ਮੁੱਖ ਮੰਤਰੀ ਨੇ ਸਰਕਾਰ ਵੱਲੋਂ ਲਾਗੂ ਕੀਤੀਆਂ ਮਹੱਤਵਪੂਰਨ ਨੀਤੀਆਂ ਗਿਣਾਈਆਂ, ਪ੍ਰਸਤਾਵਿਤ ਖੇਤੀਬਾੜੀ ਨੀਤੀ ਬਾਰੇ ਸੁਝਾਅ ਮੰਗੇ

By  Joshi March 27th 2018 07:04 PM -- Updated: March 27th 2018 07:31 PM

ਮੁੱਖ ਮੰਤਰੀ ਨੇ ਸਰਕਾਰ ਵੱਲੋਂ ਲਾਗੂ ਕੀਤੀਆਂ ਮਹੱਤਵਪੂਰਨ ਨੀਤੀਆਂ ਗਿਣਾਈਆਂ, ਪ੍ਰਸਤਾਵਿਤ ਖੇਤੀਬਾੜੀ ਨੀਤੀ ਬਾਰੇ ਸੁਝਾਅ ਮੰਗੇ ਚੰਡੀਗੜ:  ਆਪਣੀ ਸਰਕਾਰ ਦੇ ਪਹਿਲੇ ਸਾਲ ਦੌਰਾਨ ਪ੍ਰਣਾਲੀ ਨੂੰ ਮੁੜ ਢਾਂਚਾਗੱਤ ਕਰਨ ਅਤੇ ਨੀਤੀ ਪਹਿਲਕਦਮੀਆਂ ਲੈਣ ਦਾ ਅਹਿਮ ਸਮਾਂ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਵੱਲੋਂ ਅਪ੍ਰੈਲ 2017 ਤੋਂ ਸ਼ੁਰੂ ਕੀਤੀਆਂ ਵੱਖ-ਵੱਖ ਨਵੀਆਂ ਨੀਤੀਆਂ ਬਾਰੇ ਵਿਧਾਨ ਸਭਾ ਵਿਚ ਜਾਣਕਾਰੀ ਦਿੱਤੀ। ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਨ 'ਤੇ ਧੰਨਵਾਦ ਦੇ ਮਤੇ ਤੇ ਬਹਿਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਹੁਤ ਸਾਰੀਆਂ ਨਵੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਆਪਣੇ ਪਹਿਲੇ ਸਾਲ ਦੌਰਾਨ ਅੰਤਿਮ ਰੂਪ ਦਿੱਤਾ ਅਤੇ ਇਨ•ਾਂ ਦਾ ਐਲਾਨ ਕੀਤਾ ਤਾਂ ਜੋ ਸੂਬੇ ਨੂੰ ਮੁੜ ਵਿਕਾਸ ਦੇ ਰਾਹ ਤੇ ਲਿਆਂਦਾ ਜਾ ਸਕੇ ਅਤੇ ਵੱਖ-ਵੱਖ ਸੈਕਟਰਾਂ ਵਿਚ ਜ਼ਿਆਦਾ ਪਾਰਦਰਸ਼ਿਤਾ ਅਤੇ ਗਤੀਸ਼ੀਲਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਨ•ਾਂ ਨੀਤੀਆਂ ਵਿਚ ਹਨ:- • ਸੂਬੇ ਦੀ ਉਦਯੋਗਿਕ ਨੀਤੀ • ਸੂਬੇ ਦੀ ਸੈਰ-ਸਪਾਟਾ ਨੀਤੀ • ਸੂਬੇ ਦੀ ਇਸ਼ਤਿਹਾਰ ਨੀਤੀ • ਸੂਬੇ ਦੀ ਸਭਿਆਚਾਰਕ ਨੀਤੀ • ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਨੀਤੀ • ਆਬਕਾਰੀ ਨੀਤੀ • ਕਰ ਨੀਤੀ - ਜੀ.ਐਸ.ਟੀ • ਟਰਾਂਸਪੋਰਟ ਨੀਤੀ • ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ • ਖੇਤੀਬਾੜੀ ਕਰਜ਼ ਰਾਹਤ ਸਕੀਮ • ਘਰ-ਘਰ ਰੁਜ਼ਗਾਰ • ਗਾਰਡੀਅਨਜ਼ ਆਫ ਗਵਰਨੈਂਸ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਖੇਤੀਬਾੜੀ ਨੀਤੀ ਬਾਰੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਇਸ ਵਾਸਤੇ ਉਨ•ਾਂ ਨੇ ਸਦਨ ਦੇ ਸਾਰੇ ਮੈਂਬਰਾਂ ਦੇ ਸੁਝਾਅ ਮੰਗੇ। —PTC News

Related Post