ਖੇਲੋ ਇੰਡੀਆ ਯੂਥ ਗੇਮਜ਼: ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ 'ਚ ਪੰਜਾਬ ਓਵਰ ਆਲ ਚੈਂਪੀਅਨ ਬਣਿਆ

By  Jashan A January 13th 2019 06:43 PM

ਖੇਲੋ ਇੰਡੀਆ ਯੂਥ ਗੇਮਜ਼: ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ 'ਚ ਪੰਜਾਬ ਓਵਰ ਆਲ ਚੈਂਪੀਅਨ ਬਣਿਆ,ਚੰਡੀਗੜ: ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਪੰਜਵੇਂ ਦਿਨ ਵੀ ਪੰਜਾਬ ਦੇ ਖਿਡਾਰੀਆਂ ਦਾ ਬਿਹਤਰ ਪ੍ਰਦਰਸ਼ਨ ਰਿਹਾ ਅਤੇ ਖਾਸ ਕਰ ਕੇ ਅਥਲੈਟਿਕਸ ਤੇ ਜੂਡੋ ਵਿੱਚ ਪੰਜਾਬ ਨੇ ਕਈ ਤਮਗੇ ਜਿੱਤੇ। ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ ਵਿੱਚ ਪੰਜਾਬ ਓਵਰ ਆਲ ਚੈਂਪੀਅਨ ਬਣਿਆ। ਅੱਜ ਪੰਜਵੇਂ ਦਿਨ ਪੰਜਾਬ ਨੇ ਕੁੱਲ 9 ਤਮਗੇ ਜਿੱਤੇ ਜਿੰਨ੍ਹਾਂ ਵਿੱਚ 5 ਸੋਨੇ, 2-2 ਚਾਂਦੀ ਤੇ ਕਾਂਸੀ ਦੇ ਤਮਗੇ ਸ਼ਾਮਲ ਸਨ। [caption id="attachment_240093" align="aligncenter"]Punjab become overall champion in both U-17 & U-21 categories of Judo ਖੇਲੋ ਇੰਡੀਆ ਯੂਥ ਗੇਮਜ਼: ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ 'ਚ ਪੰਜਾਬ ਓਵਰ ਆਲ ਚੈਂਪੀਅਨ ਬਣਿਆ[/caption] ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਤਮਗਾ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਦੇ ਕੋਚਾਂ ਅਤੇ ਮਾਪਿਆਂ ਸਿਰ ਬੰਨਿਆ। ਉਹਨਾਂ ਕਿਹਾ ਕਿ ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਅਤੇ ਲੋਹੜੀ ਦੇ ਤਿਉਹਾਰ ਵਾਲੇ ਦਿਨ ਖਿਡਾਰੀਆਂ ਨੇ ਤਮਗਾ ਜਿੱਤ ਕੇ ਦੋਹਰੀ ਖੁਸ਼ੀ ਦਿੱਤੀ ਹੈ। [caption id="attachment_240094" align="aligncenter"]Punjab become overall champion in both U-17 & U-21 categories of Judo ਖੇਲੋ ਇੰਡੀਆ ਯੂਥ ਗੇਮਜ਼: ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ 'ਚ ਪੰਜਾਬ ਓਵਰ ਆਲ ਚੈਂਪੀਅਨ ਬਣਿਆ[/caption] ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਕੌਰ ਨੇ ਅੰਡਰ 21 ਦੇ ਜੈਵਲਿਨ ਥਰੋਅ, ਅਮਨਦੀਪ ਸਿੰਘ ਨੇ ਅੰਡਰ 17 ਦੇ ਸ਼ਾਟਪੁੱਟ, ਗੁਰਕੀਰਤ ਸਿੰਘ ਨੇ ਅੰਡਰ 21 ਦੇ ਹੈਮਰ ਥਰੋਅ, ਜੋਬਨਦੀਪ ਸਿੰਘ ਨੇ ਅੰਡਰ 17 ਜੂਡੋ ਦੇ 100 ਕਿਲੋ ਵਰਗ ਅਤੇ ਹਰਸ਼ਦੀਪ ਸਿੰਘ ਬਰਾੜ ਨੇ ਅੰਡਰ 17 ਜੂਡੋ ਦੇ 81 ਕਿਲੋ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੈ। [caption id="attachment_240092" align="aligncenter"]Punjab become overall champion in both U-17 & U-21 categories of Judo ਖੇਲੋ ਇੰਡੀਆ ਯੂਥ ਗੇਮਜ਼: ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ 'ਚ ਪੰਜਾਬ ਓਵਰ ਆਲ ਚੈਂਪੀਅਨ ਬਣਿਆ[/caption] ਸ੍ਰੀਮਤੀ ਗਿੱਲ ਨੇ ਅੱਗੇ ਦੱਸਿਆ ਕਿ ਅੰਡਰ 21 ਦੇ 400 ਮੀਟਰ ਹਰਡਲਜ਼ ਦੌੜ ਵਿੱਚ ਅਨਮੋਲ ਸਿੰਘ ਤੇ ਅੰਡਰ 21 ਜੂਡੋ ਦੇ 78 ਕਿਲੋ ਵਰਗ ਵਿੱਚ ਸਿਮਰਨ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਅੰਡਰ 21 ਜੂਡੋ ਦੇ 70 ਕਿਲੋ ਵਰਗ ਵਿੱਚ ਸਿਮਰਨਜੀਤ ਕੌਰ ਤੇ ਅੰਡਰ 21 ਦੇ ਜਿਮਨਾਸਟਕ ਮੁਕਾਬਲਿਆਂ ਵਿੱਚ ਆਰੀਅਨ ਸ਼ਰਮਾ ਨੇ ਕਾਂਸੀ ਦਾ ਤਮਗਾ ਜਿੱਤਿਆ। -PTC News

Related Post