ਪੁਲਿਸ ਨੇ ਕਿਸਾਨਾਂ ਅੱਗੇ ਟੇਕੇ ਗੋਡੇ, ਹੁਣ ਬਿਨ੍ਹਾਂ ਰੁਕਾਵਟ ਹੋਵੇਗੀ ਕਿਸਾਨਾਂ ਦੀ ਟਰੈਕਟਰ ਪਰੇਡ

By  Shanker Badra January 23rd 2021 06:52 PM -- Updated: January 23rd 2021 07:09 PM

ਪੁਲਿਸ ਨੇ ਕਿਸਾਨਾਂ ਅੱਗੇ ਟੇਕੇ ਗੋਡੇ, ਹੁਣ ਬਿਨ੍ਹਾਂ ਰੁਕਾਵਟ ਹੋਵੇਗੀ ਕਿਸਾਨਾਂ ਦੀ ਟਰੈਕਟਰ ਪਰੇਡ :ਨਵੀ ਦਿੱਲੀ : 26 ਜਨਵਰੀ ਨੂੰ ਦਿੱਲੀ 'ਚ ਕਿਸਾਨਾਂ ਦੀ ਹੋਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਅੱਜ ਫ਼ਿਰ ਕਿਸਾਨ ਜਥੇਬੰਦੀਆਂ ਦੀ ਦਿੱਲੀ ਪੁਲਿਸ ਨਾਲ ਮੀਟਿੰਗ ਹੋਈ ਹੈ। ਇਸ ਮੀਟਿੰਗ ਦੌਰਾਨ ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇਟਰੈਕਟਰ ਪਰੇਡ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਕਿਸਾਨ ਆਗੂ ਯੋਗਿੰਦਰ ਯਾਦਵ ਨੇ ਕਿਹਾ ਕਿ ਸਾਰੇ ਬੈਰੀਕੇਡ ਪੁਲਿਸ ਹਟਾਉਣ ਲਈ ਰਾਜ਼ੀ ਹੋ ਗਈ ਹੈ ,ਜਿਸ ਨੂੰ ਕਿਸਾਨ ਆਗੂਆਂ ਨੇ ਵੱਡੀ ਜਿੱਤ ਦੱਸਿਆ ਹੈ।

ਪੜ੍ਹੋ ਹੋਰ ਖ਼ਬਰਾਂ : 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਪੰਜਾਬ ਤੋਂ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ ਦਿੱਲੀ ਲਈ ਹੋਇਆ ਰਵਾਨਾ

ਇਸ ਦੌਰਾਨ ਪ੍ਰੈਸ ਕਾਨਫਰੰਸ ਕਰਦਿਆਂ ਕਿਸਾਨ ਆਗੂ ਯੋਗਿਦਰ ਯਾਦਵ ਨੇ ਕਿਹਾ ਹੈ ਕਿ ਟਰੈਕਟਰ ਪਰੇਡ ਦੇ ਰੂਟ ਪਲਾਨ ਨੂੰ ਲੈ ਕੇ ਅੱਜ ਦਿੱਲੀ ਪੁਲਿਸ ਅਤੇ ਕਿਸਾਨਾਂ ਵਿਚਾਲੇ ਸਾਰੀਆਂ ਗੱਲਾਂ 'ਤੇ ਸਹਿਮਤੀ ਬਣ ਗਈ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਬਾਹਰੀ ਰਿੰਗ ਰੋਡ 'ਤੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸਾਡੀ ਪਰੇਡ ਵਿੱਚ ਕੋਈ ਹਿੰਸਾ ਨਹੀ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੂਰੀ ਪਰੇਡ ਵਿੱਚ ਅਨੁਸ਼ਾਸਨ ਬਣਾ ਕੇ ਰੱਖਣ।ਉਨ੍ਹਾਂ ਨੇ ਦੱਸਿਆ ਕਿ ਸਾਡੀ ਪਰੇਡ ਵਿੱਚ ਕੋਈ ਹਿੰਸਾ ਨਹੀ ਹੋਵੇਗੀ।

Kisan Tractor Parad Permission granted by Delhi Police for the 26 January Republic Day ਪੁਲਿਸ ਨੇ ਕਿਸਾਨਾਂ ਅੱਗੇ ਟੇਕੇ ਗੋਡੇ , ਹੁਣ ਬਿਨ੍ਹਾਂ ਰੁਕਾਵਟ ਹੋਵੇਗੀ ਕਿਸਾਨਾਂ ਦੀ ਟਰੈਕਟਰ ਪਰੇਡ

