ਜ਼ਮੀਨੀ ਵਿਵਾਦ: ਕਾਂਗਰਸੀ ਸਰਪੰਚ 'ਤੇ ਲੱਗੇ ਗੋਲੀਆਂ ਚਲਾਉਣ ਦੇ ਇਲਜ਼ਾਮ

By  Riya Bawa September 28th 2021 08:35 AM -- Updated: September 28th 2021 08:43 AM

ਅਮ੍ਰਿਤਸਰ: ਅਮ੍ਰਿਤਸਰ ਤੋਂ ਗੁਰਦਵਾਰਾ ਸਾਹਿਬ ਦੀ ਜਮੀਨ ਨੂੰ ਲੈ ਕੇ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪਿੰਡ ਦਿਆਲਪੁਰਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੀ ਚੱਲ ਰਹੇ ਵਿਵਾਦ ਦੌਰਾਨ ਰਾਤ ਸਮੇਂ ਇਕੱਤਰ ਹੋ ਕੇ ਸਰਪੰਚ ਅਤੇ ਉਸ ਦੇ ਕੁਝ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ਵਿਚ ਇੱਟਾਂ ਰੋੜੇ ਚਲਾਏ ਚਲਾਏ। ਇਸ ਦੇ ਨਾਲ ਉਨ੍ਹਾਂ ਨੇ ਗੋਲੀਆਂ ਗੋਲੀ ਲੱਗਣ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ।

ਦੱਸ ਦਈਏ ਕਿ ਗੁਰਦੁਆਰਾ ਸਾਹਿਬ ਦੀ ਕੰਧ ਤੇ ਪੰਚਾਇਤ ਵੱਲੋਂ ਜ਼ਬਰਦਸਤੀ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਇਹ ਕੱਲ੍ਹ ਪਰਸੋਂ ਦਾ ਹੀ ਵਿਵਾਦ ਚੱਲ ਰਿਹਾ ਸੀ ਪਰ ਅੱਜ ਸਰਪੰਚ ਅੰਮ੍ਰਿਤਪਾਲ ਸਿੰਘ ਨੇ ਸ਼ਰ੍ਹੇਆਮ ਗੁੰਡਾਗਰਦੀ ਦਿਖਾਉਂਦੇ ਹੋਏ ਨਾਲ ਹੋਰ ਗੁੰਡਾ ਅਨਸਰਾਂ ਨੂੰ ਲੈ ਕੇ ਰਾਤ ਸਮੇਂ ਗੁਰਦੁਆਰਾ ਸਾਹਿਬ 'ਤੇ ਹਮਲਾ ਕਰ ਦਿੱਤਾ ਅਤੇ ਗੁਰਦੁਆਰਾ ਸਾਹਿਬ 'ਚ ਇੱਟਾਂ ਰੋੜੇ ਚਲਾਏ ਅਤੇ ਗੋਲੀਆਂ ਚਲਾਈਆਂ।

ਦੱਸਣਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਅਤੇ ਦੁਕਾਨਾਂ ਦੀ ਉਸਾਰੀ ਨੂੰ ਲੈ ਕੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ ਪਰ ਸੰਬੰਧਤ ਪੁਲਸ ਪ੍ਰਸ਼ਾਸਨ ਇੱਥੇ ਮੂਕ ਦਰਸ਼ਕ ਬਣਕੇ ਤਮਾਸ਼ਾ ਵੇਖ ਰਿਹਾ ਸੀ ਜਿਸ ਤੋਂ ਬਾਅਦ ਰਾਤ ਸਮੇਂ ਇਸ ਵਿਵਾਦ ਨੇ ਖੂਨੀ ਰੂਪ ਧਾਰ ਲਿਆ ਅਤੇ ਸ਼ਰ੍ਹੇਆਮ ਗੋਲੀਆਂ ਅਤੇ ਇੱਟਾਂ ਰੋੜੇ ਚੱਲੇ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਇਹੋ ਜਿਹੀ ਗੁੰਡਾਗਰਦੀ ਕਰਨਾ ਕਾਫੀ ਨਿੰਦਣਯੋਗ ਘਟਨਾ ਹੈ ਜਿਸ ਨੂੰ ਲੈ ਕੇ ਇਲਾਕੇ ਵਿਚ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਗੋਲੀਆਂ ਚਲਾਉਣ ਦੇ ਦੌਰਾਨ ਇਕ ਵਿਅਕਤੀ ਦੀ ਗਰਦਨ ਵਿੱਚ ਗੋਲੀ ਲੱਗ ਗਈ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਫਿਲਹਾਲ ਜ਼ਖਮੀ ਵਿਅਕਤੀ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਥਾਣਾ ਕੱਚਾ ਪੱਕਾ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਘਟਨਾ ਤੋਂ ਬਾਅਦ ਪੂਰਾ ਦਿਆਲਪੁਰ ਪਿੰਡ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਲਗਦੇ ਏਰੀਏ ਵਿਚ ਪੁਲਸ ਨੇ ਪੂਰੀ ਸਖ਼ਤੀ ਕਰ ਦਿੱਤੀ ਹੋਈ ਹੈ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਤੁਰੰਤ ਹਰਕਤ ਵਿਚ ਆਉਂਦੇ ਹੋਏ ਪੁਲਸ ਨੇ ਤਕਰੀਬਨ 13 ਲੋਕਾਂ ਤੇ ਮਾਮਲਾ ਦਰਜ ਕਰ ਉਨ੍ਹਾਂ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

Related Post