30 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਨਵਾਂ Lambda Variant, ਵਧਿਆ ਖਤਰਾ

By  Baljit Singh July 7th 2021 05:00 PM -- Updated: July 7th 2021 05:27 PM

ਲੰਡਨ: ਕੋਰੋਨਾ ਵਾਇਰਸ ਦੇ ਵੱਖ-ਵੱਖ ਵੇਰੀਐਂਟ ਦਾ ਖ਼ਤਰਾ ਦੁਨੀਆ ਭਰ ’ਚ ਵਧਦਾ ਜਾ ਰਿਹਾ ਹੈ। ਡੈਲਟਾ ਵੇਰੀਐਂਟ ਦੇ ਵਧਦੇ ਖ਼ਤਰੇ ਦੌਰਾਨ ਹੁਣ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ Lambda Variant ਸਾਹਮਣੇ ਆਇਆ ਹੈ। ਇਕ ਜਾਣਕਾਰੀ ਮੁਤਾਬਕ ਇਹ ਹੁਣ ਤਕ ਦੁਨੀਆ ਦੇ 30 ਦੇਸ਼ਾਂ ’ਚ ਫੈਲ ਚੁੱਕਾ ਹੈ। ਹਾਲਾਂਕਿ ਭਾਰਤ ’ਚ ਹੁਣ ਤਕ ਇਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਹੈ। ਸਮਾਚਾਰ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਭਾਰਤ ’ਚ ਕੋਰੋਨਾ ਵਾਇਰਸ ਦਾ Lambda Variant ਹੁਣ ਤਕ ਨਹੀਂ ਪਾਇਆ ਗਿਆ ਹੈ।

ਪੜੋ ਹੋਰ ਖਬਰਾਂ: ਦੇਸ਼ ਵਿਚ ਪਹਿਲੀ ਵਾਰ ਏਸ਼ੀਆਈ ਸ਼ੇਰਾਂ ’ਚ ਮਿਲਿਆ ਕੋਰੋਨਾ ਦਾ ‘ਡੈਲਟਾ ਵੇਰੀਐਂਟ’

ਯੂਕੇ (ਬਰਤਾਨੀਆ) ਦੇ ਸਿਹਤ ਮੰਤਰਾਲੇ ਨੇ ਕਿਹਾ ‘Lambda Variant’ ਨਾਂ ਇਕ ਨਵਾਂ ਕੋਰੋਨਾ ਵਾਇਰਸ ਸਟ੍ਰੇਨ, ਡੈਲਟਾ ਵੇਰੀਐਂਟ ਦੀ ਤੁਲਨਾ ’ਚ ਕਾਫੀ ਵਧ ਖ਼ਤਰਨਾਕ ਹੈ। ਪਿਛਲੇ ਚਾਰ ਹਫਤਿਆਂ ’ਚ 30 ਤੋਂ ਵਧ ਦੇਸ਼ਾਂ ’ਚ ਇਸ ਦਾ ਪਤਾ ਚੱਲਿਆ ਹੈ।

ਪੜੋ ਹੋਰ ਖਬਰਾਂ: ਵਿਦੇਸ਼ ਮੰਤਰੀ ਜੈਸ਼ੰਕਰ ਰੂਸ ਦੀ ਤਿੰਨ ਦਿਨਾਂ ਯਾਤਰਾ ਉੱਤੇ ਹੋਏ ਰਵਾਨਾ

ਪੇਰੂ ’ਚ ਮਿਲਿਆ ਕੋਰੋਨਾ ਵਾਇਰਸ ਦਾ Lambda ਵੇਰੀਐਂਟ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਰਿਪੋਰਟਜ਼ ਮੁਤਾਬਕ ਇਹ ਬਰਤਾਨੀਆ ਸਮੇਤ ਕਈ ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਹੈ। ਰਿਪੋਰਟ ਮੁਤਾਬਕ ਯੂਕੇ ’ਚ ਹੁਣ ਤਕ Lambda ਦੇ ਛੇ ਮਾਮਲਿਆਂ ਦਾ ਪਤਾ ਚੱਲਿਆ ਹੈ। ਰਿਪੋਰਟ ਅਨੁਸਾਰ ਸੋਧਕਰਤਾ ਇਸ ਗੱਲ ਨੂੰ ਲੈ ਕੇ ਚਿੰਤਿਤ ਹਨ ਕਿ ਲੈਮਡਾ ਵੇਰੀਐਂਟ, ਡੈਲਟਾ ਵੇਰੀਐਂਟ ਦੀ ਤੁਲਨਾ ’ਚ ਵਧ ਖ਼ਤਰਨਾਕ ਹੋ ਸਕਦਾ ਹੈ। ਦੱਸਣਯੋਗ ਹੈ ਕਿ Lambda ਵੇਰੀਐਂਟ ਦਾ ਪਹਿਲਾਂ ਮਾਮਲਾ ਪੇਰੂ ’ਚ ਦਰਜ ਕੀਤਾ ਗਿਆ ਸੀ। ਇਸ ਵੇਰੀਐਂਟ ਨੂੰ ਸੀ.37 ਸਟ੍ਰੇਨ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ।

ਪੜੋ ਹੋਰ ਖਬਰਾਂ: PM ਮੋਦੀ ਮੰਤਰੀ ਮੰਡਲ ਦੀ ਅੰਤਮ ਸੂਚੀ ਜਾਰੀ, 43 ਮੰਤਰੀ ਚੁੱਕਣਗੇ ਸਹੁੰ

-PTC News

Related Post