Tokyo Paralympics: ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ਵਿਚ ਜਿੱਤਿਆ ਸੋਨ ਤਗਮਾ

By  Riya Bawa September 5th 2021 11:10 AM -- Updated: September 5th 2021 11:14 AM

Tokyo Paralympics: ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤੀ ਖਿਡਾਰੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਅੱਜ ਸਵੇਰੇ ਖਿਡਾਰੀਆਂ ਨੇ ਭਾਰਤ ਦੀ ਝੋਲੀ ਵਿੱਚ ਦੋ ਮੈਡਲ ਪਾਏ ਹਨ। ਬੈਡਮਿੰਟਨ ਪੁਰਸ਼ ਸਿੰਗਲਜ਼ ਐਸਐਚ 6 ਦੇ ਮੈਚ ਵਿੱਚ ਕ੍ਰਿਸ਼ਨਾ ਨਾਗਰ ਨੇ ਕਾਈ ਮਾਨ ਚੁ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਜਦੋਂ ਕਿ ਨੋਇਡਾ ਦੇ ਡੀਐਮ ਸੁਹਾਸ ਐਲ. ਯਥੀਰਾਜ ਨੇ ਬੈਡਮਿੰਟਨ ਪੁਰਸ਼ ਸਿੰਗਲਜ਼ SL4 ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਦੱਸ ਦੇਈਏ ਕਿ ਭਾਰਤ ਨੇ ਟੋਕੀਓ ਪੈਰਾਲਿੰਪਿਕਸ ਵਿੱਚ ਹੁਣ ਤੱਕ ਪੰਜ ਸੋਨ ਤਮਗੇ ਜਿੱਤੇ ਹਨ।

ਬੈਡਮਿੰਟਨ ਵਿੱਚ ਸੋਨ ਤਗਮਾ ਜਿੱਤਣ ਵਾਲੇ ਕ੍ਰਿਸ਼ਨਾ ਨਗਰ ਦੇ ਪਿਤਾ ਸੁਨੀਲ ਨਾਗਰ ਨੇ ਕਿਹਾ ਕਿ ਉਸਨੇ ਉਹ ਕੀਤਾ ਹੈ ਜਿਸਦਾ ਅਸੀਂ ਸੁਪਨੇ ਦੇਖਦੇ ਸੀ। ਇਹ ਮੇਰੇ ਲਈ ਖੁਸ਼ੀ ਦਾ ਪਲ ਹੈ ਪੂਰੇ ਦੇਸ਼ ਨੂੰ ਉਸ 'ਤੇ ਮਾਣ ਹੈ। ਸਾਨੂੰ ਬਹੁਤ ਉਮੀਦ ਸੀ ਕਿ ਉਹ ਸੋਨ ਤਮਗਾ ਜਿੱਤ ਲਵੇਗਾ। ਪੈਰਾ-ਬੈਡਮਿੰਟਨ ਖਿਡਾਰੀ ਕ੍ਰਿਸ਼ਨਾ ਨਾਗਰ ਦੇ ਟੋਕੀਓ ਪੈਰਾਲੰਪਿਕਸ ਵਿਚ ਸੋਨ ਤਗਮਾ ਜਿੱਤਣ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਇਹ ਇਕ ਸ਼ਾਨਦਾਰ ਪ੍ਰਾਪਤੀ ਹੈ ਸਾਨੂੰ ਬਹੁਤ ਮਾਣ ਹੈ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਪੈਰਾ-ਬੈਡਮਿੰਟਨ ਖਿਡਾਰੀ ਕ੍ਰਿਸ਼ਨਾ ਨਾਗਰ ਦਾ ਇਤਿਹਾਸਕ ਪ੍ਰਦਰਸ਼ਨ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਾਡੇ ਬੈਡਮਿੰਟਨ ਖਿਡਾਰੀਆਂ ਨੂੰ ਟੋਕੀਓ ਪੈਰਾਲੰਪਿਕਸ ਵਿਚ ਉੱਤਮ ਪ੍ਰਦਰਸ਼ਨ ਕਰਦੇ ਹੋਏ ਵੇਖ ਕੇ ਖ਼ੁਸ਼ ਹਾਂ। ਭਾਰਤ ਨੇ ਪੈਰਾਲੰਪਿਕ ਖੇਡਾਂ 2020 ਵਿਚ ਹੁਣ ਤੱਕ 19 ਤਗਮੇ ਜਿੱਤੇ ਹਨ।

-PTC News

Related Post