ਧਾਰਮਿਕ ਸਥਾਨਾਂ ਦੇ ਕਬਜ਼ੇ ਹੇਠ ਜ਼ਮੀਨ ਨਹੀਂ ਛੁਡਾਈ ਜਾਵੇਗੀ-ਧਾਲੀਵਾਲ

By  Pardeep Singh October 13th 2022 02:56 PM

ਚੰਡੀਗੜ੍ਹ : ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਚਾਇਤੀ ਜ਼ਮੀਨ ਨੂੰ  ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਮੰਤਰੀ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਨਾਜਾਇਜ਼ ਕਬਜ਼ੇ ਛਡਾਉਣ ਦਾ ਦੂਜਾ ਪੜਾਅ ਸ਼ੁਰੂ ਕੀਤਾ ਜਾਵੇਗਾ। ਮੰਤਰੀ ਦਾ ਕਹਿਣਾ ਹੈ ਕਿ ਪਹਿਲੇ ਪੜਾਅ ਤਹਿਤ 9126 ਏਕੜ ਜ਼ਮੀਨ ਛੁਡਾਈ ਗਈ ਹੈ। ਉਨ੍ਹਾਂ ਦੱਸਿਆ ਕਿ ਝੋਨਾ ਲੱਗਣ ਕਰਕੇ ਨਾਜਾਇਜ਼ ਕਬਜ਼ੇ ਦੀ ਮੁਹਿੰਮ ਰੋਕੀ ਗਈ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸੈੱਲ ਦੀਆਂ ਟੀਮਾਂ ਲਗਾ ਕੇ ਪੰਚਾਇਤੀ ਜ਼ਮੀਨਾਂ ਦੀ ਨਿਸ਼ਾਨੀ ਦੇਹੀ ਕਰ ਕੀਤੀ ਹੈ।

ਮੰਤਰੀ ਧਾਲੀਵਾਲ ਦਾ ਕਹਿਣਾ ਹੈ ਕਿ 26300 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ ਜਿਸ ਦੀ ਬਾਜਾਰ ਦੀ ਕੀਮਤ 9200 ਕਰੋੜ ਦੀ ਹੈ। ਜਿਸ ਦੀ ਪਹਿਲਾਂ ਪੰਚਾਇਤ ਵ‍ਿਭਾਗ ਨੂੰ ਜਾਣਕਾਰੀ ਨਹੀਂ ਸੀ। ਖੇਤੀਬਾੜੀ ਜ਼ਮੀਨ ਠੇਕੇ 'ਤੇ ਦੇਣ ਨਾਲ ਵਿਭਾਗ ਨੂੰ 71 ਕਰੋੜ ਦੀ ਆਮਦਨ ਹੋਣੀ ਸੀ।

ਉਨ੍ਹਾਂ ਨੇ ਕਿਹਾ ਹੈ ਕਿ ਅਗਲੇ ਸਾਲ 31 ਦਸੰਬਰ 2023 ਤਕ ਸਾਰੀ ਜ਼ਮੀਨ ਛੁਡਾ ਲਈ ਜਾਵੇਗੀ। ਇਹ ਜ਼ਮੀਨ ਗ੍ਰਾਮ ਪੰਚਾਇਤਾਂ ਨੂੰ ਸੌਂਪੀ ਜਾਵੇਗੀ। ਪੰਚਾਇਤ ਵਾਹੀਯੋਗ ਲਈ ਠੇਕੇ 'ਤੇ ਦੇ ਸਕੇਗੀ ਜਾਂ ਵਿਕ‍ਾਸ ਕਾਰਜਾਂ ਲਈ ਵਰਤ ਸਕੇਗੀ। ਧਾਲੀਵਾਲ ਨੇ ਆਖਿਆ ਕਿ ਅਬਾਦਕਾਰਾਂ ਤੋ ਕੋਈ ਜ਼ਮੀਨ ਨਹੀਂ ਛੁਡਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਨਾਜਾਇਜ਼ ਜ਼ਮੀਨ ਛਡਾਉਣ ਲਈ ਵ੍ਹਟਸਐਪ ਨੰਬਰ 9115116262 'ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ।ਉਨ੍ਹਾਂ ਦੱਸਿਆ ਕਿ 3435 ਏਕੜ ਜ਼ਮੀਨ ਲੋਕਾਂ ਨੇ ਖੁਦ ਛੱਡੀ ਅਤੇ ਬਾਕੀ ਜਮੀਨ 'ਤੇ ਵਿਭਾਗ ਨੇ ਕਬਜ਼ਾ ਛੁਡਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਧਾਰਮਿਕ ਸਥਾਨਾਂ ਦੇ ਕਬਜ਼ੇ ਹੇਠ ਜ਼ਮੀਨ ਨਹੀਂ ਛੁਡਾਈ ਜਾਵੇਗੀ।

ਮੰਤਰੀ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਡਾ ਸਹਿਯੋਗ ਦਿਓ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਸਾਨੂੰ ਆਪਣੇ ਆਪ ਜ਼ਮੀਨ ਸੌਂਪ ਰਹੇ ਹਨ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।

ਇਹ ਵੀ ਪੜ੍ਹੋ:ਭਲਕੇ ਤੋਂ ਸ਼ੁਰੂ ਹੋਵੇਗੀ ਪੰਜਾਬ ਪੁਲਿਸ 'ਚ ਭਰਤੀ ਲਈ ਪ੍ਰੀਖਿਆ

-PTC News

Related Post