100 ਯਾਤਰੀਆਂ ਨੂੰ ਲਿਜਾ ਰਿਹਾ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ, 9 ਲੋਕਾਂ ਦੀ ਮੌਤ

By  Shanker Badra December 27th 2019 09:56 AM

100 ਯਾਤਰੀਆਂ ਨੂੰ ਲਿਜਾ ਰਿਹਾ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ, 9 ਲੋਕਾਂ ਦੀ ਮੌਤ:ਨਵੀਂ ਦਿੱਲੀ : ਕਜ਼ਾਖਿਸਤਾਨ ਦੇ ਅਲਮਾਟੀ ਸ਼ਹਿਰ ’ਚ ਇੱਕ ਹਵਾਈ ਹਾਦਸਾ ਵਾਪਰ ਗਿਆ ਹੈ। ਜਿੱਥੇ 100 ਯਾਤਰੀਆਂ ਨੂੰ ਲਿਜਾ ਰਿਹਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ 9 ਲੋਕਾਂ ਦੇ ਮਰਨ ਖ਼ਬਰ ਮਿਲੀ ਹੈ।

Kazakhstan Plane With 100 On Board Crashes Into Building, At Least 9 Killed 100 ਯਾਤਰੀਆਂ ਨੂੰ ਲਿਜਾ ਰਿਹਾ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ, 9 ਲੋਕਾਂ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਇਹ ਜਹਾਜ਼ ਅਲਮਾਟੀ ਸ਼ਹਿਰ ਤੋਂ ਰਾਜਧਾਨੀ ਨੂਰ ਸੁਲਤਾਨ ਜਾ ਰਿਹਾ ਸੀ।ਜਦੋਂ ਇਹ ਜਹਾਜ਼ ਕਜ਼ਾਖਿਸਤਾਨ ਦੇ ਅਲਮਾਟੀ ਹਵਾਈ ਅੱਡੇ ਉੱਤੇ ਰਨਵੇਅ ਛੱਡ ਕੇ ਆਕਾਸ਼ ’ਚ ਤਾਰੀਆਂ ਲਾਉਣ ਦੇ ਜਤਨ ਕਰ ਰਿਹਾ ਸੀ ਤਾਂ ਇਸ ਦੌਰਾਨ ਇਹ ਹਾਦਸਾ ਵਾਪਰਿਆ ਗਿਆ।

Kazakhstan Plane With 100 On Board Crashes Into Building, At Least 9 Killed 100 ਯਾਤਰੀਆਂ ਨੂੰ ਲਿਜਾ ਰਿਹਾ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ, 9 ਲੋਕਾਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਟੇਕ–ਆੰਫ਼ ਵੇਲੇ ਸਥਾਨਕ ਸਮੇਂ ਮੁਤਾਬਕ ਸਵੇਰੇ 7:22 ਵਜੇ ਹਵਾਈ ਜਹਾਜ਼ ਦਾ ਸੰਤੁਲਨ ਵਿਗੜ ਗਿਆ; ਜਿਸ ਤੋਂ ਬਾਅਦ ਇਹ ਜਹਾਜ਼ ਦੋ–ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ ਹੈ।  ਇਹ ਖ਼ਬਰ ਲਿਖੇ ਜਾਣ ਤੱਕ 9 ਵਿਅਕਤੀਆਂ ਦੇ ਮਰਨ ਦੀ ਗੱਲ ਦੱਸੀ ਗਈ ਸੀ।

Kazakhstan Plane With 100 On Board Crashes Into Building, At Least 9 Killed 100 ਯਾਤਰੀਆਂ ਨੂੰ ਲਿਜਾ ਰਿਹਾ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ, 9 ਲੋਕਾਂ ਦੀ ਮੌਤ

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਵਾਪਰੇ ਹਾਦਸੇ ’ਚ ਹਵਾਈ ਜਹਾਜ਼ ਵਿੰਚ 95 ਯਾਤਰੀ ਤੇ ਅਮਲੇ ਦੇ ਪੰਜ ਮੈਂਬਰ ਸਵਾਰ ਸਨ। ਇਹ ਜਾਣਕਾਰੀ ਸੈਂਟਰਲ ਏਸ਼ੀਅਨ ਨੇਸ਼ਨ ਨੇ ਦਿੱਤੀ ਹੈ। ਇਸ ਦੌਰਾਨ ਯਾਤਰੀਆਂ ਨੂੰ ਬਾਹਰ ਕੱਢਣ ਲਈ ਐਮਰਜੈਂਸੀ ਰਾਹਤ ਸੇਵਾਵਾਂ ਮੌਕੇ ਉੱਤੇ ਮੌਜੂਦ ਹਨ। ਰਾਹਤ ਕਾਰਜ ਚੱਲ ਰਹੇ ਹਨ।

-PTCNews

Related Post