khetibaari nuskhe: jhone nu tidde ate tille to bachaun de nuskhe
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਝੋਨੇ/ਬਾਸਮਤੀ ਦੇ ਸਰਵੇਖਣ ਦੌਰਾਨ ਕੁੱਝ ਕੁ ਖੇਤਾਂ ਵਿੱਚ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਵੇਖਿਆ ਹੈ। ਪੰਜਾਬ ਵਿੱਚ ਚਿੱਟੀ ਪਿੱਠ ਵਾਲਾ ਅਤੇ ਭੂਰਾ ਟਿੱਡਾ (ਤੇਲਾ) ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ ਅਤੇ ਅਕਸਰ ਵਿਖਾਈ ਨਹੀਂ ਦਿੰਦੇ।
ਇਨ•ਾਂ ਕੀੜਿਆਂ ਦੇ ਬੱਚੇ ਅਤੇ ਬਾਲਗ ਤਣੇ ਦੇ ਮੁੱਢਾਂ ਕੋਲ ਬੂਟਿਆਂ ਦਾ ਰਸ ਚੂਸਦੇ ਹਨ। ਸਿੱਟੇ ਵਜੋਂ ਬੂਟੇ ਦੇ ਪੱਤੇ ਉੱਪਰਲੇ ਸਿਰਿਆਂ ਵਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੋਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ ਤੇ ਕਾਲੀ ਉੱਲ਼ੀ ਵੀ ਲੱਗ ਜਾਂਦੀ ਹੈ।
ਹਮਲੇ ਵਾਲਾ ਬੂਟਾ ਸੁੱਕਣ ਤੇ ਟਿੱਡੇ ਲਾਗਲੇ ਨਰੋਏ ਬੂਟਿਆਂ ਤੇ ਚਲੇ ਜਾਂਦੇ ਹਨ ਅਤੇ ਇਸ ਤਰ•ਾਂ ਬੂਟੇ ਦੌਗੀਆਂ/ ਧੌੜੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਹਮਲੇ ਦੀ ਅਜਿਹੀ ਹਾਲਤ ਨੂੰ 'ਟਿੱਡੇ ਦਾ ਸਾੜ' ਕਹਿੰਦੇ ਹਨ। ਹਮਲਾ ਵੱਧਣ ਨਾਲ ਇਨ•ਾਂ ਦੌਗੀਆਂ/ ਧੌੜੀਆਂ ਦੇ ਘੇਰਿਆਂ ਦੇ ਖੇਤਰਫਲ ਵੀ ਵੱਧ ਜਾਂਦਾ ਹੈ ਅਤੇ ਜੇ ਕੀੜੇ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਕਈ ਵਾਰ ਹੋਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ।
ਇਨ•ਾਂ ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ਉੱਤੇ ਇਨ•ਾਂ ਦੀ ਹੋਂਦ ਬਾਰੇ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਸਰਵੇਖਣ ਲਈ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ ੨-੩ ਵਾਰ ਹਲਕਾ-ਹਲਕਾ ਥਾਪੜ• ਕੇ ਝਾੜੋ। ਜੇ ੫ ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਵਿਖਾਈ ਦੇਣ ਤਾਂ ੪੦ ਮਿ.ਲਿ. ਕੌਨਫੀਡੋਰ ੨੦੦ ਐਸ. ਐਲ./ ਕਰੋਕੋਡਾਈਲ ੧੭.੮ ਈ. ਸੀ. (ਇਮਿਡਾਕਲੋਪਰਿਡ)/ ਜਾਂ ੮੦੦ ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ ੨੫ ਈ ਸੀ (ਕੁਇਨਲਫਾਸ) ਜਾਂ ਇਕ ਲਿਟਰ ਕੋਰੋਬਾਨ/ ਡਰਸਬਾਨ ੨੦ ਈ. ਸੀ. (ਕਲੋਰਪਾਈਰੀਫਾਸ) ਨੂੰ ੧੦੦ ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।
khetibaari nuskhe: jhone nu tidde ate tille to bachaun de nuskhe
ਚੰਗੇ ਨਤੀਜ਼ਿਆਂ ਲਈ ਕੀਟਨਾਸ਼ਕਾਂ ਦਾ ਛਿੜਕਾਅ ਬੂਟੇ ਦੇ ਮੁੱਢ ਵੱਲ ਕਰਕੇ ਕਰੋ।
ਸਿੰਥੈਟਿਕ ਪਰਿਥਰਾਇਡ ਜ਼ਹਿਰਾਂ (ਜਿਵੇਂ ਕਿ ਸਾਈਪਰਮੈਥਰਿਨ, ਲੈੰਮਡਾਸਿਆਲੋਥਰਿਨ, ਡੈਲਟਾਮੈਥਰਿਨ ਆਦਿ) ਦੀ ਵਰਤੋਂ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਾਉਂਦੀ ਹੈ, ਇਸ ਲਈ ਝੋਨੇ ਉੱਪਰ ਇਨ•ਾਂ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
—PTC News