਸ਼ਾਮਲ

ਕਰੀਨਾ ਅਤੇ ਅੰਮ੍ਰਿਤਾ ਖਾਸ ਦੋਸਤ ਹਨ ਅਤੇ ਦੋਵੇਂ ਅਭਿਨੇਤਰੀਆਂ ਦੀ ਹਮੇਸ਼ਾ ਚੰਗੀ ਬਾਂਡਿੰਗ ਰਹੀ ਹੈ। ਹਾਲ ਹੀ 'ਚ ਦੋਵੇਂ ਕਰਨ ਜੌਹਰ ਦੀ ਪਾਰਟੀ 'ਚ ਸ਼ਾਮਲ ਹੋਏ ਸਨ। ਨਾਲ ਹੀ ਇਹ ਦੋਵੇਂ ਅਭਿਨੇਤਰੀਆਂ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਕੇ ਕਈ ਪਾਰਟੀਆਂ ਵਿਚ ਸ਼ਿਰਕਤ ਕੀਤੀ, ਜਿਸ ਕਾਰਨ ਇਹ ਦੋਵੇਂ ਅਭਿਨੇਤਰੀਆਂ ਸੁਪਰ ਸਪ੍ਰੈਡਰ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਦੋਵਾਂ ਅਭਿਨੇਤਰੀਆਂ ਵੱਲੋਂ ਅਜੇ ਤੱਕ ਕੋਈ ਪੁਸ਼ਟੀ ਸਾਹਮਣੇ ਨਹੀਂ ਆਈ ਹੈ।

-PTCNews

Related Post