ਕਾਰਤਿਕ ਤੇ ਧੋਨੀ ਦੇ ਧੁਰੰਦਰ ਆਹਮੋ ਸਾਹਮਣੇ

By  Jagroop Kaur October 7th 2020 03:47 PM

ਇਕ ਲੰਬੇ ਅਰਸੇ ਤੋਂ ਬਾਅਦ ਖੇਡ ਦੇ ਮੈਦਾਨ 'ਚ ਉਤਰੇ ਮਹਿੰਦਰ ਸਿੰਘ ਧੋਨੀ ਫਾਰਮ 'ਚ ਪਰਤ ਚੁੱਕੇ ਹਨ। ਅੱਜ ਯਾਨੀ ਹੋਣ ਵਾਲੇ ਕ੍ਰਿਕਟ ਮੁਕਾਬਲੇ ਵਿਚ ਫਾਰਮ ਭਾਲ ਰਹੇ ਦਿਨੇਸ਼ ਕਾਰਤਿਕ ਦੇ ਕੋਲਕਾਤਾ ਨਾਈਟ ਰਾਈਡਰਜ਼ ਦੀ ਚੁਣੌਤੀ ਹੋਵੇਗੀ। ਕੋਲਕਾਤਾ ਦੀ ਟੀਮ 4 ਮੈਚਾਂ ਚੋਂ 2 'ਤੇ ਜਿੱਤ ਤੇ 2 ਹਾਰਾਂ ਨਾਲ 4 ਅੰਕ ਹਾਸਲ ਕਰਕੇ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਹੈ, ਜਦੋਂਕਿ ਚੇਨਈ ਸੁਪਰ ਕਿੰਗਜ਼ ਦੀ ਟੀਮ ਦੇ ਵੀ 5 ਮੈਚਾਂ ਵਿਚੋਂ 2 ਜਿੱਤਾਂ ਅਤੇ 3 ਹਾਰਾਂ ਦੇ ਨਾਲ 4 ਅੰਕ ਹਨ ਪਰ ਉਹ ਨੈਟ ਰਨ ਰੇਟ ਦੇ ਆਧਾਰ 'ਤੇ 6ਵੇਂ ਸਥਾਨ 'ਤੇ ਹੈ। ਇਸ ਮੁਕਾਬਲੇ ਵਿਚ ਜਿੱਤਣ ਵਾਲੀ ਟੀਮ ਦੀ ਸਥਿਤੀ ਵਿਚ ਸੁਧਾਰ ਹੋਵੇਗਾ।

KKR vs CSK, CSK vs KKR, Karthik vs Dhoni

ਚੇਨਈ ਨੇ ਆਬੂਧਾਬੀ 'ਚ ਟੂਰਨਾਮੈਂਟ ਦੇ ਉਦਘਾਟਨੀ ਮੈਚ 'ਚ ਮੁੰਬਈ ਇੰਡੀਅਨਜ਼ ਨੂੰ ਹਰਾਇਆ ਸੀ ਪਰ ਫਿਰ ਉਸ ਨੂੰ ਸ਼ਾਰਜਾਹ ਵਿਚ ਰਾਜਸਥਾਨ ਤੋਂ, ਦੁਬਈ ਵਿਚ ਦਿੱਲੀ ਕੈਪੀਟਲਸ ਤੋਂ ਅਤੇ ਦੁਬਈ ਵਿਚ ਸਨਰਾਈਜ਼ਰਸ ਹੈਦਰਾਬਾਦ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੇਨਈ ਨੇ ਲਗਾਤਾਰ 3 ਹਾਰਾਂ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਦੁਬਈ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਕੋਲਕਾਤਾ ਨੂੰ ਆਬੂਧਾਬੀ ਵਿਚ ਆਪਣੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੋਲਕਾਤਾ ਨੇ ਫਿਰ ਆਬੂਧਾਬੀ ਵਿਚ ਹੈਦਰਾਬਾਦ ਅਤੇ ਦੁਬਈ ਵਿਚ ਰਾਜਸਥਾਨ ਨੂੰ ਹਰਾਇਆ ਸੀ ਪਰ ਆਪਣੇ ਪਿਛਲੇ ਮੁਕਾਬਲੇ ਵਿਚ ਕੋਲਕਾਤਾ ਨੂੰ ਦਿੱਲੀ ਕੈਪੀਟਲਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।BCCI looking at IPL 2020 between Sept 26 and Nov 8 - Exchange4media

