ਖਹਿਰਾ ਤੇ ਭਗਵੰਤ ਮਾਨ ਉਡੀਕਦੇ ਰਹੇ ਕੇਜਰੀਵਾਲ ਨੂੰ, ਪਰ...!

By  Joshi November 15th 2017 04:28 PM -- Updated: November 15th 2017 04:42 PM

Kejriwal Khattar meeting Punjab: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪ੍ਰਦੂਸ਼ਣ ਦੇ ਮਸਲੇ 'ਤੇ ਗੱਲਬਾਤ ਕਰਨ ਦਾ ਮੁੱਦਾ ਛੇੜਿਆ ਗਿਆ ਸੀ।  ਅੱਜ ਇਸੇ ਮਸਲੇ 'ਚੇ ਵਿਚਾਰ ਵਟਾਂਦਰਾ ਕਰਨ ਲਈ ਕੇਜਰੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕੀਤੀ। Kejriwal Khattar meeting Punjab: ਖਹਿਰਾ ਤੇ ਭਗਵੰਤ ਮਾਨ ਉਡੀਕਦੇ ਰਹੇ ਕੇਜਰੀਵਾਲ ਨੂੰਇਸ ਤੋਂ ਇਲਾਵਾ ਕੇਜਰੀਵਾਨ ਨਾਲ ਮੁਲਾਕਾਤ ਕਰਨ ਲਈ ਪੰਜਾਬ "ਆਪ" ਦੇ ਆਗੂ, ਜਿਹਨਾਂ 'ਚ ਸੁਖਪਾਲ ਖਹਿਰਾ, ਭਗਵੰਤ ਮਾਨ, ਅਤੇ ਹੋਰ ਕਈ ਆਗੂ ਸ਼ਾਮਿਲ ਹਨ, ਕੇਜਰੀਵਾਲ ਨੂੰ ਉਡੀਕਦੇ ਰਹੇ ਪਰ ਦਿੱਲੀ ਦੇ ਮੁੱਖ ਮੰਤਰੀ ਸਿੱਧਾ ਦਿੱਲੀ ਜਾਣ ਲਈ ਰਵਾਨਾ ਵੀ ਹੋ ਗਏ। Kejriwal Khattar meeting Punjab: ਕਿਹਾ ਜਾ ਰਿਹਾ ਸੀ ਕਿ ਕੇਜਰੀਵਾਲ ਨੇ ਪੰਜਾਬ ਆਗੂਆਂ ਨੂੰ ਮਿਲਣਾ ਸੀ ਜਿਸ ਕਾਰਨ ਉਹਨਾਂ ਨੂੰ ਉਡੀਕਿਆ ਜਾ ਰਿਹਾ ਸੀ ਪਰ ਖੱਟੜ ਨਾਲ ਮੁਲਾਕਾਤ ਉਪਰੰਤ ਕੇਜਰੀਵਾਲ ਵੱਲੋਂ ਸਿੱਧਾ ਚੰਡੀਗੜ੍ਹ ਏਅਰਪੋਰਟ ਦੀ ਉਡਾਨ ਭਰਨ ਕਾਰਨ ਆਪ ਆਗੂ ਪੰਜਾਬ ਕੇਜਰੀਵਾਲ ਦੀ ਉਡੀਕਦੇ ਹੀ ਰਹਿ ਗਏ। Kejriwal Khattar meeting Punjab: ਖਹਿਰਾ ਤੇ ਭਗਵੰਤ ਮਾਨ ਉਡੀਕਦੇ ਰਹੇ ਕੇਜਰੀਵਾਲ ਨੂੰਇਸ ਤੋਂ ਇਲਾਵਾ ਕੇਜਰੀਵਾਲ ਪੱਤਰਕਾਰਾਂ ਦੇ ਸਵਾਲਾਂ ਤੋਂ ਤੋਂ ਬੱਚਦੇ ਨਜ਼ਰ ਆਏ, ਜਿਹਨਾਂ 'ਚ ਖਹਿਰਾ ਵੱਲੋਂ ਪਰਾਲੀ ਸਾੜ੍ਹਣ ਮੁੱਦੇ 'ਤੇ ਸਟੈਂਡ ਅਹਿਮ ਸਵਾਲ ਸੀ ਜਿਸਦਾ ਜਵਾਬ ਪੰਜਾਬ ਅਤੇ ਦਿੱਲੀ ਦੋਵਾਂ ਦੇ ਲੋਕ ਲੱਭਦੇ ਰਹੇ ਪਰ ਕੇਜਰੀਵਾਲ ਜੀ ਉਂਝ ਹੀ ਚੱਲਦੇ ਬਣੇ। ਇਸ ਤੋਂ ਇਲਾਵਾ ਖਹਿਰਾ 'ਤੇ ਨਸ਼ਾ ਤਸਕਰੀ ਦਾ ਚੱਲ ਰਹੇ ਕੇਸ ਬਾਰੇ ਵੀ ਕੁਝ ਸਵਾਲ ਸਨ, ਜਿਹਨਾਂ ਤੋਂ ਕੇਜਰੀਵਾਲ ਨੇ ਚੁੱਪ ਵੱਟਣੀ ਹੀ ਸਹੀ ਸਮਝੀ। ਸਵਾਲਾਂ 'ਚੋਂ ਪਾਣੀਆਂ ਦੇ ਮੁੱਦੇ ਦਾ ਅਹਿਮ ਸਵਾਲ ਜਿਸ 'ਚ ਸੁਖਪਾਲ ਖਹਿਰਾ ਆਪਣੇ ਸੂਬੇ ਦੇ ਪਾਣੀ ਲਈ ਰਾਇਲਟੀ ਮੰਗ ਰਹੇ ਹਨ ਉਥੇ ਹੀ ਦਿੱਲੀ ਤੋਂ ਕੇਜਰੀਵਾਲ ਆਪਣੇ ਸੂਬੇ ਲਈ ਪਾਣੀ ਮੰਗ ਰਹੇ ਹਨ, ਫਿਰ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਦਾ ਕੀ ਕਹਿਣਾ ਹੈ, ਵਰਗੇ ਕਈ ਸਵਾਲ ਜਵਾਬਾਂ ਦੀ ਉਡੀਕ 'ਚ ਹੀ ਰਹਿ ਗਏ ਅਤੇ ਕੇਜਰੀਵਾਲ ਜੀ ਰਾਜਧਾਨੀ ਵੱਲ ਨੂੰ ਰਵਾਨਾ ਹੋ ਤੁਰੇ। —PTC News

Related Post