ਖਾਟੂਸ਼ਿਆਮ ਜੀ ਮੇਲੇ 'ਚ ਮਚੀ ਹਫੜਾ-ਦਫੜੀ, ਤਿੰਨ ਦੀ ਮੌਤ, ਕਈ ਜ਼ਖ਼ਮੀ

By  Ravinder Singh August 8th 2022 09:24 AM -- Updated: August 8th 2022 10:53 AM

ਸੀਕਰ : ਰਾਜਸਥਾਨ ਦੇ ਮਸ਼ਹੂਰ ਖਾਟੂਸ਼ਿਆਮ ਜੀ ਦੇ ਮੇਲੇ ਵਿੱਚ ਅੱਜ ਸਵੇਰੇ ਹਫੜਾ-ਦਫੜੀ ਮਚ ਗਈ। ਸੀਕਰ ਜ਼ਿਲ੍ਹੇ 'ਚ ਸਥਿਤ ਖਾਟੂਸ਼ਿਆਮ ਜੀ ਦੇ ਮੰਦਰ 'ਚ ਤਿੰਨ ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਵੇਰੇ ਮੰਦਰ ਦਾ ਪ੍ਰਵੇਸ਼ ਦੁਆਰ ਖੋਲ੍ਹਦੇ ਹੀ ਭਗਦੜ ਮੱਚ ਗਈ। ਫਿਲਹਾਲ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।

ਖਾਟੂਸ਼ਿਆਮ ਜੀ ਮੇਲੇ 'ਚ ਮਚੀ ਹਫੜਾ-ਦਫੜੀ, ਤਿੰਨ ਦੀ ਮੌਤ, ਕਈ ਜ਼ਖ਼ਮੀਅੱਜ ਸਵੇਰੇ ਰਾਜਸਥਾਨ ਦੇ ਮਸ਼ਹੂਰ ਖਾਟੂਸ਼ਿਆਮ ਮੰਦਰ ਦੇ ਬਾਹਰ ਹਫੜਾ-ਦਫੜੀ ਮੱਚ ਗਈ। ਇਸ 'ਚ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਅੱਜ ਸਵੇਰੇ 5 ਵਜੇ ਦੇ ਕਰੀਬ ਮੰਦਰ ਦੇ ਦਰਵਾਜ਼ੇ ਖੋਲ੍ਹੇ ਗਏ। ਦਰਅਸਲ, ਖਾਟੂਸ਼ਿਆਮ ਜੀ ਦੇ ਦਰਸ਼ਨਾਂ ਲਈ ਸ਼ਰਧਾਲੂ ਦੇਰ ਰਾਤ ਤੋਂ ਹੀ ਲਾਈਨਾਂ ਵਿੱਚ ਲੱਗੇ ਹੋਏ ਸਨ। ਸਵੇਰੇ ਜਿਵੇਂ ਹੀ ਮੰਦਰ ਦੇ ਦਰਵਾਜ਼ੇ ਖੁੱਲ੍ਹੇ ਤਾਂ ਅਚਾਨਕ ਹਫੜਾ-ਦਫੜੀ ਮੱਚ ਗਈ।

ਖਾਟੂਸ਼ਿਆਮ ਜੀ ਮੇਲੇ 'ਚ ਮਚੀ ਹਫੜਾ-ਦਫੜੀ, ਤਿੰਨ ਦੀ ਮੌਤ, ਕਈ ਜ਼ਖ਼ਮੀ

ਇਸ ਹਾਦਸੇ 'ਚ ਚਾਰ ਹੋਰ ਲੋਕ ਜ਼ਖ਼ਮੀ ਵੀ ਹੋਏ ਹਨ ।ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਇਸ ਹਫੜਾ-ਦਫੜੀ ਵਿੱਚ 3 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਖਾਟੂਸ਼ਿਆਮ ਜੀ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ। ਜਿੱਥੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਖਾਟੂਸ਼ਿਆਮ ਜੀ ਦੇ ਮੇਲੇ 'ਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਪਹੁੰਚਦੇ ਹਨ।

ਖਾਟੂਸ਼ਿਆਮ ਜੀ ਮੇਲੇ 'ਚ ਮਚੀ ਹਫੜਾ-ਦਫੜੀ, ਤਿੰਨ ਦੀ ਮੌਤ, ਕਈ ਜ਼ਖ਼ਮੀਰਸਤਾ ਬੰਦ ਹੋਣ ਕਾਰਨ ਸ਼ਰਧਾਲੂਆਂ ਨੂੰ ਕਈ ਕਿਲੋਮੀਟਰ ਤੱਕ ਕਤਾਰਾਂ ਲੱਗ ਜਾਂਦੀਆਂ ਹਨ। ਅਚਾਨਕ ਦਰਵਾਜ਼ੇ ਖੋਲ੍ਹੇ ਜਾਣ 'ਤੇ ਭਗਦੜ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਦੌਰ ਤੋਂ ਬਾਅਦ ਖਾਟੂਸ਼ਿਆਮ 'ਚ ਹਰ ਮਹੀਨੇ ਲੱਗਣ ਵਾਲੇ ਮਾਸਿਕ ਮੇਲੇ 'ਚ ਵੀ ਸ਼ਰਧਾਲੂਆਂ ਦੀ ਗਿਣਤੀ ਲੱਖਾਂ 'ਚ ਰਹਿੰਦੀ ਹੈ ਪਰ ਮੰਦਿਰ ਦਾ ਰਕਬਾ ਛੋਟਾ ਹੋਣ ਕਾਰਨ ਅਤੇ ਦਰਸ਼ਨਾਂ ਲਈ ਲੋੜੀਂਦੀਆਂ ਸਹੂਲਤਾਂ ਨਾ ਹੋਣ ਕਾਰਨ ਇੱਥੇ ਨਿੱਤ ਦਿਨ ਨਿੱਤ ਨਿੱਤ ਹਾਦਸੇ ਵਾਪਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ : ਮਾਨਸੂਨ ਮੁੜ ਹੋਇਆ ਸਰਗਰਮ, ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ

Related Post