ਉਨ੍ਹਾਂ ਕਿਹਾ ਕਿ ਟਰੈਕਟਰ ਪਰੇਡ ਦੇ ਰੂਟ ਵਿੱਚ ਕੁਝ ਬਦਲਾਅ ਕਰ ਕੀਤੇ ਗਏ ਹਨ ਤੇ ਪੂਰਾ ਰੂਟ ਪਲਾਨ ਐਤਵਾਰ ਨੂੰ ਜਾਰੀ ਕਰ ਦਿੱਤਾ ਜਾਵੇਗਾ ਤੇ ਪੰਜ ਰੂਟਾਂ ’ਤੇ ਟਰੈਕਟਰ ਪਰੇਡ ਹੋਵੇਗੀ। ਕਿਸਾਨ ਆਗੂਆਂ ਨੇ ਅਪੀਲ ਕੀਤੀ ਹੈ ਕਿ ਕਿਸਾਨ ਟਰੈਕਟਰਾਂ 'ਤੇ ਕਿਸਾਨਾਂ ਦੀ ਹਾਲਾਤ ਨੂੰ ਦਰਸ਼ਾਉਂਦੀਆਂ ਹੋਈਆਂ ਝਾਂਕੀਆਂ ਕੱਢਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨੇ ਟਰੈਕਟਰ ਦਿੱਲੀ ਆਉਣਗੇ, ਉਹ ਸਾਰੇ ਪਰੇਡ ਵਿੱਚ ਸ਼ਾਮਿਲ ਹੋਣਗੇ। ਇਸ ਪਰੇਡ ਦਾ ਕੋਈ ਇੱਕ ਰੂਟ ਨਹੀਂ ਹੋਵੇਗਾ।

Kisan Tractor Parad Permission granted by Delhi Police for the 26 January Republic Day ਪੁਲਿਸ ਨੇ ਕਿਸਾਨਾਂ ਅੱਗੇ ਟੇਕੇ ਗੋਡੇ , ਹੁਣ ਬਿਨ੍ਹਾਂ ਰੁਕਾਵਟ ਹੋਵੇਗੀ ਕਿਸਾਨਾਂ ਦੀ ਟਰੈਕਟਰ ਪਰੇਡ

Kisan Tractor Parad : ਯੋਗਿੰਦਰ ਯਾਦਵ ਨੇ ਕਿਹਾ ਟਰੈਕਟਰ ਪਰੇਡ ਲਈ ਟਾਇਮ ਦੀ ਕੋਈ ਲਿਮਿਟ ਨਹੀਂ ਹੈ ਅਤੇ ਨਾਂ ਹੀਟਰੈਕਟਰਾਂ ਦੀ ਗਿਣਤੀ 'ਤੇ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਰੂਟ ਵਿੱਚ ਜਿੱਥੇ-ਜਿੱਥੇ ਸਾਡੇ ਮੋਰਚੇ ਹਨ, ਉੱਥੋਂ ਹੀ ਉਹ ਅੱਗੇ ਵਧਣਗੇ ਤੇ ਬੈਰੀਕੇਡ  ਖੋਲ੍ਹ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਰੀਬ 100 ਕਿਲੋਮੀਟਰ ਤੱਕ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਜਾਵੇਗੀ। ਜਿਸ ਤੋਂ ਬਾਅਦ ਸਾਰੇ ਕਿਸਾਨ ਬਾਰਡਰਾਂ ਕਿਸਾਨ ਅੰਦੋਲਨ ਵਿੱਚ ਵਾਪਸ ਆਉਣਗੇ।

Kisan Tractor Parad Permission granted by Delhi Police for the 26 January Republic Day ਪੁਲਿਸ ਨੇ ਕਿਸਾਨਾਂ ਅੱਗੇ ਟੇਕੇ ਗੋਡੇ , ਹੁਣ ਬਿਨ੍ਹਾਂ ਰੁਕਾਵਟ ਹੋਵੇਗੀ ਕਿਸਾਨਾਂ ਦੀ ਟਰੈਕਟਰ ਪਰੇਡ

ਪੜ੍ਹੋ ਹੋਰ ਖ਼ਬਰਾਂ : 11ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ , ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ

ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਹੁਣ ਤੱਕ 11ਵੇਂ ਗੇੜ ਦੀ ਗੱਲਬਾਤ ਹੋ ਚੁੱਕੀ ਹੈ ਪਰ ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਕਿਸਾਨ ਇੱਕ ਵਾਰ ਮੁੜ ਤੋਂ ਸਰਕਾਰ ਦੀ ਪ੍ਰਪੋਜਲ 'ਤੇ ਵਿਚਾਰ ਕਰ ਲੈਣ ਪਰ ਕਿਸਾਨਾਂ ਨੇ ਸਾਫ਼ ਮਨ੍ਹਾ ਕਰ ਦਿੱਤਾ ਹੈ। ਤੋਮਰ ਨੇ ਕਿਹਾ ਕਿ ਅਸੀਂ ਜੋ ਪ੍ਰਸਤਾਵ ਦਿੱਤਾ ਹੈ ਉਹ ਤੁਹਾਡੇ ਹਿੱਤ ਲਈ ਹੈ। ਅਸੀਂ ਇਸ ਤੋਂ ਬਿਹਤਰ ਕੁੱਝ ਨਹੀਂ ਕਰ ਸਕਦੇ।

Kisan Tractor Parad । Farmers Protest ।, Farmers Bill 2020

-PTCNews

Related Post