ਮੁਕੰਮਲ ਲੌਕਡਾਊਨ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਪੜ੍ਹੋ ਪੂਰੀ ਜਾਣਕਾਰੀ  

By  Shanker Badra May 3rd 2021 05:49 PM -- Updated: May 3rd 2021 06:02 PM

ਚੰਡੀਗੜ੍ਹ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਜਿੱਥੇ ਦੇਸ਼ ਭਰ 'ਚ ਸਖ਼ਤੀ ਕੀਤੀ ਜਾ ਰਹੀ ਹੈ , ਓਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ 'ਚਮੁਕੰਮਲ ਲੌਕਡਾਊਨ ਲਗਾਉਣ ਤੋਂ ਇੰਨਕਾਰ ਕਰ ਦਿੱਤਾ ਹੈ ਪਰ ਕੁੱਝ ਪਾਬੰਦੀਆਂ ਜ਼ਰੂਰ ਲਾਗੂ ਰਹਿਣਗੀਆਂ। ਇਸ ਸਬੰਧ ਵਿੱਚ ਯੂਟੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸੋਮਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਫੈਸਲਾ ਲਿਆ ਹੈ।

ਮੁਕੰਮਲ ਲੌਕਡਾਊਨ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਪੜ੍ਹੋ ਪੂਰੀ ਜਾਣਕਾਰੀ

ਪੰਜਾਬ 'ਚ ਲੱਗਿਆ ਮਿੰਨੀ ਲੌਕਡਾਊਨ, ਪੜ੍ਹੋ ਕਿਸ-ਕਿਸ ਨੂੰ ਮਿਲੇਗੀ ਛੋਟ , ਕੀ ਰਹੇਗਾ ਬੰਦ      

ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ। ਸਾਰੀਆਂ ਸਰਹੱਦਾਂ ਦੀ ਸੀਲਿੰਗ ਸੰਭਵ ਨਹੀਂ ਹੋਵੇਗੀ। ਇਹ ਵੀ ਮਹਿਸੂਸ ਕੀਤਾ ਗਿਆ ਕਿ ਲੰਬੇ ਸਮੇਂ ਲਈ ਤਾਲਾਬੰਦੀ ਅਰਥ ਵਿਵਸਥਾ ਨੂੰ ਪ੍ਰਭਾਵਤ ਕਰੇਗੀ ਅਤੇ ਸ਼ਹਿਰ ਤੋਂ ਮਜ਼ਦੂਰਾਂ ਦੇ ਪਰਵਾਸ ਦਾ ਕਾਰਨ ਵੀ ਹੋ ਸਕਦੀ ਹੈ, ਜਿਸ ਨਾਲ ਵੱਡੇ ਪੱਧਰ ਤੇ ਵਿਘਨ ਪੈ ਸਕਦਾ ਹੈ।

ਮੁਕੰਮਲ ਲੌਕਡਾਊਨ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਪੜ੍ਹੋ ਪੂਰੀ ਜਾਣਕਾਰੀ

(1) ਰਾਤ ਦਾ ਕਰਫ਼ਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।

(2) 4 ਮਈ ਸ਼ਾਮ 5 ਵਜੇ ਤੋਂ 11 ਮਈ ਸਵੇਰੇ 5 ਵਜੇ ਤੱਕ ਦਿਨ ਦੇ ਸਮੇਂ ਪਾਬੰਦੀਆਂ ਰਹਿਣਗੀਆਂ।

(3) ਗੈਰ ਜ਼ਰੂਰੀ ਸਮਾਨ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।

(4) ਸਾਰੇ ਸਰਕਾਰੀ ਦਫ਼ਤਰ ਅਤੇ ਬੈਂਕ 50 ਫ਼ੀਸਦੀ ਸਮਰੱਥਾ ਨਾਲ ਕੰਮ ਕਰਨਗੇ। ਸਾਰੇ ਪ੍ਰਾਈਵੇਟ ਦਫ਼ਤਰਾਂ ਦਾ ਸਟਾਫ ਘਰ ਤੋਂ ਕੰਮ ਕਰੇਗਾ।

