ਕੀਰਤਪੁਰ ਸਾਹਿਬ ਦੇ ਬੁੰਗਾ ਸਾਹਿਬ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਵਿਅਕਤੀਆਂ ਦੀ ਹੋਈ ਮੌਤ

By  Jashan A March 10th 2019 10:43 AM

ਕੀਰਤਪੁਰ ਸਾਹਿਬ ਦੇ ਬੁੰਗਾ ਸਾਹਿਬ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਵਿਅਕਤੀਆਂ ਦੀ ਹੋਈ ਮੌਤ,ਕੀਰਤਪੁਰ ਸਾਹਿਬ: ਆਏ ਦਿਨ ਪੰਜਾਬ 'ਚ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਦੌਰਾਨ ਹੁਣ ਤੱਕ ਅਨੇਕਾਂ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਘਾਟ ਉੱਤਰ ਚੁੱਕੇ ਹਨ।

aci ਕੀਰਤਪੁਰ ਸਾਹਿਬ ਦੇ ਬੁੰਗਾ ਸਾਹਿਬ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਵਿਅਕਤੀਆਂ ਦੀ ਹੋਈ ਮੌਤ

ਅਜਿਹਾ ਹੀ ਇੱਕ ਤਾਜ਼ਾ ਮਾਮਲਾ ਕੀਰਤਪੁਰ ਸਾਹਿਬ ਨਜ਼ਦੀਕ ਪੈਂਦੇ ਕਸਬਾ ਬੁੰਗਾ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਫੋਰਚੂਨਰ ਗੱਡੀ ਵਿੱਚ ਸਵਾਰ ਪੰਜ ਵਿਅਕਤੀ ਜੋ ਹਰਿਆਣਾ ਤੋਂ ਮਨਾਲੀ ਲਈ ਘੁੰਮਣ ਜਾ ਰਹੇ ਸਨ,ਜਦੋਂ ਉਨ੍ਹਾਂ ਦੀ ਫੋਰਚੂਨਰ ਗੱਡੀ ਬੁੰਗਾ ਸਾਹਿਬ ਨਜ਼ਦੀਕ ਪਹੁੰਚੀ ਤਾਂ ਉਨ੍ਹਾਂ ਦੀ ਗੱਡੀ ਕਿਸੇ ਕਾਰਨ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਜਿਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਬਾਕੀ ਤਿੰਨ ਨੇੜੇ ਦੇ ਹਸਪਤਾਲ 'ਚ ਜੇਰੇ ਇਲਾਜ਼ ਹਨ।

ac ਕੀਰਤਪੁਰ ਸਾਹਿਬ ਦੇ ਬੁੰਗਾ ਸਾਹਿਬ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਵਿਅਕਤੀਆਂ ਦੀ ਹੋਈ ਮੌਤ

ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

Related Post