ਕੋਲਕਾਤਾ ਦਾ ਆਈ.ਪੀ.ਐਲ. ਦੇ ਮੌਜੂਦਾ ਸੈਸ਼ਨ ਵਿਚ ਚੇਨਈ ਨਾਲ ਪਹਿਲੀ ਵਾਰ ਮੁਕਾਬਲਾ ਹੋਣ ਜਾ ਰਿਹਾ ਹੈ ਅਤੇ ਵਿਕਟਕੀਪਰ ਬੱਲੇਬਾਜ਼ਾਂ ਦੀ ਕਪਤਾਨੀ ਵਾਲੀਆਂ ਦੋਵੇਂ ਟੀਮਾਂ ਜਿੱਤ ਲਈ ਪੂਰਾ ਜ਼ੋਰ ਲਾਉਣਗੀਆਂ। ਚੇਨਈ ਨੇ ਆਪਣੇ ਪਿਛਲੇ ਮੁਕਬਲੇ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਪੰਜਾਬ ਨੇ 178 ਦੋੜਾਂ ਦਾ ਚੁਣੌਤੀ ਪੂਰਨ ਸਕੋਰ ਬਣਾਹਿਆ ਸੀ ਪਰ ਚੇਨਈ ਨੇ 17.4 ਓਵਰਾਂ ਵਿਚ ਹੀ ਬਿਨਾਂ ਕੋਈ ਵਿਕਟ ਗੁਆਏ 181 ਦੌੜਾਂ ਬਣਾ ਕੇ ਆਸਾਨ ਜਿੱਤ ਆਪਣੇ ਨਾਂ ਕੀਤੀ ਸੀ।

ipl 2020

ਕੋਲਕਾਤਾ ਦੀ ਗੱਲ ਕੀਤੀ ਜਾਵੇ ਤਾਂ ਰਾਹਤ ਦੀ ਗੱਲ ਇਹ ਹੈ ਕਿ ਉਸ ਨੂੰ ਭਾਵੇਂ ਵੱਡੇ ਸਕੋਰ ਵਾਲੇ ਮੁਕਾਬਲੇ ਵਿਚ ਦਿੱਲੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਨੇ ਦਿੱਲੀ ਦੀਆਂ 228 ਦੌੜਾਂ ਦੇ ਜਵਾਬ ਵਿਚ 210 ਦੌੜਾਂ ਬਣਾਈਆਂ ਸਨ। ਨਿਤਿਸ਼ ਰਾਣਾ (58) ਨੂੰ ਛੱਡ ਕੇ ਕੋਲਕਾਤਾ ਦੇ ਚੋਟੀ ਕ੍ਰਮ ਨੇ ਇਸ ਮੈਚ ਵਿਚ ਨਿਰਾਸ਼ ਕੀਤਾ ਸੀ ਪਰ ਇਯੋਨ ਮੋਰਗਨ ਨੇ 44 ਅਤੇ ਰਾਹੁਲ ਤ੍ਰਿਪਾਠੀ ਨੇ 36 ਦੋੜਾਂ ਬਣਾ ਕੇ ਮੁਕਾਬਲੇ ਨੂੰ ਨੇੜਲਾ ਬਣਾਇਆ ਸੀ। ਕੋਲਕਾਤਾ ਦੇ ਚੋਟੀ ਕ੍ਰਮ ਅਤੇ ਖ਼ਾਸ ਤੌਰ 'ਤੇ ਕਪਤਾਨ ਕਾਰਤਿਕ ਨੂੰ ਫਾਰਮ ਵਿਚ ਵਾਪਸੀ ਕਰਨੀ ਪਵੇਗੀ ਉਦੋਂ ਜਾ ਕੇ ਉਹ ਚੇਨਈ ਵਿਰੁੱਧ ਜਿੱਤ ਦੀ ਉਮੀਦ ਕਰ ਸਕਣਗੇ।

Related Post