(4) ਜਨਤਕ ਆਵਾਜਾਈ 50 ਫ਼ੀਸਦ ਸਮਰੱਥਾ ਨਾਲ ਚੱਲੇਗੀ।

(5) ਸਿਨੇਮਾ ਹਾਲ, ਜਿੰਮ, ਸਪਾ, ਬਾਰ, ਸਵੀਮਿੰਗ ਪੂਲ, ਕੋਚਿੰਗ ਸੈਂਟਰਾਂ 'ਤੇ ਪਾਬੰਦੀ ਜਾਰੀ ਰਹੇਗੀ।

(6) ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਸਕੱਤਰ (ਖੇਡਾਂ) ਦੁਆਰਾ ਓਲੰਪਿਕ ਆਦਿ ਦੀ ਤਿਆਰੀ ਕਰਨ ਵਾਲੇ ਐਥਲੀਟਾਂ ਨੂੰ ਵਿਸ਼ੇਸ਼ ਇਜਾਜ਼ਤ ਦਿੱਤੀ ਜਾ ਸਕਦੀ ਹੈ।

(7) ਹੋਟਲ, ਕੈਫੇ, ਕਾਫੀ ਦੁਕਾਨਾਂ, ਖਾਣ ਪੀਣ ਦੀਆਂ ਥਾਵਾਂ ਸਮੇਤ ਰੈਸਟੋਰੈਂਟਾਂ ਨੂੰ ਸਿਰਫ ਹੋਮ ਡਲਿਵਰੀ ਲਈ ਕੰਮ ਕਰਨ ਦੀ ਆਗਿਆ ਹੋਵੇਗੀ। ਉਨ੍ਹਾਂ ਦੇ ਅੰਦਰ ਬੈਠਣ ਦੀ ਆਗਿਆ ਨਹੀਂ ਹੋਵੇਗੀ।

(8) ਸਾਰੇ ਸਮਾਜਿਕ, ਸਭਿਆਚਾਰਕ, ਖੇਡਾਂ ਅਤੇ ਰਾਜਨੀਤਿਕ ਇਕੱਠਾਂ 'ਤੇ ਪੂਰਨ ਪਾਬੰਦੀ ਹੋਵੇਗੀ।

(9) ਭਰਤੀ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਜਾਣਗੀਆਂ ਜਿਵੇਂ ਕਿ ਯੂ.ਪੀ.ਐਸ.ਸੀ ਆਦਿ, ਖ਼ਾਸਕਰ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਇਜਾਜ਼ਤ ਦਿੱਤੀ ਗਈ ਹੈ।

(10) ਹਾਲਾਂਕਿ ਅੰਤਰਰਾਜੀ ਆਉਣ ਜਾਣ ਤੇ ਨਹੀਂ ਹੋਵੇਗੀ। ਜੇ ਲੋਕ ਨੈਗਟਿਵ ਰਿਪੋਰਟਾਂ ਜਾਂ ਟੀਕਾ ਪ੍ਰਮਾਣ ਪੱਤਰਾਂ ਤੋਂ ਬਿਨਾਂ ਚੰਡੀਗੜ੍ਹ ਵਿਚ ਦਾਖਲ ਹੁੰਦੇ ਹਨ ਤਾਂ ਟੈਸਟ ਕੀਤਾ ਜਾਵੇਗਾ।

(11) ਸਾਰੇ ਹਸਪਤਾਲ, ਨਰਸਿੰਗ ਹੋਮ ਅਤੇ ਸਿਹਤ ਨਾਲ ਜੁੜੀਆਂ ਸਹੂਲਤਾਂ ਜਿਵੇਂ ਕਿ ਟੈਸਟ ਲੈਬਾਰਟਰੀਆਂ ਆਦਿ ਆਮ ਤੌਰ 'ਤੇ ਕੰਮ ਕਰਨਗੀਆਂ।

(12) ਸਰਕਾਰੀ ਦਫਤਰਾਂ ਵਿਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ ਟੀਕਾਕਰਨ ਸਰਟੀਫਿਕੇਟ ਜਾਂ ਕੋਰੋਨਾ ਦੀਆਂ ਨੈਗਟਿਵ ਰਿਪੋਰਟਾਂ ਦਿਖਾਉਣ ਪੈ ਸਕਦੀ ਹੈ।

