ਸਿੰਘੂ ਬਾਰਡਰ 'ਤੇ ਖੁੱਲ੍ਹਿਆ ਕਿਸਾਨ-ਮਜ਼ਦੂਰ ਏਕਤਾ ਹਸਪਤਾਲ, 24 ਘੰਟੇ ਐਮਰਜੈਂਸੀ ਸੇਵਾਵਾਂ

By  Shanker Badra January 14th 2021 05:31 PM

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 50ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਕੜਾਕੇ ਦੀ ਹੱਡ ਠਾਰਵੀਂ ਠੰਢ 'ਚ ਵੀ ਲੱਖਾਂ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਡਟੇ ਹੋਏ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ 'ਤੇ ਬੈਠੇ ਕਿਸਾਨਾਂ 'ਤੇ ਠੰਡ ਵੀ ਭਾਰੀ ਪੈ ਰਹੀ ਹੈ।

ਪੜ੍ਹੋ ਹੋਰ ਖ਼ਬਰਾਂ : ਬੱਬੂ ਮਾਨ ਦੀ ਸਪੀਚ ਨੇ ਹਿਲਾਇਆ ਦਿੱਲੀ ਦਾ ਤਖ਼ਤ ,ਨੌਜਵਾਨਾਂ 'ਚ ਭਰਿਆ ਜੋਸ਼

Kisan-Mazdoor Ekta Hospital opened at Singhu Border , 24 hour emergency services ਸਿੰਘੂ ਬਾਰਡਰ 'ਤੇ ਖੁੱਲ੍ਹਿਆ ਕਿਸਾਨ-ਮਜ਼ਦੂਰ ਏਕਤਾ ਹਸਪਤਾਲ,  24 ਘੰਟੇ ਐਮਰਜੈਂਸੀ ਸੇਵਾਵਾਂ

ਦਿੱਲੀ ਦੇ ਸਿੰਘੂ ਬਾਰਡਰ ,ਗਾਜ਼ੀਪੁਰ ਅਤੇਟਿਕਰੀ ਬਾਰਡਰ 'ਤੇ ਡਟੇ ਕਿਸਾਨਾਂ ਲਈ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀ ਹਨ। ਜਿੱਥੇ ਪਹਿਲਾਂ ਕਿਸਾਨਾਂ ਦੇ ਸਿਹਤ ਦੀ ਦੇਖਭਾਲ ਲਈ ਡਾਕਟਰ ਮੌਜੂਦ ਹਨ ,ਓਥੇ ਹੀ ਹੁਣ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਦੇਖਭਾਲ ਲਈ ਮਲਟੀ ਸਪੈਸ਼ਲਿਟੀ ਮੇਕਸ਼ਿਫਟ ਹਸਪਤਾਲ ਵੀ ਤਿਆਰ ਹੋ ਗਿਆ ਹੈ। ਪੰਜਾਬ ਦੀ ਇੱਕ ਐੱਨ.ਜੀ.ਓ. ਵੱਲੋਂ ਕਿਸਾਨਾਂ ਦੀ ਸੇਵਾ ਲਈ ਇਸ ਮੇਕਸ਼ਿਫਟ ਹਸਪਤਾਲ ਨੂੰ ਸਿੰਘੂ ਬਾਰਡਰ ਦੇ ਵਿਚਾਲੇ ਖੋਲ੍ਹਿਆ ਗਿਆ ਹੈ।

Kisan-Mazdoor Ekta Hospital opened at Singhu Border , 24 hour emergency services ਸਿੰਘੂ ਬਾਰਡਰ 'ਤੇ ਖੁੱਲ੍ਹਿਆ ਕਿਸਾਨ-ਮਜ਼ਦੂਰ ਏਕਤਾ ਹਸਪਤਾਲ,  24 ਘੰਟੇ ਐਮਰਜੈਂਸੀ ਸੇਵਾਵਾਂ

Singhu Border Hospital : ਇਹ ਹਸਪਤਾਲ ਆਕਸੀਜਨ ਸਿਲੰਡਰ ਤੋਂ ਲੈ ਕੇ ਮਾਨਿਟਰਿੰਗ ਮਸ਼ੀਨ, ਈ.ਸੀ.ਜੀ. ਮਸ਼ੀਨ ਅਤੇ ਦੂਜੀ ਆਧੁਨਿਕ ਮਸ਼ੀਨਾਂ ਨਾਲ ਲੈਸ ਹੈ। ਇਸ ਹਸਪਤਾਲ ਦੀ ਸਮਰੱਥਾ 8 ਬੈੱਡ ਦੀ ਹੈ, ਜਿੱਥੇ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਜਾਂਦਾ  ਹੈ। ਇਸ ਹਸਪਤਾਲ ਦੇ ਨਾਲ ਇੱਕ ਮੈਡੀਕਲ ਸਟੋਰ ਵੀ ਬਣਾਇਆ ਗਿਆ ਹੈ, ਜਿੱਥੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਮੁਤਾਬਕ ਮੁਫ਼ਤ ਦਵਾਈਆਂ ਵੀ ਦਿੱਤੀ ਜਾਂਦੀਆਂ ਹਨ।

