ਕਿਰਨ ਬੇਦੀ ਨੇ ਸਿੱਖਾਂ ਨੂੰ ਲੈ ਕੇ ਕੀਤੀ ਇਤਰਾਜ਼ਯੋਗ ਟਿੱਪਣੀ, ਸਿੱਖਾਂ 'ਚ ਭਾਰੀ ਰੋਸ

By  Pardeep Singh June 14th 2022 02:17 PM

ਚੰਡੀਗੜ੍ਹ: ਕਿਰਨ ਬੇਦੀ ਵੱਲੋਂ 'ਫੀਅਰਲੈੱਸ ਗਵਰਨੈਂਸ' ਦੇ ਹਿੰਦੀ ਐਡੀਸ਼ਨ ਦੀ ਕਿਤਾਬ ਲਾਂਚ ਦੌਰਾਨ '12 ਵਜੇ' ਵਾਲੀ ਟਿੱਪਣੀ ਵਿੱਚ ਸਿੱਖਾਂ ਦਾ ਮੁਜ਼ਾਕ ਉਡਾਇਆ ਗਿਆ ਹੈ। ਭਾਜਪਾ ਆਗੂ ਕਿਰਨ ਬੇਦੀ ਦਾ ਕਹਿਣਾ ਹੈ ਕਿ 12 ਵਜੇ ਕਿਤਾਬ ਲਾਂਚ ਕਰਾਂਗੇ ਅਤੇ ਨਾਲ ਹੀ ਕਿਹਾ ਹੈ ਕਿ ਇੱਥੇ ਕੋਈ ਸਿੱਖ ਤਾਂ ਨਹੀਂ ਬੈਠਾ ਅਤੇ ਕਿਹਾ ਹਾਂ ਦੋ ਸਿੱਖ ਬੈਠੇ ਹਨ।

ਕਿਰਨ ਬੇਦੀ ਦੀ ਇਸ ਟਿੱਪਣੀ ਨੂੰ ਲੈ ਕੇ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਗਿਆ ਹੈ।ਟਵਿੱਟਰ ਤੇ ਇੱਕ ਹੋਰ ਉਪਭੋਗਤਾ ਨੇ ਲਿਖਿਆ ਹੈ ਕਿ ਭਾਜਪਾ ਦੀ ਕਿਰਨ ਬੇਦੀ, ਇੱਕ ਸੰਬੋਧਨ ਦੌਰਾਨ, ਸਿੱਖਾਂ 'ਤੇ '12 ਵਜੇ ਜੋਕ' ਕਰਦੀ ਹੈ ਅਤੇ ਇਹ ਵੀ ਕਹਿੰਦੀ ਹੈ ਕਿ "ਕੋਈ ਸਰਦਾਰ ਜੀ ਹੈ। ਇਹ ਉਸਦਾ ਬੌਧਿਕ ਪੱਧਰ ਹੈ।

ਇਸ  ਦੌਰਾਨ ਇਕ ਹੋਰ ਨੇ ਲਿਖਿਆ ਹੈ ਕਿ ਆਪਣੀ ਕਿਤਾਬ ਦੇ ਲਾਂਚ ਮੌਕੇ ਨੇ ਸਿੱਖਾਂ ਬਾਰੇ ਇੱਕ ਹੈਰਾਨ ਕਰਨ ਵਾਲੀ ਅਪਮਾਨਜਨਕ ਟਿੱਪਣੀ ਕੀਤੀ ਹੈ! ਉਸ ਦਾ ਪੱਖਪਾਤੀ ਵਤੀਰਾ ਉਸ ਨੂੰ ਕਿਸੇ ਵੀ ਜਨਤਕ ਅਹੁਦੇ 'ਤੇ ਰਹਿਣ ਦੇ ਅਯੋਗ ਬਣਾਉਂਦਾ ਹੈ! ਕਿਉਂ? ਉਹ ਸਿੱਖਾਂ ਨੂੰ ਬਹੁਤ ਨਫ਼ਰਤ ਕਰਦੇ ਹਨ!

ਇਹ ਵੀ ਪੜ੍ਹੋ:ਮੂੰਗੀ ਦੀ ਫ਼ਸਲ ਨੂੰ ਦਾਣਾ ਨਾ ਪੈਣ ਕਾਰਨ ਕਿਸਾਨ ਨੇ ਵਾਹੀ 4 ਏਕੜ ਫ਼ਸਲ

-PTC News

Related Post