ਭਾਰਤੀ ਰੈਸਲਰ ਬਜਰੰਗ ਪੂਨੀਆ ਨੂੰ ਮਿਲਿਆ ਖੇਡ ਜਗਤ ਦਾ ਸਰਵਉੱਚ ਸਨਮਾਨ

By  Jashan A November 29th 2019 11:20 AM

ਭਾਰਤੀ ਰੈਸਲਰ ਬਜਰੰਗ ਪੂਨੀਆ ਨੂੰ ਮਿਲਿਆ ਖੇਡ ਜਗਤ ਦਾ ਸਰਵਉੱਚ ਸਨਮਾਨ,ਨਵੀਂ ਦਿੱਲੀ: ਭਾਰਤੀ ਰੈਸਲਰ ਬਜਰੰਗ ਪੁਨੀਆ ਨੂੰ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਖੇਡ ਮੰਤਰੀ ਕਿਰਨ ਰਿਜਿਜੂ ਨੇ ਬਜਰੰਗ ਨੂੰ ਸਨਮਾਨਿਤ ਕੀਤਾ। ਤੁਹਾਂਨੂੰ ਦੱਸ ਦੇਈਏ ਕਿ ਇਹ ਐਵਾਰਡ ਖੇਡਾਂ ਦੇ ਖੇਤਰ ਵਿੱਚ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਹੈ ਤੇ ਕੁਸ਼ਤੀ ਦੇ ਖੇਤਰ 'ਚ ਲਗਾਤਾਰ ਚੰਗੇ ਪ੍ਰਦਰਸ਼ਨ ਲਈ 25 ਸਾਲਾ ਪੂਨੀਆ ਨੂੰ ਇਸ ਐਵਾਰਡ ਨਾਲ ਨਵਾਜਿਆ ਗਿਆ ਹੈ।

Bajrang Punia ਦੱਸ ਦਈਏ ਕਿ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ 'ਚ ਰਾਸ਼ਟਰਪਤੀ ਦੇ ਹੱਥੋਂ ਦੇਸ਼ ਦਾ ਸਭ ਤੋਂ ਵੱਡਾ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਪ੍ਰਾਪਤ ਕਰਨਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ।

ਹੋਰ ਪੜ੍ਹੋ: ਤੁਰਕੀ ਦੇ ਇਸਤਾਂਬੁਲ 'ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ

Bajrang Punia 16 ਅਗਸਤ ਨੂੰ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਲਈ ਚੁਣਿਆ ਗਿਆ ਬਜਰੰਗ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਹੱਥੋਂ ਖੇਡ ਰਤਨ ਪ੍ਰਾਪਤ ਕਰਨ ਨਹੀਂ ਆਇਆ ਸੀ। ਦੱਸ ਦੇਈਏ ਕਿ ਉਹ ਕਜ਼ਾਕਿਸਤਾਨ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਰੁੱਝਿਆ ਹੋਇਆ ਸੀ।

-PTC News

Related Post