(13) ਹੁਣ ਵਿਆਹ ਸਮਾਗਮਾਂ ਵਿੱਚ ਹੁਣ ਸਿਰਫ਼ 50 ਲੋਕ ਹੀ ਸ਼ਾਮਲ ਹੋ ਸਕਣਗੇ ਅਤੇ ਸਸਕਾਰ ਸਮੇਂ  20 ਵਿਅਕਤੀ ਸ਼ਾਮਿਲ ਹੋ ਸਕਣਗੇ।

(14) ਭੀੜ ਵਾਲੀਆਂ ਥਾਵਾਂ ਜਿਵੇਂ ਸੁਖਨਾ ਝੀਲ, ਅਜਾਇਬ ਘਰ, ਲਾਇਬ੍ਰੇਰੀਆਂ, ਰਾਕ ਗਾਰਡਨ ਆਦਿ ਬੰਦ ਰਹਿਣਗੀਆਂ।

(15) ਸਕੂਲ, ਕਾਲਜ, ਕੋਚਿੰਗ ਸੈਂਟਰ ਬੰਦ ਰਹਿਣਗੇ। ਹਾਲਾਂਕਿ, ਸਿੱਖਿਆ ਵਿਭਾਗ ਦੁਆਰਾ ਜਾਰੀ ਕੀਤੇ ਗਏ ਵਿਸਥਾਰ ਨਿਰਦੇਸ਼ਾਂ ਅਨੁਸਾਰ ਅਧਿਆਪਨ ਅਮਲੇ ਨੂੰ ਆਉਣਾ ਲਾਜ਼ਮੀ ਹੋਵੇਗਾ।

(16) ਦਿਨ ਵੇਲੇ ਵਾਹਨਾਂ ਦੀ ਆਵਾਜਾਈ ਦੀ ਆਗਿਆ ਦਿੱਤੀ ਜਾਂਦੀ ਹੈ ਪਰ ਸ਼ਹਿਰ ਵਾਸੀ ਘਰ ਰੁਕਣ ਅਤੇ ਬੇਲੋੜੀ ਯਾਤਰਾ ਤੋਂ ਬਚਣ।

(17) ਡੇਅਰੀ ਉਤਪਾਦ, ਅੰਡੇ, ਮੀਟ, ਮੋਬਾਈਲ ਰਿਪੇਅਰ ਖੁੱਲ੍ਹੇ ਰਹਿਣਗੇ।

ਮੁਕੰਮਲ ਲੌਕਡਾਊਨ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਪੜ੍ਹੋ ਪੂਰੀ ਜਾਣਕਾਰੀ

ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ 3 ਮਈ ਤੋਂ 20 ਮਈ ਤੱਕ ਮੁੜ ਲੱਗੇਗਾ ਮੁਕੰਮਲ ਲੌਕਡਾਊਨ ?, ਪੜ੍ਹੋ ਅਸੀਂ ਸੱਚਾਈ 

ਇਸ ਦੇ ਨਾਲ ਹੀ ਪ੍ਰਸ਼ਾਸਕ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਹਿਨਣ ਵਰਗੇ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਤਾਂ ਜੋ ਲਾਗ ਨੂੰ ਰੋਕਿਆ ਜਾ ਸਕੇ। ਮੀਡਿਆ ਵੱਲੋਂ ਕੀਤੇ ਜਾ ਰਹੇ ਕੰਮ ਦੀ ਪ੍ਰਕਿਰਤੀ ਨੂੰ ਵੇਖਦੇ ਹੋਏ ਪ੍ਰਸ਼ਾਸਕ ਨੇ ਫੈਸਲਾ ਲਿਆ ਕਿ ਸਾਰੇ ਪ੍ਰਵਾਨਿਤ ਪੱਤਰਕਾਰਾਂ ਨੂੰ ਯੂਟੀ, ਚੰਡੀਗੜ੍ਹ ਵਿੱਚ ਫਰੰਟਲਾਈਨ ਵਰਕਰਾਂ ਦੀ ਅਧਿਕਾਰਤ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।

-PTCNews

Related Post