ਕੀ ਹੈ ਵੋਟ ਪਾਉਣ ਜਾ ਰਹੇ ਨੌਜਵਾਨ ਦੇ ਕਤਲ ਦੀ ਅਸਲ ਸੱਚਾਈ ? SSP ਕੁਲਦੀਪ ਚਾਹਲ ਨੇ ਦੱਸੀ ਸਾਰੀ ਗੱਲ

By  Jashan A May 19th 2019 12:14 PM -- Updated: May 19th 2019 02:23 PM

ਕੀ ਹੈ ਵੋਟ ਪਾਉਣ ਜਾ ਰਹੇ ਨੌਜਵਾਨ ਦੇ ਕਤਲ ਦੀ ਅਸਲ ਸੱਚਾਈ ? SSP ਕੁਲਦੀਪ ਚਾਹਲ ਨੇ ਦੱਸੀ ਸਾਰੀ ਗੱਲ ,ਖਡੂਰ ਸਾਹਿਬ: ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦਾ ਕਾਰਵਾਂ ਅੱਜ ਆਪਣੇ ਆਖਰੀ ਭਾਵ 7ਵੇਂ ਪੜਾਅ 'ਤੇ ਪਹੁੰਚ ਚੁੱਕਿਆ ਹੈ। ਇਸ ਪੜਾਅ 'ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ 'ਤੇ ਵੋਟਰਾਂ ਵੱਲੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾ ਰਿਹਾ ਹੈ।

ele ਕੀ ਹੈ ਵੋਟ ਪਾਉਣ ਜਾ ਰਹੇ ਨੌਜਵਾਨ ਦੇ ਕਤਲ ਦੀ ਅਸਲ ਸੱਚਾਈ ? SSP ਕੁਲਦੀਪ ਚਾਹਲ ਨੇ ਦੱਸੀ ਸਾਰੀ ਗੱਲ

ਉਥੇ ਹੀ ਪੰਜਾਬ 'ਚ ਕਈ ਥਾਂਈ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਸਰਲੀ ਕਲਾਂ ਤੋਂ ਸਾਹਮਣੇ ਆਇਆ, ਜਿਥੇ ਕਿਹਾ ਜਾ ਰਿਹਾ ਹੈ ਕਿ ਵੋਟ ਪਾਉਣ ਜਾ ਰਹੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।

ele ਕੀ ਹੈ ਵੋਟ ਪਾਉਣ ਜਾ ਰਹੇ ਨੌਜਵਾਨ ਦੇ ਕਤਲ ਦੀ ਅਸਲ ਸੱਚਾਈ ? SSP ਕੁਲਦੀਪ ਚਾਹਲ ਨੇ ਦੱਸੀ ਸਾਰੀ ਗੱਲ

ਜਾਣਕਾਰੀ ਅਨੁਸਾਰ ਬੰਟੀ ਸਿੰਘ ਪੁੱਤਰ ਚਰਨਜੀਤ ਸਿੰਘ ਆਪਣੇ ਘਰ ਤੋਂ ਵੋਟ ਪਾਉਣ ਜਾ ਰਿਹਾ ਸੀ ਕਿ ਘਰ ਦੇ ਬਾਹਰ ਹੀ ਪਿੰਡ ਦੇ ਕੁਝ ਨੌਜਵਾਨਾਂ ਨੇ ਦਾਤਰ ਨਾਲ ਧੌਣ 'ਤੇ ਹਮਲਾ ਕਰਕੇ ਬੰਟੀ ਸਿੰਘ ਦਾ ਕਤਲ ਕਰ ਦਿੱਤਾ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।

ਜ਼ਿਕਰ ਏ ਖਾਸ ਹੈ ਕਿ ਇਸ ਮਾਮਲੇ ਸਬੰਧੀ ਐੱਸ.ਐੱਸ. ਪੀ ਕੁਲਦੀਪ ਚਾਹਲ ਨੇ ਦੱਸਿਆ ਕਿ ਇਸ ਕਤਲ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ, ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।

-PTC News

ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ

Related Post