Lockdown: ਰਾਜਸਥਾਨ 'ਚ 15 ਦਿਨਾਂ ਲਈ ਲੌਕਡਾਊਨ,ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ  

By  Shanker Badra April 19th 2021 04:18 PM

Lockdown: ਰਾਜਸਥਾਨ 'ਚ 15 ਦਿਨਾਂ ਲਈ ਲੌਕਡਾਊਨ,ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾਖੁੱਲ੍ਹਾ

ਕੋਰੋਨਾ ਵਾਇਰਸ (COVID-19ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰਾਜਸਥਾਨ 'ਚ ਅੱਜ ਤੋਂ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ 19 ਅਪ੍ਰੈਲ ਯਾਨੀ ਕਿ ਅੱਜ ਸੋਮਵਾਰ ਤੋਂ 3 ਮਈ ਸਵੇਰੇ ਪੰਜ ਵਜੇ ਤੱਕ ਪੂਰੇ ਸੂਬੇ ਵਿੱਚ ਲਾਕਡਾਊਨ(Lockdown) ਜਿਹਾ ਅਨੁਸ਼ਾਸਨ ਪੰਦਰਵਾੜਾ (Discipline Fortnight) ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜ਼ਰੂਰੀ ਸੇਵਾ ਨੂੰ ਛੱਡ ਕੇ ਸਭ ਕੁੱਝ ਬੰਦ ਰਹੇਗਾ।

Lockdown extended : Rajasthan imposes strict 15-day lockdown from today Lockdown: ਰਾਜਸਥਾਨ 'ਚ 15 ਦਿਨਾਂ ਲਈ ਲੌਕਡਾਊਨ,ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾਖੁੱਲ੍ਹਾ

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ

ਅਨੁਸ਼ਾਸਨ ਪੰਦਰਵਾੜੇ ਵਿਚ ਸੂਬੇ ਦੇ ਸਾਰੇ ਕਾਰਜ ਸਥਾਨ, ਕਾਰੋਬਾਰੀ ਅਦਾਰੇ ਅਤੇ ਬਾਜ਼ਾਰ ਬੰਦ ਰਹਿਣਗੇ।  ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਅਭੈ ਕੁਮਾਰ ਦੀ ਤਰਫੋਂ ਐਤਵਾਰ ਰਾਤ ਨੂੰ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ ,ਜਿਸ ਨੂੰਅਨੁਸ਼ਾਸਨ ਪੰਦਰਵਾੜਾ ਕਿਹਾ ਗਿਆ ਹੈ। ਜਿਸ ਦੌਰਾਨ ਜ਼ਰੂਰੀ ਸੇਵਾਵਾਂ ਅਤੇ ਚੀਜ਼ਾਂ ਦੀ ਨਿਰੰਤਰ ਉਪਲਬਧਤਾ ਨੂੰ ਧਿਆਨ ਵਿਚ ਰੱਖਦਿਆਂ ਰਾਹਤ ਪ੍ਰਦਾਨ ਕੀਤੀ ਜਾਂਦੀ ਹੈ।

Lockdown extended : Rajasthan imposes strict 15-day lockdown from today Lockdown: ਰਾਜਸਥਾਨ 'ਚ 15 ਦਿਨਾਂ ਲਈ ਲੌਕਡਾਊਨ,ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾਖੁੱਲ੍ਹਾ

ਜਾਣੋ ਅਨੁਸ਼ਾਸਨ ਪੰਦਰਵਾੜੇ ਵਿਚਕੀ ਰਹੇਗਾ ਬੰਦ ਰਹੇਗਾ ਤੇ ਕੀ ਖੁੱਲ੍ਹਾ

-ਅਨੁਸ਼ਾਸਨ ਪੰਦਰਵਾੜੇ ਵਿਚ ਇਹ ਕੁੱਝ ਖੁੱਲ੍ਹਾਰਹੇਗਾ

-ਘਰ ਦਾ ਜ਼ਰੂਰੀ ਸਾਮਾਨ, ਫਲ਼, ਡੇਅਰੀ ਉਤਪਾਦਾਂ ਆਦਿ ਨਾਲ ਜੁੜੀਆਂ ਦੁਕਾਨਾਂ 1 ਵਜੇ ਤਕ ਖੁੱਲ੍ਹੀਆਂ ਰਹਿਣਗੀਆਂ।

-ਸਬਜ਼ੀ ਵਿਕਰੇਤਾਵਾਂ ਨੂੰ ਸ਼ਾਮ 7 ਵਜੇ ਤਕ ਆਪਣਾ ਸਾਮਾਨ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ।

