ਸੋਸ਼ਲ ਮੀਡੀਆ 'ਤੇ ਸਿੱਧੂ ਦੀ ਵਾਇਰਲ ਹੋਈ ਵੀਡੀਓ ਨੇ ਖੋਲ੍ਹ ਦਿੱਤੀ ਮੁਜ਼ਾਹਰੇ ਦੀ ਪੋਲ

By  Riya Bawa October 8th 2021 01:33 PM -- Updated: October 8th 2021 01:49 PM

ਚੰਡੀਗੜ੍ਹ: ਪੰਜਾਬ ਕਾਂਗਰਸ ਕਲੇਸ਼ ਅਜੇ ਖਤਮ ਨਹੀਂ ਹੋਇਆ ਸੀ ਤੇ ਇਸ ਵਿਚਕਾਰ ਸੋਸ਼ਲ ਮੀਡੀਆ 'ਤੇ ਪਾਰਟੀ ਦੀ ਲੀਡਰਸ਼ਿਪ ਵਿਰੁੱਧ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਨਵਜੋਤ ਸਿੰਘ ਸਿੱਧੂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਅਜੇ ਕਿੱਥੇ ਸਫਲਤਾ, ਕਾਂਗਰਸ ਮਰਨ ਨੂੰ ਪਈ ਹੈ ... ਕਿੱਤੇ ਭਗਵੰਤ ਸਿੰਘ ਦੇ ਮੁੰਡੇ ਨੂੰ ਸੀਐਮ ਲਾਉਂਦੇ 'ਤੇ ਫਿਰ ਉਹ ਸਕਸੈਸ ਦਿਖਾਉਂਦਾ। ਇਸ ਤੋਂ ਬਾਅਦ ਸਿੱਧੂ ਨੇ ਕਿਹਾ, '2022 ਵਿੱਚ ਇਹ ਕਾਂਗਰਸ ਨੂੰ ਡੋਬ ਦੇਵੇਗਾ।'

Image

ਇੰਨਾ ਹੀ ਨਹੀਂ, ਸਿੱਧੂ ਨੇ ਖੁਦ ਨੂੰ ਮੁੱਖ ਮੰਤਰੀ ਬਣਾਉਣ ਦੀ ਵਕਾਲਤ ਵੀ ਕੀਤੀ। ਵੀਡੀਓ ਵਿੱਚ ਸਿੱਧੂ ਨੇ ਇੱਥੋਂ ਤੱਕ ਕਿਹਾ ਕਿ 2022 ਵਿੱਚ ਚੰਨੀ ਕਾਂਗਰਸ ਪਾਰਟੀ ਨੂੰ ਹੀ ਨੂੰ ਡੋਬ ਦੇਵੇਗਾ। ਹੈਰਾਨ ਕਰਨ ਵਾਲੀ ਵੀਡੀਓ ਨੇ ਪਾਰਟੀ ਦੇ ਅੰਦਰ ਫਿਰ ਤੋਂ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਸਿੱਧੂ ਪਾਰਟੀ ਅਤੇ ਇਸ ਦੀ ਲੀਡਰਸ਼ਿਪ ਵਿਰੁੱਧ ਨਾਰਾਜ਼ਗੀ ਦਿਖਾ ਰਹੇ ਹਨ। ਇਹ ਵੀਡੀਓ 7 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵੱਲ ਪੰਜਾਬ ਕਾਂਗਰਸ ਦੇ ਮਾਰਚ ਦੌਰਾਨ ਸਾਹਮਣੇ ਆਈ ਹੈ। ਪੰਜਾਬ ਕਾਂਗਰਸ ਲਖੀਮਪੁਰ ਖੇੜੀ ਵੱਲ ਮਾਰਚ ਕਰ ਰਹੀ ਸੀ ਜਿੱਥੇ ਹਿੰਸਾ ਦੌਰਾਨ ਚਾਰ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ।

Image

ਇਹ ਵੀਡੀਓ ਪੰਜਾਬ ਕਾਂਗਰਸ ਦੇ ਅੰਦਰ ਝਗੜੇ ਦੇ ਦੌਰਾਨ ਸਾਹਮਣੇ ਆਇਆ ਹੈ। ਸਿੱਧੂ ਨੇ 28 ਸਤੰਬਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਤੇ ਆਪਣੇ ਅਸਤੀਫੇ ਵਿੱਚ, ਉਨ੍ਹਾਂ ਕਿਹਾ ਸੀ ਕਿ "ਮੈਂ ਕਦੇ ਵੀ ਪੰਜਾਬ ਦੇ ਭਵਿੱਖ ਅਤੇ ਪੰਜਾਬ ਦੀ ਭਲਾਈ ਦੇ ਏਜੰਡੇ ਨਾਲ ਸਮਝੌਤਾ ਨਹੀਂ ਕਰ ਸਕਦਾ।" ਇਸ ਲਈ, ਮੈਂ ਇਸ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਹਾਂ। ਉਹ ਕਾਂਗਰਸ ਦੀ ਸੇਵਾ ਕਰਦੇ ਰਹਿਣਗੇ।

Image

ਹਾਲਾਂਕਿ, ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਹੈ ਤੇ ਨਾਲ ਹੀ, ਪਾਰਟੀ ਵਿੱਚ ਸਿੱਧੂ ਦੇ ਭਵਿੱਖ ਬਾਰੇ ਕੋਈ ਅਪਡੇਟ ਨਹੀਂ ਕੀਤਾ ਗਿਆ ਹੈ ਹਾਲਾਂਕਿ ਅਜਿਹੀਆਂ ਖਬਰਾਂ ਹਨ ਕਿ ਸੁਨੀਲ ਜਾਖੜ ਨੂੰ ਮੁੜ ਪ੍ਰਦੇਸ਼ ਕਾਂਗਰਸ ਦਾ ਮੁਖੀ ਨਿਯੁਕਤ ਕੀਤਾ ਜਾ ਸਕਦਾ ਹੈ, ਕੈਬਨਿਟ ਮੰਤਰੀ ਪ੍ਰਗਟ ਸਿੰਘ ਆਪਣੇ ਸਟੈਂਡ 'ਤੇ ਅੜੇ ਹੋਏ ਹਨ ਕਿ ਮੁੱਦਿਆਂ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।

 

 

-PTC News

Related Post