ਕੇਰਲ 'ਚ ਹੜ੍ਹ ਤੋਂ ਬਾਅਦ ਲੈਪਟੋਸਪਾਇਰੋਸਿਸ ਨਾਮੀ ਬਿਮਾਰੀ ਦਾ ਕਹਿਰ, 10 ਲੋਕਾਂ ਦੀ ਹੋਈ ਮੌਤ

By  Shanker Badra September 3rd 2018 01:48 PM -- Updated: September 3rd 2018 01:57 PM

ਕੇਰਲ 'ਚ ਹੜ੍ਹ ਤੋਂ ਬਾਅਦ ਲੈਪਟੋਸਪਾਇਰੋਸਿਸ ਨਾਮੀ ਬਿਮਾਰੀ ਦਾ ਕਹਿਰ, 10 ਲੋਕਾਂ ਦੀ ਹੋਈ ਮੌਤ:ਕੇਰਲ 'ਚ ਜਿਥੇ ਭਾਰੀ ਬਾਰਿਸ਼ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੇ ਤਬਾਹੀ ਮਚਾ ਦਿੱਤੀ ਸੀ।ਓਥੇ ਹੀ ਹੁਣ ਕੇਰਲ 'ਚ ਲੈਪਟੋਸਪਾਇਰੋਸਿਸ ਨਾਮੀ ਬਿਮਾਰੀ ਦਾ ਕਹਿਰ ਵੱਧ ਗਿਆ ਹੈ।ਜਿਸ ਕਾਰਨ ਕੇਰਲ ਵਾਸੀਆਂ ਨੂੰ ਹੁਣ ਨਵੀਂ ਸਮੱਸਿਆ 'ਚੋਂ ਗੁਜ਼ਰਨਾ ਪੈ ਰਿਹਾ ਹੈ।ਇਸ ਬਿਮਾਰੀ ਦੇ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬੀਤੇ ਦਿਨੀਂ ਇਨ੍ਹਾਂ ਹੜ੍ਹਾਂ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਸਨ ਅਤੇ 400 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।ਜਿਸ ਤੋਂ ਬਾਅਦ ਬੜੀ ਮੁਸ਼ਕਿਲ ਦੇ ਨਾਲ ਕੇਰਲ 'ਚ ਲੋਕਾਂ ਦੀ ਜ਼ਿੰਦਗੀ ਪਟਰੀ 'ਤੇ ਵਾਪਸ ਆ ਰਹੀ ਸੀ।ਇਨ੍ਹਾਂ ਹੜਾਂ ਕਾਰਨ ਕਈ ਬੱਚਿਆਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਗੁਆਉਣਾ ਪਿਆ ਹੈ।ਜਦੋਂ ਲੋਕ ਰਾਹਤ ਕੈਂਪਾਂ ਨੂੰ ਛੱਡ ਕੇ ਆਪਣੇ ਘਰ ਪਹੁੰਚੇ ਤਾਂ ਇਹ ਉਨ੍ਹਾਂ ਦੀ ਇਕ ਵੱਖਰੀ ਜੱਦੋ ਜੈਹਿਦ ਸ਼ੁਰੂ ਹੋਈ ਹੈ।ਘਰ ਦੇ ਅੰਦਰ ਚਿਕੜ ਜੰਮ ਚੁਕਿਆਂ ਹਨ।ਜਿਸ ਨਾਲ ਬਿਮਾਰੀਆਂ ਫੈਲ ਰਹੀਆਂ ਹਨ।

ਹੁਣ ਕੇਰਲ 'ਚ ਲੈਪਟੋਸਪਾਇਰੋਸਿਸ ਨਾਮੀ ਬਿਮਾਰੀ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ।ਲੈਪਟੋਸਪਾਇਰੋਸਿਸ ਕਾਰਨ ਬੀਤੀ 1 ਅਗਸਤ ਤੋਂ ਲੈ ਕੇ 2 ਸਤੰਬਰ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।ਦੱਸਿਆ ਜਾਂਦਾ ਹੈ ਕਿ ਇਹ ਬਿਮਾਰੀ ਚੂਹਿਆਂ ਦੇ ਕਾਰਨ ਹੁੰਦੀ ਹੈ।ਦੱਸ ਦੇਈਏ ਕਿ ਬੈਕਟੀਰੀਆ ਕਾਰਨ ਫੈਲਣ ਵਾਲੇ ਇਸ ਰੋਗ ਦੇ 302 ਰੋਗੀਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 719 ਸ਼ੱਕੀ ਮਾਮਲੇ 1 ਅਗਸਤ ਤੋਂ ਬਾਅਦ ਹੁਣ ਤੱਕ ਦਰਜ ਕੀਤੇ ਗਏ ਹਨ।ਇਨ੍ਹਾਂ 'ਚੋਂ ਸਭ ਤੋਂ ਵੱਧ ਕੋਝੀਕੋਡ ਜ਼ਿਲ੍ਹੇ ਦੇ ਹਨ।

-PTCNews

Related Post