DSGPC ਦੇ ਯਤਨਾਂ ਸਦਕਾ ਕਿਸਾਨੀ ਸੰਘਰਸ਼ ਨਾਲ ਜੁੜੇ ਆਖਰੀ ਦੋ ਕਿਸਾਨਾਂ ਦੀ ਵੀ ਹੋਈ ਜ਼ਮਾਨਤ: ਮਨਜਿੰਦਰ ਸਿਰਸਾ

By  Baljit Singh July 12th 2021 07:26 PM

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਲਈ ਕੀਤੀ ਜਾ ਰਹੀ ਸੇਵਾ ਵਿਚ ਉਸ ਵੇਲੇ ਇਕ ਹੋਰ ਵੱਡੀ ਸਫਲਤਾ ਮਿਲੀ ਜਦੋਂ ਦੋ ਹੋਰ ਕਿਸਾਨਾਂ ਦੀਆਂ ਜ਼ਮਾਨਤਾਂ ਅਦਾਲਤ ਵੱਲੋਂ ਪ੍ਰਵਾਨ ਹੋ ਗਈਆਂ। 26 ਜਨਵਰੀ ਦੀਆਂ ਘਟਨਾਵਾਂ ਦੇਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਵਿਚੋਂ ਇਹ ਆਖਰੀ ਦੋ ਕਿਸਾਨ ਬਚੇ ਸਨ ਜਿਹਨਾਂ ਦੀ ਜ਼ਮਾਨਤ ਰਹਿੰਦੀ ਸੀ ਤੇ ਹੁਣ ਕਿਸਾਨ ਸੰਘਰਸ਼ ਜੁੜੇ ਗ੍ਰਿਫਤਾਰ ਹੋਏ ਸਾਰੇ ਕਿਸਾਨਾਂ ਦੀ ਜ਼ਮਾਨਤ ਹੋ ਗਈ ਹੈ।

ਪੜੋ ਹੋਰ ਖਬਰਾਂ: ਰਾਜਪੁਰਾ ਵਿਖੇ ਭਾਜਪਾ ਆਗੂਆਂ ਅਤੇ ਵਰਕਰਾਂ ਖਿਲਾਫ ਪ੍ਰੋਟੈਸਟ ਤੇ ਮਾਰ ਕੁਟਾਈ ਕਾਰਨ 153 ਲੋਕਾਂ ਖਿਲਾਫ ਪਰਚਾ ਦਰਜ

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਲਾਲ ਕਿਲ੍ਹੇ 'ਤੇ ਵਾਪਰੀਆਂ ਘਟਨਾਵਾਂ ਦੇ ਸਬੰਧ ਵਿਚ ਐਫ ਆਈ ਆਰ ਨੰਬਰ 98/2021 ਦੇ ਤਹਿਤ ਗੁਰਜੋਤ ਸਿੰਘ ਤੇ ਬੂਟਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਦੋਵਾਂ ਦੀ ਜ਼ਮਾਨਤ ਅੱਜ  ਅੱਜ ਤੀਸ ਹਜ਼ਾਰੀ ਅਦਾਲਤ ਵੱਲੋਂ ਪ੍ਰਵਾਨ ਕਰ ਲਈ ਗਈ। ਦੋਹਾਂਨੁੰ 50 ਹਜ਼ਾਰ ਦਾ ਬਾਂਡ ਥਰਨ ਵਾਸਤੇ ਕਿਹਾ ਗਿਆ ਹੈ।

ਪੜੋ ਹੋਰ ਖਬਰਾਂ: ਅਮਰੀਕਾ ਨੇ ਨੇਪਾਲ ਨੂੰ ਦਿੱਤੀਆਂ J&J ਟੀਕੇ ਦੀਆਂ 15 ਲੱਖ ਖੁਰਾਕਾਂ

ਸਰਦਾਰ ਸਿਰਸਾ ਨੇ ਕਿਹਾ ਕਿ ਕਮੇਟੀ ਦੇ ਲੀਗਲ ਪੈਨਲ ਦੇ ਯਤਨਾਂ ਸਦਕਾ ਕਿਸਾਨੀ ਸੰਘਰਸ਼ ਨਾਲ ਜੁੜੇ ਗ੍ਰਿਫਤਾਰ ਹੋਏ 170 ਕਿਸਾਨਾਂ ਦੀਆਂ ਰੈਗੂਲਰ ਜ਼ਮਾਨਤਾਂ ਕਰਵਾਉਣ ਵਿਚ ਕਮੇਟੀ ਦੀ ਲੀਗਲ ਟੀਮ ਕਾਮਯਾਬ ਹੋਈ ਹੈ ਜਦਕਿ 110 ਹੋਰ ਕਿਸਾਨਾਂ ਦੀਆਂ ਅਗਾਉਂ ਜ਼ਮਾਨਤਾਂ ਕਰਵਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਹੁਣ ਕਿਸਾਨੀ ਸੰਘਰਸ਼ ਵਿਚ ਗ੍ਰਿਫਤਾਰ ਕੀਤਾ ਇਕ ਵੀ ਕਿਸਾਨ ਤਿਹਾੜ ਜੇਲ੍ਹ ਜਾਂ ਕਿਸੇ ਵੀ ਹੋਰ ਜੇਲ੍ਹ ਵਿਚ ਬੰਦ ਨਹੀਂ ਹੈ।

ਪੜੋ ਹੋਰ ਖਬਰਾਂ: ਬਲਬੀਰ ਰਾਜੇਵਾਲ ਦਾ ਵੱਡਾ ਐਲਾਨ, ਖੇਤੀ ਕਾਨੂੰਨਾਂ 'ਤੇ ਕੇਂਦਰ ਸਰਕਾਰ ਨੂੰ ਘੇਰਨ ਲਈ ਕੀਤੀ ਇਹ ਤਿਆਰੀ

ਉਹਨਾਂ ਕਿਹਾ ਕਿ ਇਹ ਸਿੱਖ ਸੰਗਤ ਵੱਲੋਂ ਬਖਸ਼ਿਸ਼ ਕੀਤੀ ਸੇਵਾ ਦੀ ਬਦੌਲਤ ਹੈ ਕਿ ਅਸੀਂ ਕਿਸਾਨੀ ਸੰਘਰਸ਼ ਵਾਸਤੇ ਯੋਗਦਾਨ ਪਾ ਸਕੇ ਹਾਂ ਤੇ ਅੱਗੇ ਵੀ ਪਾਉਂਦੇ ਰਹਾਂਗੇ। ਉਹਨਾਂ ਕਿਹਾ ਕਿ ਤਿੰਨ ਖੇਤੀ ਕਾਨੁੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਅਸੀਂ ਡੱਟ ਕੇ ਨਾਲ ਸੀ, ਹਾਂ ਤੇ ਰਹਾਂਗੇ ਤੇ ਜਿਥੇ ਕਿਤੇ ਵੀ ਸਾਡੀ ਜੋ ਵੀ ਜ਼ਰੂਰਤ ਪਵੇਗੀ, ਉਸਨੂੰ ਪੂਰਾ ਕਰਨ ਵਾਸਤੇ ਪੂਰੀ ਵਾਹ ਲਗਾ ਦੇਵਾਂਗੇ।

-PTC News

Related Post