-ਪੈਟਰੋਲ ਪੰਪ ਰਾਤ 8 ਵਜੇ ਤਕ ਖੁੱਲ੍ਹੇ ਰਹਿਣਗੇ।

-ਸੂਬੇ 'ਚ ਟਰਾਂਸਪੋਰਟ ਖੁੱਲ੍ਹਾ ਰਹੇਗਾ।

-ਕਾਰਖਾਨੇ ਤੇ ਨਿਰਮਾਣ ਇਕਾਈਆਂ ਵੀ ਚਾਲੂ ਰਹਿਣਗੀਆਂ।

-ਨਰੇਗਾ ਪ੍ਰੋਜੈਕਟਸ ਕਿਰਤੀਆਂ ਨੂੰ ਨਿਯਮਤ ਰੁਜ਼ਗਾਰ ਯਕੀਨੀ ਬਣਾਉਣ ਲਈ ਜਾਰੀ ਰਹਿਣਗੇ।

-ਕੇਂਦਰ ਸਰਕਾਰ ਦੀਆਂ ਜ਼ਰੂਰੀ ਸੇਵਾਵਾਂ ਨਾਲ ਜੁੜੇ ਦਫਤਰਾਂ ਅਤੇ ਸੰਸਥਾਵਾਂ ਨੂੰ ਛੋਟ ਦਿੱਤੀ ਜਾਵੇਗੀ। ਸਬੰਧਤ ਕਰਮਚਾਰੀ ਵੀ -ਉਚਿਤ ਪਛਾਣ ਪੱਤਰ ਨਾਲ ਯਾਤਰਾ ਕਰ ਸਕਣਗੇ।

-ਬੱਸ ਅੱਡੇ, ਰੇਲਵੇ, ਮੈਟਰੋ ਸਟੇਸ਼ਨ ਅਤੇ ਹਵਾਈ ਅੱਡੇ 'ਤੇ ਆਉਣ -ਜਾਣ ਵਾਲੇ ਲੋਕਾਂ ਨੂੰ ਟਿਕਟਾਂ ਦਿਖਾਉਣ 'ਤੇ ਰਾਹਤ ਮਿਲੇਗੀ।

-ਗਰਭਵਤੀ ਔਰਤਾਂ ਨੂੰ ਹਸਪਤਾਲ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

-ਦੂਸਰੇ ਸੂਬਿਆਂ ਤੋਂ ਰਾਜਸਥਾਨ ਆਉਣ ਵਾਲੇ ਲੋਕਾਂ ਨੂੰ ਯਾਤਰਾ ਦੇ 72 ਘੰਟਿਆਂ ਦੇ ਅੰਦਰ ਦੀ ਆਰਟੀ-ਪੀਸੀਆਰ ਰਿਪੋਰਟ ਦਿਖਾਉਣੀ ਪਵੇਗੀ।

-ਦੂਰਸੰਚਾਰ, ਇੰਟਰਨੈੱਟ ਸੇਵਾਵਾਂ, ਡਾਕ ਸੇਵਾਵਾਂ, ਕੇਬਲ ਸੇਵਾਵਾਂ ਆਦਿ ਜਾਰੀ ਰਹਿਣਗੀਆਂ।

-ਸਿਰਫ਼ 50 ਲੋਕਾਂ ਨੂੰ ਵਿਆਹ ਪਾਰਟੀਆਂ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਦਕਿ 20 ਨੂੰ ਅੰਤਿਮ ਸੰਸਕਾਰ ਲਈ।

Lockdown extended : Rajasthan imposes strict 15-day lockdown from today Lockdown: ਰਾਜਸਥਾਨ 'ਚ 15 ਦਿਨਾਂ ਲਈ ਲੌਕਡਾਊਨ,ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾਖੁੱਲ੍ਹਾ

ਪੜ੍ਹੋ ਹੋਰ ਖ਼ਬਰਾਂ : ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ , ਦਿੱਲੀ 'ਚ ਅੱਜ ਰਾਤ ਤੋਂ ਮੁੜ ਲੱਗੇਗਾ

ਅਨੁਸ਼ਾਸਨ ਪੰਦਰਵਾੜੇ ਵਿਚ ਇਹ ਕੁੱਝ ਬੰਦ ਰਹੇਗਾ  

-ਬਾਜ਼ਾਰ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ ਤੇ ਸਾਰੇ ਧਾਰਮਿਕ ਸਥਾਨ ਬੰਦ ਰਹਿਣਗੇ।

-ਸਾਰੇ ਵਿਦਿਅਕ ਅਦਾਰੇ, ਕੋਚਿੰਗ ਸੈਂਟਰ, ਲਾਇਬ੍ਰੇਰੀਆਂ, ਸਮਾਜਿਕ ਤੇ ਸਿਆਸੀ ਪ੍ਰੋਗਰਾਮ ਆਦਿ ਨੂੰ ਬੰਦ ਕਰਨ ਦੀ ਹਦਾਇਤ ਦਿੱਤੀ ਗਈ ਹੈ।

-ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਵਪਾਰਕ ਦਫ਼ਤਰ ਤੇ ਬਾਜ਼ਾਰ ਬੰਦ ਰਹਿਣਗੇ।

-PTCNews

Related Post