ਕਿਸਾਨ ਅੰਦੋਲਨ ਦਾ ਅੱਜ 77ਵਾਂ ਦਿਨ , ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਹੋਵੇਗੀ ਕਿਸਾਨਾਂ ਦੀ ਮੀਟਿੰਗ

By  Shanker Badra February 10th 2021 01:07 PM

Farmers Protest , Farmers Bill 2020 , Kisan Andolan 2020 , ਅੱਜ ਹੋਵੇਗੀ ਕਿਸਾਨਾਂ ਦੀ ਮੀਟਿੰਗਨਵੀਂ ਦਿੱਲੀ : ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ 77ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਅਤੇ ਸਰਕਾਰ ਵਿਚਾਲੇ ਹੁਣ ਤੱਕ 11ਵੇਂ ਗੇੜ ਦੀ ਮੀਟਿੰਗ ਹੋ ਚੁੱਕੀ ਹੈ ਪਰ ਅਜੇ ਤੱਕ ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਇਸ ਦੌਰਾਨ ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਹੁਣ ਅੰਦੋਲਨ ਨੂੰ ਤੇਜ਼ ਕਰਨ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਦੀ ਅੱਜ ਦੁਪਹਿਰ 2 ਵਜੇ ਮੀਟਿੰਗ ਹੋਵੇਗੀ।

ਪੜ੍ਹੋ ਹੋਰ ਖ਼ਬਰਾਂ : ਬਹਿਬਲ ਗੋਲੀਕਾਂਡ ਮਾਮਲੇ 'ਚ ਅਦਾਲਤ ਵੱਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੇ ਜ਼ਮਾਨਤੀ ਵਾਰੰਟ ਜਾਰੀ

Kisan Andolan Today 77th day , Sanyukt Kisan Morcha meeting today ਕਿਸਾਨ ਅੰਦੋਲਨ ਦਾ ਅੱਜ 77ਵਾਂ ਦਿਨ , ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਹੋਵੇਗੀ ਕਿਸਾਨਾਂ ਦੀ ਮੀਟਿੰਗ

ਮਿਲੀ ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਅੱਜ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ।ਇਸ ਮੀਟਿੰਗ 'ਚ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ਜੋ ਵੀ ਫ਼ੈਸਲੇ ਲਏ ਜਾਣਗੇ, ਉਨ੍ਹਾਂ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਸਾਂਝਾ ਕੀਤਾ ਜਾਵੇਗਾ। ਕਈ ਸਰਹੱਦਾਂ 'ਤੇ ਕਿਸਾਨਾਂ ਦੀ ਗਿਣਤੀ 'ਚ ਵਾਧਾ ਦੇਖਿਆ ਜਾ ਰਿਹਾ ਹੈ।

Kisan Andolan Today 77th day , Sanyukt Kisan Morcha meeting today ਕਿਸਾਨ ਅੰਦੋਲਨ ਦਾ ਅੱਜ 77ਵਾਂ ਦਿਨ , ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਹੋਵੇਗੀ ਕਿਸਾਨਾਂ ਦੀ ਮੀਟਿੰਗ

ਇਸ ਤੋਂ ਪਹਿਲਾਂ ਸਰਕਾਰ ਵੱਲੋਂ ਡੇਢ ਸਾਲ ਲਈ ਕਾਨੂੰਨ ਠੰਢੇ ਬਸਤੇ 'ਚ ਪਾਉਣ ਦੀ ਪੇਸ਼ਕਸ਼ ਨੂੰ ਵੀ ਕਿਸਾਨ ਯੂਨੀਅਨ ਠੁਕਰਾ ਚੁੱਕੀਆਂ ਹਨ। 11ਵੀ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਨਵੀਂ ਬੈਠਕ ਦੀ ਕੋਈ ਤਾਰੀਖ਼ ਨਹੀਂ ਮਿੱਥੀ ਗਈ ਸੀ।ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਸਰਕਾਰ ਉੱਪਰ ਦਬਾਅ ਬਣਾਉਣ ਲਈ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਰਣਨੀਤੀ ਬਣਾਈ ਜਾਵੇਗੀ।

Kisan Andolan Today 77th day , Sanyukt Kisan Morcha meeting today ਕਿਸਾਨ ਅੰਦੋਲਨ ਦਾ ਅੱਜ 77ਵਾਂ ਦਿਨ , ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਹੋਵੇਗੀ ਕਿਸਾਨਾਂ ਦੀ ਮੀਟਿੰਗ

ਓਧਰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਬੁੜਾਰੀ 'ਚ ਪੰਜ ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸੁਰਜੀਤ ਉਰਫ ਦੀਪੂ (26), ਸਤਵੀਰ ਸਿੰਘ ਉਰਫ ਸਚਿਨ (32), ਸੰਦੀਪ ਸਿੰਘ (30), ਦਵੇਂਦਰ ਸਿੰਘ (35) ਤੇ ਰਵੀ ਕੁਮਾਰ (24) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਉਨ੍ਹਾਂ 'ਚੋਂ ਤਿੰਨ ਨਹਿਰੂ ਵਿਹਾਰ ਤੇ ਦੋ ਰੋਹਿਨੀ ਦੇ ਰਹਿਣ ਵਾਲੇ ਹਨ।

Kisan Andolan Today 77th day , Sanyukt Kisan Morcha meeting today ਕਿਸਾਨ ਅੰਦੋਲਨ ਦਾ ਅੱਜ 77ਵਾਂ ਦਿਨ , ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਹੋਵੇਗੀ ਕਿਸਾਨਾਂ ਦੀ ਮੀਟਿੰਗ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਦਾ ਇਕ ਹੋਰ ਮੁਲਜ਼ਮ ਇਕਬਾਲ ਸਿੰਘ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ

ਦੱਸ ਦੇਈਏ ਕਿ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਮਲੇ 'ਚ ਪੁਲਿਸ ਨੇ ਸੋਮਵਾਰ ਰਾਤ ਅਦਾਕਾਰ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਸੀ। ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਮੁੱਖ ਮੁਲਜ਼ਮ ਦੀਪ ਸਿੱਧੂ 26 ਜਨਵਰੀ ਤੋਂ ਫਰਾਰ ਸੀ। ਹਾਲਾਂਕਿ ਦੀਪ ਤੋਂ ਇਲਾਵਾ, ਸਾਬਕਾ ਗੈਂਗਸਟਰ ਲੱਖਾ ਸਿਧਾਣਾ ਅਤੇ ਜੁਗਰਾਜ, ਜਿਨ੍ਹਾਂ ਨੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਸੀ , ਅਜੇ ਵੀ ਗਾਇਬ ਹਨ।

-PTCNews

Related Post