ਲਾਡੀ ਸ਼ੇਰੋਵਾਲੀਆਂ ਖਿਲਾਫ ਮਾਮਲਾ ਦਰਜ ਕਰਨ ਵਾਲੇ ਥਾਣੇਦਾਰ ਪਰਮਿੰਦਰ ਬਾਜਵਾ ਨੂੰ ਮਿਲੀ ਜ਼ਮਾਨਤ

By  Shanker Badra May 29th 2018 05:04 PM -- Updated: May 29th 2018 05:07 PM

ਲਾਡੀ ਸ਼ੇਰੋਵਾਲੀਆਂ ਖਿਲਾਫ ਮਾਮਲਾ ਦਰਜ ਕਰਨ ਵਾਲੇ ਥਾਣੇਦਾਰ ਪਰਮਿੰਦਰ ਬਾਜਵਾ ਨੂੰ ਮਿਲੀ ਜ਼ਮਾਨਤ:ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ 'ਤੇ ਕੇਸ ਦਰਜ ਕਰਨ ਵਾਲੇ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਨੂੰ ਅੱਜ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ।laddi sherowalia punjab FIR Inspector Parminder Bajwa bailਬੀਤੀ 11 ਮਈ ਨੂੰ ਜਲੰਧਰ ਪੁਲਿਸ ਨੇ ਅਦਾਲਤ ਦੇ ਬਾਹਰੋਂ ਪਰਮਿੰਦਰ ਬਾਜਵਾ ਨੂੰ ਗ੍ਰਿਫਤਾਰ ਕੀਤਾ ਸੀ।ਥਾਣੇਦਾਰ ਬਾਜਵਾ ਖਿਲਾਫ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ 'ਚ ਅੜਿੱਕਾ ਪਾਉਣ ਦੀ ਆਈ.ਪੀ.ਸੀ. ਧਾਰਾ 353/186 ਅਤੇ ਹਥਿਆਰ ਲੈ ਕੇ ਡਰਾਉਣ-ਧਮਕਾਉਣ ਦੀ ਧਾਰਾ 27/54 ਹੇਠ ਮੁਕੱਦਮਾ ਦਰਜ ਕੀਤਾ ਗਿਆ ਸੀ।laddi sherowalia punjab FIR Inspector Parminder Bajwa bailਪਰਮਿੰਦਰ ਬਾਜਵਾ ਪਿਛਲੇ 9 ਦਿਨਾਂ ਤੋਂ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ‘ਚ ਦਾਖਲ ਹੈ।ਇਕ ਰਿਪੋਰਟ ਮੁਤਾਬਕ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਦਾ ਡੋਪ ਟੈਸਟ ਨੈਗੇਟਿਵ ਆਇਆ ਹੈ।ਉਸ ਦਾ ਇਲਾਜ ਕਰ ਰਹੇ ਡਾਕਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ।laddi sherowalia punjab FIR Inspector Parminder Bajwa bailਜ਼ਿਕਰਯੋਗ ਹੈ ਕਿ ਮਹਿਤਪੁਰ ਦੇ ਐੱਸ.ਐੱਚ.ਓ. ਹੁੰਦਿਆ ਪਰਮਿੰਦਰ ਸਿੰਘ ਬਾਜਵਾ ਨੇ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਵਿਰੁੱਧ ਮਾਈਨਿੰਗ (ਖਣਨ) ਦੇ ਮਾਮਲੇ ਸਬੰਧੀ ਐੱਫ.ਆਈ.ਆਰ. ਦਰਜ ਕਰ ਦਿੱਤੀ ਸੀ,ਜਿਸ ਨਾਲ ਕਾਂਗਰਸ ਕਸੂਤੀ ਸਥਿਤੀ ‘ਚ ਫਸ ਗਈ ਸੀ।

-PTCNews

Related Post