ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਅਤੇ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ‘ਤੇ ਮਨਾਇਆ ਕਾਲਾ ਦਿਵਸ 

By  Shanker Badra May 26th 2021 07:20 PM

ਦਿੱਲੀ : ਦਿੱਲੀ ਦੀਆਂ ਹੱਦਾਂ ਸਮੇਤ ਦੇਸ਼ ਭਰ 'ਚ ਜਾਰੀ ਕਿਸਾਨ-ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ 7 ਸਾਲ ਪੂਰੇ ਹੋਣ 'ਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਦੇਸ਼ ਭਰ 'ਚ  ਖੇਤੀ ਕਾਨੂੰਨਾਂ, ਬਿਜਲੀ ਸੋਧ ਬਿਲ-2020, ਪਰਾਲੀ ਆਰਡੀਨੈਂਸ ਅਤੇ ਨਵੇਂ ਕਿਰਤ ਕਾਨੂੰਨਾਂ ਖ਼ਿਲਾਫ਼ 'ਕਾਲਾ-ਦਿਵਸ' ਮਨਾਇਆ ਗਿਆ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕੇਂਦਰ-ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਹੋਏ, ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ, ਰੋਸ-ਮਾਰਚ ਕੱਢੇ ਗਏ ਅਤੇ ਘਰਾਂ 'ਤੇ ਕਾਲੇ-ਝੰਡੇ ਲਹਿਰਾਏ ਗਏ।

ਪੜ੍ਹੋ ਹੋਰ ਖ਼ਬਰਾਂ : ਗ੍ਰਿਫ਼ਤਾਰ ਤਾਂ ਉਨ੍ਹਾਂ ਦਾ ਪਿਓ ਵੀ ਨਹੀਂ ਕਰ ਸਕਦਾ ਮੈਨੂੰ : ਰਾਮਦੇਵ

ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣਅਤੇ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ‘ਤੇ ਮਨਾਇਆ ਕਾਲਾ ਦਿਵਸ

ਮਹਾਰਾਸ਼ਟਰ ਦੇ ਨੰਦੂਰਬਾਰ, ਨੰਦੇੜ, ਅਮਰਾਵਤੀ, ਮੁੰਬਈ, ਨਾਗਪੁਰ, ਮੰਗਲੀ, ਪਰਭਨੀ, ਥਾਣੇ, ਬੀੜ, ਸੋਲਾਪੁਰ, ਬੁਲ੍ਹਾਨਾ, ਦਾ ਦੋਸੋੜ, ਨੰਗਰ, ਅਤੇੰਗਾਬਾਦ, ਸਤਾਰਾ, ਪਾਲਗਾਰ, ਜਲਗਾਂਵ 'ਚ ਖੇਤੀ-ਕਾਨੂੰਨਾਂ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਬਿਹਾਰ ਦੇ ਬੇਗੁਸਰਾਏ, ਅਰਵਾਲ, ਦਰਭੰਗਾ, ਸਿਵਾਨ, ਜਹਾਨਾਬਾਦ, ਆਰਾ, ਭੋਜਪੁਰ ਹੋਰ ਥਾਵਾਂ 'ਤੇ ਘਰਾਂ 'ਤੇ ਕਾਲੇ-ਝੰਡੇ ਲਹਿਰਾਏ ਗਏ।ਉੱਤਰ ਪ੍ਰਦੇਸ਼ ਵਿੱਚ ਸੀਤਾਪੁਰ, ਬਨਾਰਸ, ਬਲਿਯਾ, ਮਥੁਰਾ ਸਮੇਤ ਕਾਫੀ ਥਾਵਾਂ 'ਤੇ ਕਿਸਾਨਾਂ ਨੇ ਕੇਂਦਰ-ਸਰਕਾਰ ਖ਼ਿਲਾਫ਼ ਖੇਤੀ-ਕਾਨੂੰਨਾਂ ਦਾ ਵਿਰੋਧ ਪ੍ਰਗਟਾਇਆ।

Kisan Andolan : Farmers celebrated Black Day against agricultural laws In India ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣਅਤੇ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ‘ਤੇ ਮਨਾਇਆ ਕਾਲਾ ਦਿਵਸ

