ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ, ਹੋਈ ਮੌਤ

By  Jashan A May 7th 2019 11:59 AM

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ, ਹੋਈ ਮੌਤ,ਲੰਬੀ: ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਅਧੀਨ ਪੈਂਦੇ ਪਿੰਡ ਮਾਨ 'ਚ ਇੱਕ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦੀ ਪਹਿਚਾਣ ਗੁਰਦੀਪ ਸਿੰਘ ਵਜੋਂ ਹੋਈ ਹੈ।

fr ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ, ਹੋਈ ਮੌਤ

ਹੋਰ ਪੜ੍ਹੋ:ਸੋਨੇ ਦੀ ਚਿੜੀ “ਰੰਗਲਾ ਪੰਜਾਬ ” ਚੜਿਆ ਕਰਜ਼ੇ ਦੀ ਭੇਂਟ , ਇੱਕ ਹੋਰ ਕਿਸਾਨ ਨੇ ਕੀਤੀ ਆਤਮ ਹੱਤਿਆ

ਦੱਸਿਆ ਜਾ ਰਿਹਾ ਕਿ ਕਿਸਾਨ ਕੋਲ 4 ਏਕੜ ਜਮੀਨ ਸੀ ਅਤੇ ਉਸ 'ਤੇ ਲੱਖਾਂ ਰੁਪਏ ਦਾ ਕਰਜ਼ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ।

fr ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ, ਹੋਈ ਮੌਤ

ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਕਿਸਾਨ ਗੁਰਦੀਪ ਸਿੰਘ ਪਿਛਲੇ 3 ਦਿਨਾਂ ਤੋਂ ਲਾਪਤਾ ਸੀ ਤੇ ਅੱਜ ਉਸ ਦੀ ਲਾਸ਼ ਨਹਿਰ 'ਚੋਂ ਮਿਲੀ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਮਾਤਮ ਪਸਰ ਗਿਆ ਹੈ।

ਹੋਰ ਪੜ੍ਹੋ:ਫ਼ਰੀਦਕੋਟ ‘ਚ ਪਿੰਡ ਮੰਡਵਾਲਾ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ

fr ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ, ਹੋਈ ਮੌਤ

ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਹੋਇਆ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post