Kisan-Mazdoor Ekta Hospital opened at Singhu Border , 24 hour emergency services ਸਿੰਘੂ ਬਾਰਡਰ 'ਤੇ ਖੁੱਲ੍ਹਿਆ ਕਿਸਾਨ-ਮਜ਼ਦੂਰ ਏਕਤਾ ਹਸਪਤਾਲ,  24 ਘੰਟੇ ਐਮਰਜੈਂਸੀ ਸੇਵਾਵਾਂ

Kisan-Mazdoor Ekta Hospital : ਇਸ ਹਸਪਤਾਲ ਵਿੱਚ ਸੀਨੀਅਰ ਡਾਕਟਰ ਤੋਂ ਇਲਾਵਾ ਫਿਜ਼ਿਓਥੈਰੇਪਿਸਟ ਅਤੇ ਮੈਡੀਕਲ, ਪੈਰਾਮੈਡੀਕਲ ਸਟਾਫ ਵੀ ਨਿਯੁਕਤ ਕੀਤਾ ਗਿਆ ਹੈ। ਇਸ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਪੈਰਾਮੈਡੀਕਲ ਸਟਾਫ ਰਫੀਕ ਦਾ ਕਹਿਣਾ ਹੈ ਕਿ  ਇਸ ਹਸਪਤਾਲ ਵਿੱਚ ਈ.ਸੀ.ਜੀ. ਤੋਂ ਲੈ ਕੇ ਬਲੱਡ ਪ੍ਰੈਸ਼ਰ, ਸ਼ੁਗਰ, ਫਿਜ਼ਿਓਥੈਰੇਪਿਸਟ, ਆਕਸੀਜਨ ਮਾਨਿਟਰਿੰਗ ਮਸ਼ੀਨ ਤੋਂ ਲੈ ਕੇ ਹਰ ਸਹੂਲਤ ਦਿੱਤੀ ਗਈ ਹੈ। ਜਿੱਥੇ ਹਰ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਜ਼ਰੂਰਤ ਵਿੱਚ ਇਸਤੇਮਾਲ ਹੋਣ ਵਾਲੀ ਹਰ ਦਵਾਈ ਸਾਡੇ ਕੋਲ ਮੌਜੂਦ ਹੈ।

ਪੜ੍ਹੋ ਹੋਰ ਖ਼ਬਰਾਂ : ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੋਣਕਾਂ , ਸੰਗਤਾਂ ਦਾ ਆਇਆ ਹੜ

Kisan-Mazdoor Ekta Hospital opened at Singhu Border , 24 hour emergency services ਸਿੰਘੂ ਬਾਰਡਰ 'ਤੇ ਖੁੱਲ੍ਹਿਆ ਕਿਸਾਨ-ਮਜ਼ਦੂਰ ਏਕਤਾ ਹਸਪਤਾਲ,  24 ਘੰਟੇ ਐਮਰਜੈਂਸੀ ਸੇਵਾਵਾਂ

Singhu Border Hospital : ਡਾ. ਆਰ.ਕੇ. ਸ਼ਰਮਾ ਦਾ ਕਹਿਣਾ ਹੈ ਕਿ ਅਜਿਹਾ ਹਸਪਤਾਲ ਸਿੰਘੂ ਬਾਰਡਰ 'ਤੇ ਪਹਿਲੀ ਵਾਰ ਬਣਾਇਆ ਗਿਆ ਹੈ, ਜਿੱਥੇ ਐਮਰਜੈਂਸੀ ਵਿੱਚ ਮਰੀਜ਼ਾਂ ਦਾ ਟਰੀਟਮੈਂਟ ਕੀਤਾ ਜਾਂਦਾ ਹੈ। ਡਾਕਟਰਾਂ ਮੁਤਾਬਕ ਠੰਡ ਕਾਰਨ ਬਜ਼ੁਰਗਾਂ ਨੂੰ ਚੱਕਰ ਆਉਣੇ, ਬਲੱਡ ਪ੍ਰੈਸ਼ਰ, ਸ਼ੁਗਰ, ਠੰਡ ਨਾਲ ਹੋਣ ਵਾਲੀਆਂ ਦੂਜੀਆਂ ਬੀਮਾਰੀਆਂ ਵੱਧ ਰਹੀ ਹਨ। ਇਨ੍ਹਾਂ ਲਈ ਇਹ ਹਸਪਤਾਲ 24 ਘੰਟੇ ਖੁੱਲ੍ਹਾ ਰਹਿੰਦਾ ਹੈ ਤੇ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ।

Kisan-Mazdoor Ekta Hospital । Singhu Border । Singhu Border Hospital

-PTCNews

Related Post