ਤਮਿਲਨਾਡ ਵਿਚ ਸ਼ਿਵਗੱਗਈ, ਕਲਕੁਰੁਚੀ, ਕਤੂਲੁਰ, ਧਰਮਪੁਰੀ, ਤੰਜੌਰ, ਤ੍ਰਿਨੇਲਵੇਲੀ ਕੋਇਮਬਟੂਰ ਕਈ ਥਾਵਾਂ 'ਤੇ ਮੋਰਚੇ ਦਾ ਸਮਰਥਨ ਕੀਤਾ ਗਿਆ। ਰਾਜਸਥਾਨ ਦੇ ਭਰਤਪੁਰ, ਸ੍ਰੀ ਗੰਗਾਨਗਰ, ਹਨੂੰਮਾਨਗੜ੍ਹ ਸਮੇਤ ਕਈ ਥਾਵਾਂ 'ਤੇ ਪ੍ਰਦਰਸ਼ਨ ਹੋਇਆ। ਆਂਧਰਾ ਪ੍ਰਦੇਸ਼ ਵਿੱਚ ਵਿਸ਼ਾਖਾਪਟਨਮ ਅਤੇ ਤੇਲੰਗਾਨਾ ਵਿੱਚ ਹੈਦਰਾਬਾਦ 'ਚ ਵੀ ਰੋਸ-ਮਾਰਚ ਕੱਢੇ ਗਏ। ਉੱਤਰਖੰਡ ਦੇ ਤਰਾਈ ਖੇਤਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਹੁੰਗਾਰਾ ਮਿਲਿਆ।

Kisan Andolan : Farmers celebrated Black Day against agricultural laws In India ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣਅਤੇ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ‘ਤੇ ਮਨਾਇਆ ਕਾਲਾ ਦਿਵਸ

ਪੜ੍ਹੋ ਹੋਰ ਖ਼ਬਰਾਂ : ਨਰਸ ਆਪਣੇ ਬੁਆਏਫ੍ਰੈਂਡ ਨੂੰ ਖੁਸ਼ ਕਰਨ ਲਈ ਹਸਪਤਾਲ 'ਚ ਕਰਦੀ ਸੀ ਇਹ ਘਿਨੌਣੀ ਹਰਕਤ

ਪੰਜਾਬ ਦੇ 80 ਫੀਸਦੀ ਤੋਂ ਵੱਧ ਪਿੰਡਾਂ-ਸ਼ਹਿਰਾਂ 'ਚ ਵਿਰੋਧ-ਪ੍ਰਦਰਸ਼ਨ ਹੋਏ। ਹਰਿਆਣਾ ਦੇ ਅੰਦਰ ਝੱਜਰ ਸੋਨੀਪਤ, ਭੀਵਾਨੀ, ਰੇਵਾੜੀ, ਬਹਾਦੁਰਗੜ੍ਹ, ਰੋਹਤਕ, ਹਿਸਾਰ 'ਚ ਪੁਤਲੇ ਸਾੜੇ ਗਏ।ਉੜੀਸਾ ਦੇ ਰਾਏਗੜ੍ਹ, ਪੱਛਮੀ ਬੰਗਾਲ 'ਚ ਕੋਲਕਾਤਾ, ਜੰਮੂ ਕਸ਼ਮੀਰ ਦਾ ਅਨੰਤਨਾਗ, ਤ੍ਰਿਪੁਰਾ ਅਤੇ ਅਸਾਮ 'ਚ ਵੀ ਵਿਰੋਧ-ਪ੍ਰਦਰਸ਼ਨ ਹੋਏ। ਦਿੱਲੀ ਦੇ ਮੋਰਚਿਆਂ 'ਚ ਬੁੱਧ ਪੂਰਨਿਮਾ ਮਨਾਈ ਗਈ।  ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਖੇਤੀ-ਕਾਨੂੰਨ ਰੱਦ ਕਰਵਾਉਣ ਤੱਕ ਸ਼ਾਂਤਮਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।

-PTCNews

Related Post