ਚੀਨ 'ਚ ਫਰੋਜ਼ਨ ਫੂਡ ਦੀ ਬਾਹਰੀ ਪੈਕੇਜਿੰਗ 'ਤੇ ਜ਼ਿੰਦਾ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦੀ ਪੁਸ਼ਟੀ

By  Kaveri Joshi October 18th 2020 03:54 PM

Living coronavirus found on frozen food packaging in China-ਬੀਜਿੰਗ-ਚੀਨ 'ਚ ਫਰੋਜ਼ਨ ਫੂਡ ਦੀ ਬਾਹਰੀ ਪੈਕੇਜਿੰਗ 'ਤੇ ਜ਼ਿੰਦਾ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦੀ ਪੁਸ਼ਟੀ : ਕੋਰੋਨਾ ਵਾਇਰਸ ਬਾਰੇ ਨਿੱਤ ਨਵੇਂ ਖ਼ੁਲਾਸੇ ਲੋਕਾਂ ਨੂੰ ਚਿੰਤਾ 'ਚ ਪਾ ਰਹੇ ਹਨ । ਕੋਰੋਨਾ ਵਾਇਰਸ ਦੀ ਪੈਦਾਇਸ਼ ਵਾਲੇ ਦੇਸ਼ ਚੀਨ ਦੀ ਸਿਹਤ ਅਥਾਰਟੀ ਨੇ ਕਿੰਗਦਾਓ ਦੀ ਬੰਦਰਗਾਹ ਵਿੱਚ ਆਯਾਤ ਵਾਲੀਆਂ ਫ੍ਰੋਜ਼ਨ ਮੱਛੀਆਂ ਦੀ ਬਾਹਰੀ ਪੈਕਿੰਗ ਉੱਤੇ ਜੀਵਿਤ ਨਾਵਲ ਕੋਰੋਨਵਾਇਰਸ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ ।

ਇਹ ਪਹਿਲੀ ਵਾਰ ਹੋਇਆ ਹੈ ਕਿ ਜੀਵਤ ਨਾਵਲ ਕੋਰੋਨਾਵਾਇਰਸ ਨੂੰ ਕੋਲਡ-ਚੇਨ ਭੋਜਨ ਦੀ ਬਾਹਰੀ ਪੈਕਿੰਗ ਤੋਂ ਅਲੱਗ ਕਰ ਦਿੱਤਾ ਗਿਆ ਹੈ, ਚੀਨੀ ਬਿਮਾਰੀ ਬਿਮਾਰੀ ਰੋਕੂ ਅਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਸ਼ਨੀਵਾਰ ਨੂੰ ਇਕ ਬਿਆਨ ਵਿੱਚ ਇਸ ਦਾ ਖ਼ੁਲਾਸਾ ਕੀਤਾ ਹੈ ।

Living coronavirus found in china ਚੀਨ 'ਚ ਫਰੋਜ਼ਨ ਫੂਡ ਦੀ ਬਾਹਰੀ ਪੈਕੇਜਿੰਗ 'ਤੇ ਜ਼ਿੰਦਾ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦੀ ਪੁਸ਼ਟੀ

ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਫਰੋਜ਼ਨ ਭੋਜਨ ਦੇ ਬਾਹਰੀ ਪੈਕਜਿੰਗ ਨਾਲ ਕੋਰੋਨਾ ਦੇ ਫ਼ੈਲ ਸਕਦਾ ਹੈ , ਅਜਿਹੇ 'ਚ ਬਹੁਤ ਹੀ ਅਹਿਤਿਆਤ ਰੱਖ ਕੇ ਭੋਜਨ ਨੂੰ ਖਰੀਦਣਾ ਅਤੇ ਸੇਵਨ ਕਰਨਾ ਬੇਹੱਦ ਲਾਜ਼ਮੀ ਹੈ ।

ਕਿੰਗਦਾਓ ਸ਼ਹਿਰ 'ਚ ਹਾਲ ਹੀ 'ਚ ਕੋਵਿਡ-19 ਮਾਮਲਿਆਂ ਦਾ ਇੱਕ 'ਕਲਸਟਰ' ਸਾਹਮਣੇ ਆਇਆ ਸੀ । ਪ੍ਰਸ਼ਾਸ਼ਨ ਨੇ ਆਪਣੇ ਸਾਰੇ ਕਰੀਬ 11 ਮਿਲੀਅਨ ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਕਰਵਾਇਆ। ਜੁਲਾਈ 'ਚ ਚੀਨ ਨੇ ਫਰੋਜ਼ਨ ਝੀਂਗੇ ਦੇ ਆਯਾਤ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਸੀ , ਕਿਉਂਕਿ ਪੈਕਟਾਂ ਅਤੇ ਕੰਟੇਨਰ ਦੇ ਅੰਦਰੂਨੀ ਹਿੱਸਿਆਂ 'ਚ ਇਹ ਘਾਤਕ ਵਾਇਰਸ ਪਾਇਆ ਗਿਆ ਸੀ । CDC ਨੇ ਕਿਹਾ ਉਸਨੂੰ ਕਿੰਗਦਾਓ 'ਚ ਦਰਾਮਦਸ਼ੁਦਾ ਕੌਡ ਮੱਛੀ ਦੇ ਪੈਕੇਟ ਦੇ ਬਾਹਰ ਜੀਵਤ ਵਾਇਰਸ ਮਿਲਿਆ ਹੈ।

Living coronavirus found in china
ਚੀਨ 'ਚ ਫਰੋਜ਼ਨ ਫੂਡ ਦੀ ਬਾਹਰੀ ਪੈਕੇਜਿੰਗ 'ਤੇ ਜ਼ਿੰਦਾ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦੀ ਪੁਸ਼ਟੀ

ਦੱਸ ਦੇਈਏ ਕਿ ਸਰਕਾਰੀ ਸੰਵਾਦ ਸਮਿਤੀ ਸ਼ਿਨਹੂਆ ਨੇ ਚਾਇਨੀਜ਼ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਦੇ ਬਿਆਨ ਦੇ ਹਵਾਲੇ ਸਹਿਤ ਇਹ ਖ਼ਬਰ ਦਿੱਤੀ ਹੈ ਕਿ ਸ਼ਹਿਰ 'ਚ ਹਾਲ ਹੀ 'ਚ ਸੰਕ੍ਰਮਣ ਮਾਮਲਾ ਸਾਹਮਣੇ ਆਉਣ ਉਪਰੰਤ ਉਸਦੇ ਸਰੋਤ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ । ਇਸ ਨਾਲ ਇਹ ਸਾਬਤ ਹੋ ਗਿਆ ਕਿ ਜੀਵਤ ਕੋਰੋਨਾ ਵਾਇਰਸ ਦੇ ਸੰਕ੍ਰਮਿਤ ਡੱਬਿਆਂ ਦੇ ਸੰਪਰਕ 'ਚ ਆਉਣ ਨਾਲ ਲਾਗ ਦੇ ਫੈਲਣ ਦਾ ਡਰ ਹੈ । ਹਾਲਾਂਕਿ ਇਹ ਪਤਾ ਨਹੀਂ ਲੱਗਿਆ ਕਿ ਉਪਰੋਕਤ ਪੈਕੇਟ ਕਿਹੜੇ ਦੇਸ਼ ਤੋਂ ਆਏ ਸਨ ।

Living coronavirus found on frozen food packaging in China ਚੀਨ 'ਚ ਫਰੋਜ਼ਨ ਫੂਡ ਦੀ ਬਾਹਰੀ ਪੈਕੇਜਿੰਗ 'ਤੇ ਜ਼ਿੰਦਾ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦੀ ਪੁਸ਼ਟੀ

ਯੂ.ਐੱਸ. ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਖਾਣੇ ਤੋਂ ਕੋਰੋਨਾਵਾਇਰਸ ਫੈਲ ਸਕਦਾ ਹੈ - ਪਰ ਇਸ ਦੀ ਸੰਭਾਵਨਾ ਜਤਾਈ ਜਾ ਸਕਦੀ ਹੈ । ਭੋਜਨ ਜਾਂ ਇਸਦੀ ਪੈਕਜਿੰਗ ਤੋਂ ਲਾਗ ਦਾ ਖ਼ਤਰਾ "ਬਹੁਤ ਘੱਟ ਮੰਨਿਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਫੂਡ ਪੈਕਿੰਗ ਨੂੰ ਰੋਗਾਣੂ ਮੁਕਤ ਕਰਨ ਦੀ ਜ਼ਰੂਰਤ ਨਹੀਂ ਹੈ। ਸਿੰਗਾਪੁਰ ਅਤੇ ਨਿਊਜ਼ੀਲੈਂਡ ਵਰਗੀਆਂ ਥਾਵਾਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖਾਣਾ ਜਾਂ ਪੈਕਿੰਗ ਦੁਆਰਾ ਕੋਵਿਡ -19 ਸੰਚਾਰਿਤ ਹੋਣ ਦੇ ਸਬੂਤ ਨਹੀਂ ਦੇਖੇ ਹਨ।

ਜੇਕਰ ਚੀਨ ਦੇ ਇਸ ਖ਼ੁਲਾਸੇ ਨੂੰ ਮੰਨੀਏ ਤਾਂ ਅਜਿਹੇ 'ਚ ਹੋਰ ਅਹਿਤਿਆਤ ਲਾਜ਼ਮੀ ਹੈ। ਦੂਜੇ ਪਾਸੇ ਜਿੰਨੀ ਦੇਰ ਕੋਰੋਨਾ ਦੀ ਵੈਕਸੀਨ ਨਹੀਂ ਬਣਦੀ, ਇੱਕੋ ਫ਼ਿਕਰਾ ਧਿਆਨ 'ਚ ਰੱਖੋ ਕਿ 'ਬਚਾਅ 'ਚ ਹੀ ਬਚਾਅ ਹੈ।

Related Post